Sun. Aug 18th, 2019

ਭਾਰਤੀਯ ਸਟੇਟ ਬੈਂਕ ਨੇ ਬਿਰਧ ਆਸ਼ਰਮ ਵਿੱਖੇ 51 ਬੂਟੇ ਲਾਏ

ਭਾਰਤੀਯ ਸਟੇਟ ਬੈਂਕ ਨੇ ਬਿਰਧ ਆਸ਼ਰਮ ਵਿੱਖੇ 51 ਬੂਟੇ ਲਾਏ

7-36 (2)
ਰਾਜਪੁਰਾ 6 ਜੁਲਾਈ (ਧਰਮਵੀਰ ਨਾਗਪਾਲ) ਸਵਰਗਧਾਮ ਰਾਜਪੁਰਾ ਅਤੇ ਸ਼ਹਿਰ ਦੀ ਆਮ ਪਬਲਿਕ ਦੇ ਸਹਿਯੋਗ ਨਾਲ ਸਵਰਗਧਾਮ ਦੇ ਨਜਦੀਕ ਬਣ ਰਹੇ ਬਿਰਧ ਆਸ਼ਰਮ ਦੀ ਬਿਲਡਿੰਗ ਵਿੱਖੇ ਅੱਜ ਭਾਰਤੀਯ ਸਟੇਟ ਬੈਂਕ ਮੇਨ ਸ਼ਾਖਾ ਰਾਜਪੁਰਾ ਟਾਊਨ ਦੇ ਸਹਿਯੋਗ ਨਾਲ ਸ਼ਹਿਰ ਵਿੱਚ ਹਰਿਆਲੀ ਵਧਾਉਣ ਦੇ ਮੰਤਵ ਨਾਲ ਕੁਲ 51 ਫਲ ਤੇ ਫੁਲਦਾਰ ਪੋਦੇ ਲਾਏ। ਭਾਰਤੀਯ ਸਟੇਟ ਬੈਂਕ ਰਾਜਪੁਰਾ ਟਾਊਨ ਦੀ ਮੁੱਖ ਬ੍ਰਾਂਚ ਵਲੋ ਕੀਤੇ ਇਸ ਉਪਰਾਲੇ ਵਿੱਚ ਮੁਖ ਮਹਿਮਾਨ ਵਜੋ ਰਾਜਪੁਰਾ ਦੇ ਐਸ ਡੀ ਐਮ ਸ਼੍ਰੀ ਬਿਕਰਮਜੀਤ ਸਿੰਘ ਸ਼ੇਰਗਿੱਲ ਅਤੇ ਵਿਸ਼ੇਸ ਮਹਿਮਾਨ ਐਸ ਬੀ ਆਈ ਦੇ ਰਿਜਨਲ ਮਨੇਜਰ ਸ਼੍ਰੀ ਐਸ.ਕੇ. ਸੂਦ, ਵਨ ਰੇਂਜ ਅਫਸਰ ਰਾਜਪੁਰਾ ਸ੍ਰ. ਮੱਖਣ ਸਿੰਘ, ਐਸ ਬੀ ਆਈ ਰਾਜਪੁਰਾ ਦੇ ਚੀਫ ਮਨੇਜਰ ਸ਼੍ਰੀ ਐਮ ਐਸ ਸਾਂਦਿਲ ਅਤੇ ਵੱਖ ਵੱਖ ਸਮਾਜ ਸੇਵੀਆਂ ਵਲੋਂ ਬਿਰਧ ਆਸ਼ਰਮ ਪੁੱਜ ਕੇ ਆਪਣੇ ਹੱਥੀ ਇੱਕ ਇੱਕ ਬੂਟਾ ਲਾਇਆ । ਇਸ ਮੌਕੇ ਸਵਰਗਧਾਮ ਕਮੇਟੀ ਰਾਜਪੁਰਾ ਦੇ ਮੈਂਬਰਾਂ ਨੇ ਪੱਤਰਕਾਰਾਂ ਨੂੰ ਦਸਿਆ ਕਿ ਇਹ ਬਿਰਧ ਆਸ਼ਰਮ ਪੈਪਸੂ ਡਿਵੈਲਪਮੈਂਟ ਬੋਰਡ ਦੀ ਜਗਾ ਤੇ ਆਮ ਸ਼ਹਿਰ ਵਾਸੀਆਂ ਅਤੇ ਸਵਰਗਧਾਮ ਦੀ ਮਨੇਜਮੈਂਟ ਦੇ ਸਹਿਯੋਗ ਨਾਲ ਬਣ ਰਿਹਾ ਹੈ। ਇਹ ਜਗਾ ਸੂਬੇ ਦੇ ਸਾਬਕਾ ਮੁਖ ਮੰਤਰੀ ਬੇਅੰਤ ਸਿੰਘ ਵਲੋਂ ਸਵਰਗਧਾਮ ਨੂੰ ਦਿਤੀ ਗਈ ਸੀ। ਉਹਨਾਂ ਦਸਿਆ ਕਿ ਇਸ ਸਵਰਗਧਾਮ ਵਿੱਚ ਕੁਲ 31 ਕਮਰੇ ਹਨ ਅਤੇ 62 ਲੋਕਾ ਦੇ ਰਹਿਣ ਦਾ ਇੰਤਜਾਮ ਹੈ। ਇਸ ਬਿਰਧ ਆਸ਼ਰਮ ਵਿੱਚ ਪੂਰੇ ਸੂਬੇ ਵਿਚੋਂ ਅਨਾਥ ਅਤੇ ਬੇਸਹਾਰਾ ਬਜੁਰਗਾ ਨੂੰ ਇਥੇ ਆਸਰਾ ਦਿਤਾ ਜਾਵੇਗਾ। ਇਹ ਬਿਰਧ ਆਸ਼ਰਮ ਹਰ ਤਰਾਂ ਦੀਆਂ ਸਹੂਲਤਾ ਨਾਲ ਮੁਕੰਮਲ ਹੋਵੇਗਾ। ਇਸ ਮੌਕੇ ਮੁੱਖ ਮਹਿਮਾਨ ਵਜੋ ਪੁਜੇ ਐਸ ਡੀ ਐਮ ਰਾਜਪੁਰਾ ਨੇ ਭਾਰਤੀ ਸਟੇਟ ਬੈਂਕ ਵਲੋਂ ਕੀਤੇ ਬੂਟੇ ਲਾਉਣ ਵਾਲੇ ਉਪਰਾਲੇ ਦੀ ਵੀ ਸ਼ਲਾਘਾ ਕੀਤੀ ਅਤੇ ਸੰਦੇਸ਼ ਦਿਤਾ ਕਿ ਅੱਜ ਕਲ ਦੇ ਮਹੀਨੇ ਵਿੱਚ ਵਧ ਤੋਂ ਵਧ ਬੂਟੇ ਲਾਉਣੇ ਚਾਹੀਦੇ ਹਨ।

ਭਾਰਤੀ ਸਟੇਟ ਬੈਂਕ ਦੇ ਰਿਜਨਲ ਮਨੇਜਰ ਸ਼੍ਰੀ ਐਸ. ਕੇ. ਸੂਦ ਨੇ ਰਾਜਪੁਰਾ ਵਿੱਚ ਬਣ ਰਹੇ ਨਵੇਂ ਬਿਰਧ ਆਸ਼ਰਮ ਦੀ ਸਰਾਹਨਾ ਕੀਤੀ ਅਤੇ ਉਹਨਾਂ ਨੇ ਬਿਰਧ ਆਸ਼ਰਮ ਜਦੋਂ ਪੂਰਾ ਤਿਆਰ ਹੋ ਜਾਵੇਗਾ ਲਈ ਬਜੁਰਗਾ ਦੀਆਂ ਸੇਵਾਵਾ ਲਈ ਇੱਕ ਐੰਬੂਲੈਂਸ ਦੇਣ ਦਾ ਵੀ ਵਚਨ ਦਿਤਾ। ਪੌਦੇ ਲਾਉਣ ਸਮੇਂ ਇੱਕ ਸਾਦਾ ਸਮਾਰੋਹ ਵਿੱਚ ਭਾਰਤੀਯ ਸਟੇਟ ਬੈਂਕ ਰਾਜਪੁਰਾ ਟਾਊਨ ਦੇ ਮੁੱਖ ਪ੍ਰਬੰਧਕ ਸ਼੍ਰੀ ਐਮ.ਐਸ.ਸ਼ਾਂਦਿਲ ਨੇ ਆਏ ਹੋਏ ਸਭਨਾ ਦਾ ਤਹਿਦਿਲੋ ਧੰਨਵਾਦ ਕੀਤਾ ਅਤੇ ਕਿਹਾ ਗਿਆ ਕਿ ਭਾਰਤੀ ਸਟੇਟ ਬੈਂਕ ਵਲੋਂ ਹਰ ਸਮਾਜਿਕ ਕੰਮ ਲਈ ਹਰ ਸਮੇਂ ਵਧ ਚੜ ਕੇ ਸਹਿਯੋਗ ਕੀਤਾ ਜਾਵੇਗਾ। ਇਸ ਸਮੇਂ ਸਵਰਗਧਾਮ ਕਮੇਟੀ ਦੇ ਪ੍ਰਧਾਨ ਸ਼੍ਰੀ ੳ.ਪੀ ਅਰੋੜਾ, ਜਨਰਲ ਸਕੱਤਰ ਅਸ਼ੋਕ ਪ੍ਰੇਮੀ, ਕੈਸ਼ੀਅਰ ਰਮੇਸ਼ ਰਾਵਲ, ਰੋਟਰੀ ਕੱਲਬ ਦੇ ਸਾਬਕਾ ਪ੍ਰਧਾਨ ਅਨਿਲ ਸ਼ਾਹੀ ਅਤੇ ਸੋਹਨ ਲਾਲ ਸ਼ਾਹੀ, ਉਘੇ ਸਮਾਜ ਸੇਵੀ ਸ੍ਰ. ਚਰਨਜੀਤ ਸਿੰਘ ਨਾਮਧਾਰੀ ਦੇ ਇਲਾਵਾ ਵਣ ਰੇਂਜ ਅਫਸਰ ਮੱਖਣ ਸਿੰਘ ਦੇ ਇਲਾਵਾ ਹੋਰ ਵੀ ਪਤਵੰਤੇ ਹਾਜਰ ਸਨ।

Leave a Reply

Your email address will not be published. Required fields are marked *

%d bloggers like this: