Tue. Apr 23rd, 2019

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪਿੰਡ ਚੱਠਾ ਨੰਨਹੇੜਾ ਵਿੱਚ ਕੱਢਿਆ ਗਿਆ ਢੋਲ ਮਾਰਚ

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਪਿੰਡ ਚੱਠਾ ਨੰਨਹੇੜਾ ਵਿੱਚ ਕੱਢਿਆ ਗਿਆ ਢੋਲ ਮਾਰਚ
ਚੰਡੀਗੜ੍ਹ ਦੇ ਪੱਕੇ ਮੋਰਚੇ ਲਈ ਤਿਆਰੀਆਂ ਜੰਗੀ ਪੱਧਰ ਤੇ ਜਾਰੀ-ਕਿਸਾਨ ਆਗੂ

25-2ਦਿੜ੍ਹਬਾ ਮੰਡੀ 25 ਅਗਸਤ (ਪੱਤਰ ਪ੍ਰੇਰਕ ) ਪੰਜਾਬ ਦੀਆਂ 7 ਸਘੰਰਸਸੀਲ ਜਥੇਬੰਦੀਆਂ ਵੱਲੋਂ ਕਿਸਾਨਾਂ ਮਜਦੂਰਾਂ ਦੀਆਂ ਅਹਿਮ ਮੰਗਾਂ ਨੂੰ ਲੈਕੇ 5 ਸਤੰਬਰ ਨੂੰ ਚੰਡੀਗੜ੍ਹ ਵਿਖੇ ਪੱਕਾ ਮੋਰਚਾ ਲਗਾਇਆ ਜਾ ਰਿਹਾ ਹੈ,ਇਹ ਮੋਰਚਾ ਨਬੇੜਾ ਕਰੂ ਹੋਵੇਗਾ। ਇਸ ਪੱਕੇ ਮੋਰਚੇ ਨੂੰ ਲੈਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਜੰਗੀ ਪੱਧਰ ਤੇ ਤਿਆਰੀਆਂ ਚੱਲ ਰਹੀਆਂ ਹਨ,ਪਿੰਡ ਪਿੰਡ ਨੋਜਵਾਨਾਂ ਵੱਲੋਂ ਝੰਡੇ ਮਾਰਚ,ਔਰਤਾਂ ਦੇ ਝੰਡੇ ਮਾਰਚ,ਢੋਲ ਮਾਰਚ ਅਤੇ ਮਿਸਾਲ ਮਾਰਚ ਕੀਤੇ ਜਾ ਰਹੇ ਹਨ।ਇਸ ਕੜੀ ਤਹਿਤ ਅੱਜ ਪਿੰਡ ਚੱਠਾ ਨੰਨਹੇੜਾ ਅਤੇ ਰਾਮਗੜ ਜਵੰਧਿਆਂ ਦੀ ਇਕਾਈ ਵੱਲੋਂ ਪਿੰਡ ਵਿੱਚ ਢੋਲ ਮਾਰਚ ਕੀਤਾ ਗਿਆ।ਇਸ ਢੋਲ ਮਾਰਚ ਦੀ ਅਗਵਾਈ ਜਿਲ੍ਹਾ ਆਗੂ ਸੁਖਪਾਲ ਸਿੰਘ ਮਾਣਕ ਕਣਕਵਾਲ ਭੰਗੂਆਂ ਨੇ ਕੀਤੀ।ਇਸ ਮੋਕੇ ਜਿਲ੍ਹਾ ਆਗੂ ਨੇ ਕਿਹਾ ਕਿ ਅੱਜ ਪੰਜਾਬ ਦਾ ਕਿਸਾਨ ਅਤੇ ਮਜਦੂਰ ਕਰਜੇ ਦੀ ਮਾਰ ਥੱਲੇ ਖੁਦਕੁਸ਼ੀਆਂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸੰਨ 2015 ਤੇ 2016 ਵਿੱਚ ਪੰਜਾਬ ਦੇ 500 ਕਿਸਾਨ ਅਤੇ ਮਜਦੂਰ ਖੁਦਕੁਸ਼ੀ ਕਰ ਚੁੱਕੇ ਹਨ। ਪਰ ਸਾਡੀ ਸਰਕਾਰਾਂ ਸੰਗਤ ਦਰਸ਼ਨ ਦੇ ਖੇਖਣ ਕਰ ਰਹੀਆਂ ਹਨ,ਜੇ ਸੰਗਤ ਦਰਸਨ ਦਾ ਇਨ੍ਹਾਂ ਹੀ ਸੌਕ ਹੈ ਤਾਂ ਖੁਦਕੁਸ਼ੀ ਪੀੜਤ ਪਰਿਵਾਰਾਂ ਨਾਲ ਸੰਗਤ ਦਰਸ਼ਨ ਕਿਉਂ ਨਹੀਂ ਕੀਤੇ ਜਾਂਦੇ। ਕਿਉਂਕਿ ਅਸਲ ਵਿੱਚ ਇਹ ਸੰਗਤ ਦਰਸ਼ਨ ਨਹੀਂ ਵੋਟ ਦਰਸ਼ਨ ਹਨ। ਜਦੋਂ ਕਿਸਾਨਾਂ ਮਜਦੂਰਾਂ ਦੇ ਕਰਜੇ ਦੀ ਗੱਲ ਚਲਦੀ ਹੈ ਤਾਂ ਸਰਕਾਰਾਂ ਖਜਾਨਾ ਖਾਲੀ ਹੋਣ ਦਾ ਰੋਣਾ ਰੋਣ ਲੱਗ ਪੈਂਦੀਆਂ ਹਨ।ਇਸ ਮੋਕੇ ਇਕਾਈ ਮੀਤ ਪ੍ਧਾਨ ਨੋਜਵਾਨ ਕਿਸਾਨ ਆਗੂ ਰਣ ਸਿੰਘ ਚੱਠਾ ਨੇ ਕਿਹਾ ਕਿ ਦੁਜੇ ਪਾਸੇ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਅਰਬਾਂ ਖਰਬਾਂ ਦੇ ਕਰਜੇ ਤੇ ਲਕੀਰ ਮਾਰੀ ਜਾਂਦੀ ਹੈ।ਇਸ ਲਈ ਉਹਨਾਂ ਨੇ ਕਿਹਾ ਕਿ ਕਾਰਪੋਰੇਟ ਸੈਕਟਰ ਦੀ ਤਰਜ ਤੇ ਕਿਸਾਨਾਂ ਮਜਦੂਰਾਂ ਦੇ ਕਰਜਿਆਂ ਤੇ ਵੀ ਲਕੀਰ ਮਾਰੀ ਜਾਵੇ। ਚੰਡੀਗੜ੍ਹ ਮੋਰਚੇ ਦੀਆਂ ਮੁੱਖ ਮੰਗਾਂ ਕਰਜਾ ਮਾਫੀ,ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਨੋਕਰੀ ਤੇ ਮੁਆਵਜ਼ਾ,ਆਵਾਰਾ ਪਸੂਆਂ ਦਾ ਪ੍ਰਬੰਧ,ਬੇਰੁਜ਼ਗਾਰ ਨੋਜਵਾਨਾਂ ਨੂੰ ਰੁਜ਼ਗਾਰ,ਫਸਲਾਂ ਦੇ ਰੇਟ ਸਵਾਮੀਨਾਥਨ ਦੀ ਰਿਪੋਟ ਦੇ ਅਧਾਰ ਤੇ ਦਿੱਤੇ ਜਾਣ।ਇਸ ਸਮੇਂ ਜਿਲ੍ਹਾ ਆਗੂ ਅਜੈਬ ਸਿੰਘ ਜਖੇਪਲ,ਇਕਾਈ ਪ੍ਰਧਾਨ ਗੋਬਿੰਦ ਚੱਠਾ,ਮੀਤ ਪ੍ਰਧਾਨ ਰਣ ਸਿੰਘ ਚੱਠਾ,ਗੁਰਮੀਤ ਸਿੰਘ,ਜਵਾਲਾ ਸਿੰਘ,ਚਾਂਦੀ ਸਿੰਘ,ਭੋਲਾ ਸਿੰਘ,ਪ੍ਰੀਤਮ ਸਿੰਘ,ਨਿਰਮਲ ਸਿੰਘ ਅਤੇ ਵੱਡੀ ਗਿਣਤੀ ਵਿੱਚ ਔਰਤਾਂ ਸਾਮਿਲ ਸਨ।

Share Button

Leave a Reply

Your email address will not be published. Required fields are marked *

%d bloggers like this: