ਭਾਰਤੀ ਅੰਬੈਸੀ ਵਿਸਾਖੀ ਇਸ ਸਾਲ ਮੇਲੇ ਦੇ ਰੂਪ ਵਿੱਚ ਮਨਾਏਗੀ – ਕਮਿਊਨਿਟੀ ਮਨਿਸਟਰ ਅਨੁਰਾਗ ਕੁਮਾਰ

ss1

ਭਾਰਤੀ ਅੰਬੈਸੀ ਵਿਸਾਖੀ ਇਸ ਸਾਲ ਮੇਲੇ ਦੇ ਰੂਪ ਵਿੱਚ ਮਨਾਏਗੀ – ਕਮਿਊਨਿਟੀ ਮਨਿਸਟਰ ਅਨੁਰਾਗ ਕੁਮਾਰ

ਵਾਸ਼ਿੰਗਟਨ ਡੀ. ਸੀ. (ਰਾਜ ਗੋਗਨਾ )– ਭਾਰਤੀ ਅੰਬੈਸੀ ਵਾਸ਼ਿੰਗਟਨ ਡੀ ਸੀ ਸਥਿਤ ਹਰ ਸਾਲ ਵਿਸਾਖੀ ਦਾ ਸਮਾਗਮ ਬੜੇ ਉਤਸ਼ਾਹ ਅਤੇ ਸ਼ੌਂਕ ਨਾਲ ਮਨਾਉਂਦੇ ਹਨ। ਇਹ ਇੱਕੋ ਇਕ ਸਮਾਗਮ ਹੈ ਜਿਸ ਵਿੱਚ ਵੰਨਗੀ ਦੇਖਣ ਨੂੰ ਮਿਲਦੀ ਹੈ। ਇਸ ਸਾਲ ਇਸ ਸਮਾਗਮ ਨੂੰ ਮਨਾਉਣ ਲਈ ਪਲੇਠੀ ਮੀਟਿੰਗ ਨਵੇਂ ਆਏ ਕਮਿਊਨਟੀ ਮਨਿਸਟਰ ਅਨੁਰਾਗ ਕੁਮਾਰ ਦੀ ਸਰਪ੍ਰਸਤੀ ਹੇਠ ਹੋਈ। ਜਿਸ ਨੂੰ ਸੰਚਾਲਨ ਰਜੇਸ਼ ਸਬੋਰਟੋ ਨੇ ਕੀਤਾ। ਜਿੱਥੇ ਪਿਛਲੇ ਸਾਲ ਦੇ ਈਵੈਂਟ ਤੇ ਝਾਤ ਪਾਈ ਗਈ, ਉੱਥੇ ਇਸ ਸਾਲ ਕੁਝ ਅਲੱਗ ਕਰਨ ਦੀ ਤਜ਼ਵੀਜ ਰੱਖੀ ਗਈ। ਜਿਸ ਨੂੰ ਸਰਬ ਸੰਮਤੀ ਨਾਲ ਪ੍ਰਵਾਨ ਕੀਤਾ ਗਿਆ। ਹਾਜ਼ਰੀਨ ਦਾ ਕਹਿਣਾ ਸੀ ਇਸ ਵਾਰ ਵਿਸਾਖੀ ਸਮਾਗਮ ਨੂੰ ਮੇਲੇ ਦਾ ਰੂਪ ਦਿੱਤਾ ਜਾਵੇ।
ਅਨੁਰਾਗ ਕੁਮਾਰ ਕਮਿਊਨਿਟੀ ਮਨਿਸਟਰ ਨੇ ਕਿਹਾ ਕਿ ਇਸ ਸਾਲ ਵਿਸਾਖੀ ਨੂੰ ਪੰਜਾਬ ਦਾ ਰੰਗ ਦਿੱਤਾ ਜਾਵੇ। ਜਿਸ ਵਿੱਚ ਵੱਖ-ਵੱਖ ਸਟਾਲਾਂ ਦਾ ਪ੍ਰਬੰਧ ਕੀਤਾ ਜਾਵੇ। ਸੋ ਸੁਝਾਵਾਂ ਅਨੁਸਾਰ ਸਰੋਂ ਦਾ ਸਾਗ, ਮੱਕੀ ਦੀ ਰੋਟੀ, ਚਨਾ ਭਟੂਰੇ, ਜਲੇਬੀ, ਗੰਨੇ ਦਾ ਰਸ, ਟਿੱਕੀ, ਚਾਟ ਅਤੇ ਗੋਲਗੱਪੇ ਦੇ ਸਟਾਲਾਂ ਦੀ ਖੂਬ ਭਰਮਾਰ ਹੋਵੇਗੀ। ਰਜੇਸ਼ ਸ਼ਬੋਰਟੋ ਕਾਊਂਸਲਰ ਵਲੋਂ ਕਿਹਾ ਗਿਆ ਕਿ ਦਸਤਾਰ ਬੰਦੀ ਵੀ ਕੀਤੀ ਜਾਵੇ ਜਿਸ ਨੂੰ ਸਿੱਖਸ ਆਫ ਅਮਰੀਕਾ ਨੇ ਪ੍ਰਵਾਨ ਕੀਤਾ।
ਕਲਚਰਲ ਪ੍ਰੋਗਰਾਮ ਵਿੱਚ ਗਿੱਧਾ, ਭੰਗੜਾ, ਸੋਲੋ ਗੀਤ ਤੋਂ ਇਲਾਵਾ ਸ਼ਬਦ ਨਾਲ ਸ਼ੁਰੂਆਤ ਕੀਤੀ ਜਾਵੇਗੀ। ਆਸ ਪ੍ਰਗਟਾਈ ਗਈ ਹੈ ਕਿ ਇਹ ਸਮਾਗਮ ਮਈ 2018 ਦੇ ਪਹਿਲੇ ਹਫਤੇ ਵਿੱਚ ਕੀਤਾ ਜਾਵੇ ਤਾਂ ਜੋ ਅਪ੍ਰੈਲ ਵਿੱਚ ਮੈਟਰੋਪੁਲਿਟਨ ਦੀ ਕਮਿਊਨਿਟੀ ਧਾਰਮਿਕ ਅਤੇ ਸੱਭਿਆਚਾਰਕ ਸਮਾਗਮ ਤੋਂ ਵਿਹਲੇ ਹੋ ਜਾਣ। ਆਸ ਹੈ ਕਿ ਇਸ ਵਾਰ ਵਿਸਾਖੀ ਦਾ ਅੰਬੈਸੀ ਸਮਾਗਮ ਵੱਖਰੀ ਛਾਪ ਛੱਡ ਜਾਵੇਗਾ, ਜਿਸ ਲਈ ਹੁਣ ਤੋਂ ਹੀ ਕੋਸ਼ਿਸ਼ਾਂ ਸ਼ੁਰੂ ਹਨ। ਜਿਸ ਲਈ ਕਮਿਊਨਿਟੀ ਦੀਆਂ ਉੱਘੀਆਂ ਸਖਸ਼ੀਅਤਾਂ ਸ਼ਾਮਲ ਹੋਈਆਂ, ਜਿਨ੍ਹਾਂ ਵਿੱਚ ਹਰਜੀਤ ਸਿੰਘ ਹੁੰਦਲ ਸਕੱਤਰ ਜਨਰਲ ਅਕਾਲੀ ਦਲ ਈਸਟ ਕੋਸਟ, ਅਮਰ ਸਿੰਘ ਮੱਲੀ ਚੇਅਰਮੈਨ ਵਰਲਡ ਯੁਨਾਈਟਿਡ, ਕੇ. ਕੇ. ਸਿੱਧੂ ਸਾਬਕਾ ਚੇਅਰਮੈਨ, ਰਤਨ ਸਿੰਘ ਸਾਬਕਾ ਪ੍ਰਧਾਨ, ਸੁਰਜੀਤ ਸਿੰਘ ਸਾਬਕਾ ਚੇਅਰਮੈਨ ਸਿੱਖ ਫਾਉਡੇਸ਼ਨ, ਅਜੈਬ ਸਿੰਘ ਸਿੱਖ ਫਾਊਂਡੇਸ਼ਨ, ਚਤਰ ਸਿੰਘ ਬੀ ਜੇ ਪੀ ਕਨਵੀਨਰ, ਮੋਨੀ ਗਿੱਲ ਤੇ ਕੁਲਦੀਪ ਸਿੰਘ ਗਿੱਲ ਟੀ ਵੀ ਐਂਕਰ, ਸੰਨੀ ਅਤੇ ਸੁਖਪਾਲ ਧਨੋਆ ਪੀ ਟੀ ਸੀ ਸ਼ਾਮਲ ਹੋਏ। ਇਹ ਵਿਸਾਖੀ ਮੀਟਿੰਗ ਬਹੁਤ ਪ੍ਰਭਾਵਸ਼ਾਲੀ ਰਹੀ ਜਿਸ ਦੀਆ ਤਿਆਰੀਆਂ ਦੀ ਸ਼ੁਰਾਆਤ ਸੁਚੱਜੇ ਅਤੇ ਵਿੳਤਬੰਦ ਤਰੀਕੇ ਨਾਲ ਕੀਤੀ ਗਈ ਹੈ।

Share Button

Leave a Reply

Your email address will not be published. Required fields are marked *