Tue. Apr 16th, 2019

ਭਾਰਤੀ ਕਿਸਾਨਾ ਯੂਨੀਅਨ ਉਗਰਾਹਾਂ ਵੱਲੋ ਬਠਿੰਡਾ ਚੰਡੀਗੜ ਮੁੱਖ ਮਾਰਗ ਤੇ ਲਗਾਏ ਧਰਨੇ ਕਾਰਨ ਲੱਗਿਆ ਟ੍ਰੈਫਿਕ ਜਾਮ

ਭਾਰਤੀ ਕਿਸਾਨਾ ਯੂਨੀਅਨ ਉਗਰਾਹਾਂ ਵੱਲੋ ਬਠਿੰਡਾ ਚੰਡੀਗੜ ਮੁੱਖ ਮਾਰਗ ਤੇ ਲਗਾਏ ਧਰਨੇ ਕਾਰਨ ਲੱਗਿਆ ਟ੍ਰੈਫਿਕ ਜਾਮ

13-35

ਰਾਮਪੁਰਾ ਫੂਲ 12 ਜੁਲਾਈ (ਕੁਲਜੀਤ ਸਿੰਘ ਢੀਗਰਾਂ): ਭਾਰਤੀ ਕਿਸਾਨਾ ਯੂਨੀਅਨ ਉਗਰਾਹਾਂ ਵੱਲੋ ਬਠਿੰਡਾ ਚੰਡੀਗੜ ਮੁੱਖ ਮਾਰਗ ਤੇ ਸਥਾਨਕ ਕਲਗੀਧਰ ਗੁਰਦੁਆਰਾ ਨੇੜੇ ਲਗਾਏ ਗਏ ਜਾਮ ਦੋਰਾਨ ਜਿੱਥੇ ਵਾਹਨਾਂ ਦੀਆਂ ਲੰਬੀਆਂ ਲੰਬੀਆਂ ਕਤਾਰਾਂ ਲੰਗੀਆਂ ਰਹੀਆ ਉਥੇ ਆਉਣ ਜਾਣ ਵਾਲੇ ਲੋਕਾ ਨੂੰ ਭਾਰੀ ਮੁਸ਼ਕਿਲਾ ਦਾ ਸਾਹਮਣਾ ਕਰਨਾ ਪਿਆ । ਸਥਾਨਕ ਸ਼ਹਿਰ ਦੇ ਟੀ ਪੁਆਇੰਟ ਤੇ ਜਿੱਥੇ ਬੱਸਾ ਰੁਕਦੀਆਂ ਹਨ ਵਿਖੇ ਅੱਡੇ ਤੇ ਸਵਾਰੀਆਂ ਨੂੰ ਘੰਟਿਆ ਵੱਧੀ ਬੱਸਾ ਦਾ ਇੰਤਜ਼ਾਰ ਕਰਨਾ ਪਿਆ । ਟੀ ਪੁਆਇੰਟ ਤੇ ਪੀਣ ਵਾਲੇ ਪਾਣੀ ਅਤੇ ਸਵਾਰੀਆਂ ਦੇ ਖੜਣ ਲਈ ਕੋਈ ਸੈਡ ਦਾ ਪ੍ਰਬੰਧ ਨਾ ਹੋਣ ਕਾਰਨ ਯਾਤਰੀਆਂ ਨੂੰ ਧੁੱਪੇ ਹੀ ਖੜਣ ਲਈ ਮਜਬੂਰ ਹੋਣਾ ਪਿਆ । ਟੀ ਪੁਆਇੰਟ ਦੇ ਦੁਕਾਨਦਾਰਾ ਰਾਜ ਕੁਮਾਰ ਸਰਮਾਂ, ਰੋਸਣ ਲਾਲ ਰੋਸੀ, ਰਮੇਸ਼ ਮੱਕੜ, ਸੁਰਜੀਤ ਸਿੰਘ, ਅਸੋਕ ਕੁਮਾਰ ਅਤੇ ਗੁਰਪ੍ਰੀਤ ਸਿੰਘ ਭਿੰਡਰ ਨੇ ਸਥਾਨਕ ਨਗਰ ਕੋਸ਼ਲ ਤੋ ਮੰਗ ਕੀਤੀ ਹੈ ਕਿ ਟੀ ਪੁਆਇੰਟ ਤੇ ਸਵਾਰੀਆਂ ਦੇ ਲਈ ਪੀਣ ਵਾਲੇ ਪਾਣੀ ਅਤੇ ਖੜਣ ਲਈ ਸੈਡ ਆਦਿ ਦਾ ਪ੍ਰਬੰਧ ਕੀਤਾ ਜਾਵੇ ।

Share Button

Leave a Reply

Your email address will not be published. Required fields are marked *

%d bloggers like this: