Sat. Apr 20th, 2019

ਭਾਰਤੀ ਕਿਸਾਨ ਯੂਨੀਅਨ ਡਕੌਂਦਾ ਨੇ ਜਮੀਨ ਦੀ ਨਿਲਾਮੀ ਰੁਕਵਾੲੀ

ਭਾਰਤੀ ਕਿਸਾਨ ਯੂਨੀਅਨ ਡਕੌਂਦਾ ਨੇ ਜਮੀਨ ਦੀ ਨਿਲਾਮੀ ਰੁਕਵਾੲੀ

ਖਿਅਾਲਾ ਕਲਾਂ (ਰਵਿੰਦਰ ਸਿੰਘ ਖਿਅਾਲਾ) ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਕਾਰਕੁਨਾਂ ਵੱਲੋਂ ਵਿਰੋਧ ਕਰਨ ਤੇ ਪਿੰਡ ਖਿੱਲਣ ਦੇ ਕਿਸਾਨ ਗੁਰਦੇਵ ਸਿੰਘ ਦੀ ਜ਼ਮੀਨ ਕੁਰਕ ਕਰਨ ਕੋਈ ਅਧਿਕਾਰੀ ਨਹੀਂ ਪਹੁੰਚਿਆ ਕਿਸਾਨ ਆਗੂ ਜ਼ਿਲ੍ਹਾ ਜਨਰਲ ਸਕੱਤਰ ਮਹਿੰਦਰ ਸਿੰਘ ਭੈਣੀ ਬਾਘਾ ਅਨੁਸਾਰ ਉਕਤ ਕਿਸਾਨ ਨੇ ਮਾਨਸਾ ਦੇ ਆੜ੍ਹਤੀਏ ਬਿਰਜ ਲਾਲ ਤੋਂ ਲੈਣ ਦੇਣ ਚਲਦਾ ਸੀ ਜਿਸ ਨੂੰ ਅਧਾਰ ਬਣਾਕੇ ਪੰਜ ਸਾਲ ਪਹਿਲਾਂ ਅਦਾਲਤ ਵਿੱਚ ਕੇਸ ਕਰਕੇ ਜਮੀਨ ਕੁਰਕ ਦਾ ਨੋਟਿਸ ਜਾਰੀ ਕਰਵਾਇਆ ਗਿਆ ਜੋ 2,18,577 ਰੁਪਏ ਬਦਲੇ ਦੋ ਏਕੜ ਜ਼ਮੀਨ ਦੀ ਕੁਰਕੀ ਲੈਂਦੇ ਗਏ ਜਿਸ ਦੀ ਭਿਣਕ ਭਾਰਤੀ ਕਿਸਾਨ ਯੂਨੀਅਨ ਡਕੋਦਾ ਦੇ ਮਾਨਸਾ ਬਲਾਕ ਪ੍ਰਧਾਨ ਬਲਵਿੰਦਰ ਸ਼ਰਮਾ ਖਿਆਲਾਂ ਨੂੰ ਹੋਈ ਉਨ੍ਹਾਂ ਮੌਕੇ ਤੇ ਪਿੰਡਾਂ ਵਿਚ ਮੀਟਿੰਗਾਂ ਕਰਕੇ ਮਾਨਸਾ ਤਹਿਸੀਲਦਾਰ ਦੇ ਦਫ਼ਤਰ ਅੱਗੇ ੲਿਕੱਠ ਕੀਤਾ ਗਿਆ ਅਤੇ ਵਿਰੋਧ ਕਰਦੇ ਕਿਸਾਨਾਂ ਨੇ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਦੇ ਵਾਰ ਵਾਰ ਵਾਅਦੇ ਕਰਨ ਦੇ ਬਾਵਜੂਦ ਕਿਸਾਨਾਂ ਦਾ ਕਰਜਾ ਮਾਫ਼ ਨਹੀਂ ਕੀਤਾ  ਜਿਸ ਤੇ ਕਿਸਾਨਾਂ ਵੱਲੋਂ ਰੋਸ ਚ ਚੇਤਾਵਨੀ ਦਿੰਦੇ ਕਿਹਾ ਕਿ ਜਥੇਬੰਦੀ ਡਕੌਂਦਾ ਕਰਜ਼ਾਈ ਕਿਸਾਨਾਂ ਦੀ ਜ਼ਮੀਨ ਨਿਲਾਮ ਨਹੀਂ ਹੋਣ ਦੇਵੇਗੀ ਅਤੇ ਜ਼ੋਰਦਾਰ ਸੰਘਰਸ਼ ਕੀਤਾ ਜਾਵੇਗਾ ਹੋਰਨਾਂ ਤੋਂ ਇਲਾਵਾ ਹਰਦੇਵ ਸਿੰਘ, ਸਤਨਾਮ ਸਿੰਘ ਭੈਣੀ,  ਕਾਕਾ ਸਿੰਘ,  ਲਾਭ ਸਿੰਘ, ਰਾਜ ਅਕਲੀਆ ਕਿਸਾਨ ਆਗੁ ਹਾਜਰ ਸਨ ।

Share Button

Leave a Reply

Your email address will not be published. Required fields are marked *

%d bloggers like this: