Thu. Oct 17th, 2019

ਭਾਰਤੀ ਅੰਬੈਸੀ ਦਾ ਸ਼ਲਾਘਾਯੋਗ ਉਪਰਾਲਾ: ਵਾਸ਼ਿੰਗਟਨ ਡੀ. ਸੀ. ਵਿਖੇ ਹੋਏ ਯੋਗ ਦਿਵਸ ਨੂੰ ਮਿਲਿਆਂ ਭਰਵਾ ਹੁੰਗਾਰਾ

ਭਾਰਤੀ ਅੰਬੈਸੀ ਦਾ ਸ਼ਲਾਘਾਯੋਗ ਉਪਰਾਲਾ: ਵਾਸ਼ਿੰਗਟਨ ਡੀ. ਸੀ. ਵਿਖੇ ਹੋਏ ਯੋਗ ਦਿਵਸ ਨੂੰ ਮਿਲਿਆਂ ਭਰਵਾ ਹੁੰਗਾਰਾ

ਵਾਸ਼ਿੰਗਟਨ ਡੀ. ਸੀ. 17 ਜੂਨ (ਰਾਜ ਗੋਗਨਾ)- ਭਾਰਤੀ ਅੰਬੈਸੀ ਵੱਲੋਂ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ. ਸੀ. ਦੇ ਮੋਨਮੈਟਸ ਪਾਰਕ ਵਿੱਚ ਯੋਗ ਅਭਿਆਸ ਕਰਵਾਇਆ ਗਿਆ। ਇਸ ਯੋਗ ਅਭਿਆਸ ਵਿੱਚ ਪੰਜ ਹਜ਼ਾਰ ਤੋਂ ਵੱਧ ਯੋਗ ਨੂੰ ਪਿਆਰ ਕਰਨ ਵਾਲਿਆਂ ਲੋਕਾਂ ਨੇ ਹਿੱਸਾ ਲਿਆ। ਇਸ ਯੋਗ ਕੈਂਪ ਨੂੰ ਆਯੋਜਿਤ ਕਰਨ ਲਈ ਭਾਰਤੀ ਅੰਬੈਸੀ ਦੇ ਕਰਮਚਾਰੀਆਂ ਵਲੋਂ ਕਈ ਮਹੀਨਿਆਂ ਤੋਂ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਸੀ, ਜਿਸ ਕਰਕੇ ਇੱਥੇ ਭਾਰੀ ਇਕੱਠ ਹੋਇਆ।
ਯੋਗ ਅਭਿਆਸ ਸ਼ੁਰੂ ਕਰਨ ਤੋਂ ਪਹਿਲਾਂ ਹਰੇਕ ਨੂੰ ਯੋਗਾ ਦੀ ਟੀ-ਸ਼ਰਟ ਦਿੱਤੀ ਗਈ। ਉਪਰੰਤ ਉਸ ਨੂੰ ਯੋਗ ਕਰਨ ਦੀ ਥਾਂ ਅਲਾਟ ਕੀਤੀ ਗਈ। ਬਹੁਤ ਹੀ ਵਧੀਆ ਸਜੀ ਸਟੇਜ ਤੋਂ ਯੋਗ ਅਭਿਆਸ ਸਬੰਧੀ ਸਾਵਧਾਨੀਆਂ ਦੱਸੀਆਂ ਗਈਆਂ। ਫਿਰ ਇੱਕ-ਇੱਕ ਆਸਣ ਨੂੰ ਬਹੁਤ ਸੁਚੱਜੇ ਢੰਗ ਨਾਲ ਕਰਵਾਇਆ ਗਿਆ। ਅਦਭੁੱਤ ਨਜ਼ਾਰਾ ਯੋਗ ਦਾ ਇਸ ਤਰ੍ਹਾਂ ਦਾ ਸੀ ਕਿ ਉਸ ਜਗ੍ਹਾ ਤੋਂ ਗੁਜਰ ਰਹੇ ਲੋਕਾਂ ਨੇ ਵੀ ਇਸ ਯੋਗ ਅਭਿਆਸ ਦਾ ਆਨੰਦ ਮਾਣਿਆ।
ਭਾਰਤੀ ਅੰਬੈਸਡਰ ਹਰਸ਼ ਵਰਧਨ ਸ਼ਿਰੰਗਲਾ ਦੀ ਅਗਵਾਈ ਵਿੱਚ ਸਾਰੇ ਸਟਾਫ ਨੇ ਜੀ ਤੋੜ ਕਿ ਮਿਹਨਤ ਕੀਤੀ। ਇਸ ਯੋਗ ਦਾ ਅਨੰਦ ਮਾਣ ਰਹੇ ਵਿਅਕਤੀਆਂ ਨੇ ਦੱਸਿਆ ਕਿ ਉਨ੍ਹਾਂ ਇਸ ਯੋਗ ਅਭਿਆਸ ਰਾਹੀਂ ਜੋ ਸਿੱਖਿਆ ਹੈ ਉਸ ਨੂੰ ਰੋਜ਼ਾਨਾ ਹੀ ਜ਼ਿੰਦਗੀ ਦਾ ਹਿੱਸਾ ਬਣਾਉਣਗੇ ਤਾਂ ਜੋ ਉਹ ਸਿਹਤਮੰਦ ਜ਼ਿੰਦਗੀ ਗੁਜਾਰ ਸਕਣ।ਸਮੁੱਚੇ ਤੌਰ ਤੇ ਇਹ ਯੋਗ ਅਭਿਆਸ ਅਮਰੀਕਨਾਂ ਤੇ ਖਾਸ ਕਰਕੇ ਸਾਊਥ ਏਸ਼ੀਅਨਾਂ ਲੋਕਾਂ ਤੇ ਆਪਣੀ ਵੱਖਰੀ ਛਾਪ ਛੱਡ ਗਿਆ। ਜਿਸ ਦਾ ਲੁਤਫ ਹਰੇਕ ਹਾਜ਼ਰੀਨ ਨੇ ਉਠਾਇਆ। ਇੱਕ ਅਭਿਆਸਕਾਰੀ ਰਾਜ ਰਾਠੌਰ ਨੇ ਦੱਸਿਆ ਕਿ ਅਜਿਹਾ ਯੋਗ ਅਭਿਆਸ ਦਾ ਨਜ਼ਾਰਾ ਮੈਂ ਪਹਿਲੀ ਵਾਰ ਦੇਖਿਆ ਜੋ ਪ੍ਰੇਰਨਾ ਸ੍ਰੋਤ ਹੋ ਨਿਬੜਿਆ।

Leave a Reply

Your email address will not be published. Required fields are marked *

%d bloggers like this: