Tue. Apr 23rd, 2019

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਜਮੀਨ ਦੀ ਕੁਰਕੀ ਰੋਕੀ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਜਮੀਨ ਦੀ ਕੁਰਕੀ ਰੋਕੀ

picsart_11-18-06-58-55ਦਿੜ੍ਹਬਾ ਮੰਡੀ 19 ਨਵੰਬਰ (ਚੱਠਾ) : ਪਿੰਡ ਛਾਹੜ ‘ਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਗਰੀਬ ਕਿਸਾਨ ਦੀ ਕੁਰਕੀ ਰੋਕੀ ਗਈ।ਜਾਣਕਾਰੀ ਦਿੰਦਿਆ ਕਿਸਾਨ ਆਗੂ ਨੇ ਦੱਸਿਆ ਕਿ ਪ੍ਰੀਤਮ ਸਿੰਘ ਪੁੱਤਰ ਦਲਬਾਰਾ ਸਿੰਘ ਦੀ ਇੱਕ ਕਲੇਮ ਕੇਸ ਵਿੱਚ ਸੁਨਾਮ ਕੋਰਟ ਦੇ ਹੁਕਮਾਂ ਅਨੁਸਾਰ ਕਿਸਾਨ ਦੀ 1 ਏਕੜ ਜਮੀਨ ਦੀ ਕੁਰਕੀ ਹੋਣੀ ਸੀ, ਜਿਸ ਦੀ ਭਿਣਕ ਪੈੇਂਦਿਆਂ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕਿਸਾਨ ਆਗੂ ਰਣ ਸਿੰਘ ਚੱਠਾ ਦੀ ਅਗਵਾਈ ਵਿਚ ਸੈਂਕੜੇ ਕਿਸਾਨਾਂ ਨੇ ਧਰਮਸਾਲਾ ਅੱਗੇ ਧਰਨਾ ਸ਼ੁਰੂ ਕਰ ਦਿੱਤਾ ਤੇ ਸਰਕਾਰ ਦੇ ਖਿਲਾਫ ਜੰਮਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਤੇ ਕਿਸਾਨਾਂ ਦੇ ਰੋਹ ਨੂੰ ਦੇਖਦੇ ਹੋਏ ਕੁਰਕੀ ਕਰਨ ਪਹੁੰਚੇ ਪ੍ਸਾਸ਼ਨ ਅਧਿਕਾਰੀ ਕਿਸਾਨਾ ਦਾ ਅਤੇ ਪਿੰਡ ਵਾਸੀਆਂ ਦੇ ਇਕੱਠ ਅੱਗੇ ਝੁਕਦਿਆਂ ਬਿਨਾਂ ਕੁਰਕੀ ਕੀਤੇ ਵਾਪਸ ਮੁੜ ਗਏ।ਕਿਸਾਨ ਆਗੂ ਰਣ ਸਿੰਘ ਚੱਠਾ ਨੇ ਕਿਹਾ ਕਿ ਕਿਸੇ ਵੀ ਕਿਸਾਨ ਦੀ ਜਮੀਨ ਕੁਰਕ ਨਹੀ ਹੋਣ ਦਿੱਤੀ ਜਾਵੇਗੀ ਅਤੇ ਜਥੇਬੰਦੀ ਵਲੋਂ ਪਹਿਲਾਂ ਵੀ ਵੱਡੇ ਪੱਧਰ ਤੇ ਸੰਘਰਸ ਵਿੱਢਿਆ ਹੋਇਆ ਹੈ।ਜਿਸ ਨੂੰ ਆਉਣ ਵਾਲੇ ਸਮੇਂ ਵਿੱਚ ਹੋਰ ਤਿੱਖਾ ਕੀਤਾ ਜਾਵੇਗਾ, ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਤਾਂ ਪਹਿਲਾਂ ਹੀ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਚੰਭਿਆ ਪਿਆ ਹੈ,ਪਰ ਦੂਜੇ ਪਾਸੇ ਬੈਂਕਾਂ ਤੇ ਆੜ੍ਹਤੀਏ ਕਿਸਾਨਾਂ ਦੀ ਜਮੀਨ ਦੀ ਕੁਰਕੀ ਕਰਵਾਕੇ ਕਿਸਾਨਾਂ ਦੀ ਜ਼ਮੀਨ ਹੜੱਪਣ ਤੇ ਲੱਗੇ ਹੋਏ ਹਨ।ਇਸ ਮੌਕੇ ਇਕਾਈ ਪ੍ਰਧਾਨ ਦਰਸ਼ਨ ਸਿੰਘ ਛਾਹੜ,ਕੁਲਸੀਰ ਛਾਹੜ,ਬਿੱਟਾ ਛਾਹੜ,ਸੇਰਾ ਸਿੰਘ ਚੱਠਾ,ਪਰਗਟ ਸਿੰਘ ਚੱਠਾ,ਤੇਜਾ ਸਿੰਘ,ਸੁਖਵੀਰ ਸਿੰਘ,ਮਲਕੀਤ ਸਿੰਘ,ਗੁਰਮੀਤ ਸਿੰਘ ਚੱਠਾ ਆਦਿ ਹਾਜਿਰ ਸਨ।

Share Button

Leave a Reply

Your email address will not be published. Required fields are marked *

%d bloggers like this: