ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
September 26, 2020

ਭਾਰਤੀ – ਅਮਰੀਕੀ ਡਾ: ਡੇਵ.ਏ. ਚੋਕਸ਼ੀ ਨੂੰ ਨਿਊਯਾਰਕ ਸਿਟੀ ਦਾ ਸਿਹਤ ਕਮਿਸ਼ਨਰ ਨਿਯੁੱਕਤ

ਭਾਰਤੀ – ਅਮਰੀਕੀ ਡਾ: ਡੇਵ. ਏ. ਚੋਕਸ਼ੀ ਨੂੰ ਨਿਊਯਾਰਕ ਸਿਟੀ ਦਾ ਸਿਹਤ ਕਮਿਸ਼ਨਰ ਨਿਯੁੱਕਤ

ਨਿਊਯਾਰਕ, 6 ਅਗਸਤ ( ਰਾਜ ਗੋਗਨਾ )- ਬੀਤੇਂ ਦਿਨ ਨਿਊਯਾਰਕ ਦੇ ਮੇਅਰ ਬਿਲ .ਡੀ. ਬਲਾਸੀੳ ਨੇ ਇਕ ਭਾਰਤੀ ਅਮਰੀਕੀ ਡਾ. ਡੇਵ .ਏ . ਚੋਕਸ਼ੀ ਨੂੰ ਨਿਊਯਾਰਕ ਸਿਟੀ ਦੇ ਸਿਹਤ ਅਤੇ ਮਾਨਸਿਕ ਸਫਾਈ ਵਿਭਾਗ ਦਾ ਕਮਿਸ਼ਨਰ ਨਿਯੁਕਤ ਕੀਤਾ ਹੈ। ਮੇਅਰ ਬਿਲ .ਡੀ . ਬਲਾਸੀੳ ਨੇ ਨਿਊਯਾਰਕ ਸ਼ਹਿਰ ਦੀ ਕੋਵਿਡ -19 ਦੀ ਮਹਾਮਾਰੀ ਚ’ ਡਾ: ਡੇਵ.ਏ. ਚੋਕਸ਼ੀ ਵੱਲੋਂ ਪ੍ਰਮੁੱਖ ਆਗੂ ਵਜੋਂ ਸੇਵਾ ਨਿਭਾਉਣ ਵਾਲੇ ਡਾਕਟਰ ਦੀ ਕਾਰਜਗੁਜਾਰੀ ਨੂੰ ਦੇਖਦੇ ਹੋਏ ਉਸ ਦੀ ਨਿਯੁੱਕਤੀ ਦੀ ਘੋਸ਼ਣਾ ਕੀਤੀ ।

ਮੇਅਰ ਬਲਾਸੀੳ ਨੇ ਕਿਹਾ ਕੋਵਿਡ -19 ਦੀ ਮਹਾਂਮਾਰੀ ਦੇ ਸਮੇਂ ਉਸ ਨੇ ਸਾਡੇ ਸ਼ਹਿਰ ਦੀ ਜਨਤਕ ਸਿਹਤ ਪ੍ਰਣਾਲੀ ਨੂੰ ਬੇਮਿਸਾਲ ਚੁਣੌਤੀਆਂ ਵਿੱਚ ਅਗਵਾਈ ਕਰਨ ਵਿੱਚ ਬਹੁਤ ਜਿਆਦਾ ਸਹਾਇਤਾ ਕੀਤੀ ਹੈ।ਅਤੇ ਸਿਹਤਮੰਦ ਸ਼ਹਿਰ ਲਈ ਸਾਡੀ ਲੜਾਈ ਵਿਚ ਅੱਗੇ ਵੱਧਣ ਲਈ ਤਿਆਰ ਹੈ। ਮੇਅਰ ਡੀ .ਬਲਾਸੀਓ ਨੇ ਕਿਹਾ,ਡਾ. ਚੋਕਸ਼ੀ ਨੇ ਸਥਾਨਕ, ਰਾਜ ਅਤੇ ਸੰਘੀ ਸਿਹਤ ਏਜੰਸੀਆਂ ਦੇ ਉੱਚ ਪੱਧਰਾਂ ‘ਤੇ ਸੇਵਾਵਾਂ ਵੀ ਨਿਭਾਈਆਂ ਹਨ ਜਿੰਨਾਂ ਚ’ ਐਨ.ਵਾਈ.ਸੀ. ਸਿਹਤ ਅਤੇ ਹਸਪਤਾਲ ਵੀ ਸ਼ਾਮਲ ਹਨ, ਜਿਥੇ ਉਹ ਪਿਛਲੇ 6 ਸਾਲਾਂ ਤੋਂ ਸੀਨੀਅਰ ਲੀਡਰਸ਼ਿਪ ਦੀ ਭੂਮਿਕਾ ਵਿੱਚ ਸ਼ਾਮਿਲ ਸਨ।ਅਤੇ ਮੁੱਖ ਆਬਾਦੀ ਸਿਹਤ ਅਧਿਕਾਰੀ ਹੋਣ ਦੇ ਨਾਤੇ, ਡਾਕਟਰ ਚੋਕਸ਼ੀ ਦੀ ਟੀਮ ਨੇ 10 ਲੱਖ ਤੋਂ ਵੱਧ ਨਿਉਯਾਰਕ ਦੇ ਲੋਕਾਂ ਲਈ ਸਿਹਤ ਸੰਭਾਲ ਦੀ ਸਪੁਰਦਗੀ ਵਿੱਚ ਤਬਦੀਲੀ ਕੀਤੀ ਹੈ।ਮੈਨੂੰ ਨਿਊਯਾਰਕ ਸਿਟੀ ਦੇ ਲੋਕਾਂ ਦੀ ਸਿਹਤ ਅਤੇ ਮਾਨਸਿਕ ਸਫਾਈ ਵਿਭਾਗ ਦੀ ਟੀਮ ਨਾਲ ਸੇਵਾ ਕਰਨ ਦਾ ਮਾਣ ਹੈ। ਅਤੇ ਸਾਰੇ ਇਕੱਠੇ ਮਿਲ ਕੇ, ਅਸੀਂ ਇਸ ਮਹਾਂਮਾਰੀ ਤੋਂ ਇਕ ਮਜਬੂਤ ਅਤੇ ਸਿਹਤਮੰਦ ਸ਼ਹਿਰ ਵਜੋਂ ਉੱਭਰਾਂਗੇ।ਬੈਟਨ ਰੂਜ ਵਿੱਚ ਭਾਰਤ ਤੋਂ ਆਏ ਪ੍ਰਵਾਸੀਆਂ ਦੇ ਬੇਟੇ ਵਜੋਂ ਉੱਭਰਿਆਂ ਡਾਕਟਰ ਚੋਕਸ਼ੀ ਨੇ ੳਬਾਮਾ ਪ੍ਰਸ਼ਾਸਨ ਵਿੱਚ ਵ੍ਹਾਈਟ ਹਾਊਸ ਦੇ ਫੈਲੋ ਵਜੋਂ ਵੀ ਸੇਵਾ ਨਿਭਾਈ ਅਤੇ ਵੈਟਰਨਜ਼ ਅਫੇਅਰਜ਼ ਸੈਕਟਰੀ ਦੇ ਪ੍ਰਮੁੱਖ ਸਿਹਤ ਸਲਾਹਕਾਰ ਵੀ ਰਹੇ।

ਸਾਲ 2016 ਵਿੱਚ, ਰਾਸ਼ਟਰਪਤੀ ਓਬਾਮਾ ਨੇ ਉਨ੍ਹਾਂ ਨੂੰ ਰੋਕਥਾਮ, ਸਿਹਤ ਪ੍ਰੋਤਸਾਹਨ, ਅਤੇ ਏਕੀਕ੍ਰਿਤ ਅਤੇ ਜਨਤਕ ਸਿਹਤ ਬਾਰੇ ਸਲਾਹਕਾਰ ਸਮੂੰਹ ਵਿੱਚ ਨਿਯੁਕਤ ਕੀਤਾ ਸੀ।ਡਾ. ਚੋਕਸ਼ੀ ਨੇ ਪੈਨਸਿਲਵੇਨੀਆ ਮੈਡੀਕਲ ਸਕੂਲ ਅਤੇ ਬ੍ਰਿਘਮ ਐਂਡ ਵੂਮੈਨਜ਼ ਹਸਪਤਾਲ / ਹਾਰਵਰਡ ਮੈਡੀਕਲ ਸਕੂਲ ਵਿਖੇ ਸਿਖਲਾਈ ਦਿੱਤੀ। ਆਪਣੀ ਸਿਖਲਾਈ ਦੇ ਦੌਰਾਨ, ਉਸ ਨੇ ਗੁਆਟੇਮਾਲਾ, ਪੇਰੂ, ਬੋਤਸਵਾਨਾ, ਘਾਨਾ ਅਤੇ ਭਾਰਤ ਵਿੱਚ ਕਲੀਨਿਕਲ ਵਿੱਚ ਵੀ ਕੰਮ ਕੀਤੇ ਹਨ।ਪਿਛਲੇ 15 ਸਾਲਾਂ ਤੋਂ ਮੈਂ ਡਾਕਟਰ ਚੋਕਸ਼ੀ ਨੂੰ ਇੱਕ ਡਾਕਟਰ ਅਤੇ ਲੋਕ ਸਿਹਤ ਨੇਤਾ ਦੇ ਰੂਪ ਵਿੱਚ ਡੂੰਘੇ ਤਰੀਕਿਆਂ ਨਾਲ ਮਰੀਜ਼ਾਂ ਅਤੇ ਭਾਈਚਾਰਿਆਂ ਦੀਆਂ ਜ਼ਿੰਦਗੀਆਂ ਨੂੰ ਛੂੰਹਦੇ ਹੋਏ ਵੇਖਿਆ ਹੈ,” ਡਾ ਵਿਵੇਕ ਮੂਰਤੀ, ਸਾਬਕਾ ਭਾਰਤੀ ਅਮਰੀਕੀ ਸਰਜਨ ਜਨਰਲ ਨੇ ਵੀ ਕਿਹਾ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: