Sun. Sep 15th, 2019

ਭਾਰਤੀਆਂ ਉਤੇ ਪਿਆ ਵਿਹਲੜਾ ਦਾ ਬੋਝ

ਭਾਰਤੀਆਂ ਉਤੇ ਪਿਆ ਵਿਹਲੜਾ ਦਾ ਬੋਝ

ਕੋਈ ਅਜ ਦੀ ਗਲ ਨਹੀਂ ਹੈ। ਸਾਡੇ ਮਿਥਿਹਾਸ ਦੇ ਵਕਤ ਤੋਂ ਹੀ ਸਾਡੇ ਮੁਲਕ ਵਿੱਚ ਵਿਹਲੜਾਂ ਦਾ ਬੋਝ ਇਹ ਗ੍ਰਹਤੀ ਹੀ ਝੇਲਦੇ ਆ ਰਹੇ ਹਨ। ਇਹ ਰਿਸ਼ੀ ਮੁਨੀ ਬਣ ਬੈਠੇ ਲੋਕੀਂ ਵੀ ਅਸਲ ਵਿੱਚ ਇਸ ਦੁਨੀਆਂ ਤੋਂ ਭਜੇ ਲੋਕ ਸਨ, ਪਰਜਦ ਭੁਖ ਲਗਦੀ ਸੀ ਤਾਂ ਠੂਠੇ ਫੜਕੇ ਗ੍ਰਹਸਤੀਆਂ ਦੇ ਬੂਹੇ ਹੀ ਖੜਕਾਈ ਜਾਂਦੇ ਸਨ ਅਤੇ ਇਹ ਗ੍ਰਹਸਤੀ ਦਾਨ ਦੇਣ ਲਈ ਮਜਬੂਰ ਕਰ ਦਿਤੇ ਜਾਂਦੇ ਸਨ ਅਤੇ ਜਿਹੜਾ ਗ੍ਰਹਸਤੀ ਦਾਨ ਜਾਂ ਭਿਖਿਆ ਨਹੀਂ ਸੀ ਦਿੰਦਾ ਉਸਨੂੰ ਬਦਲੇ ਵਿੱਚ ਸਰਾਪ ਮਿਲਦਾ ਸੀ। ਇਹ ਸਿਲਸਿਲਾ ਸਾਡੇ ਮੁਲਕ ਵਿੱਚ ਚਲਦਾ ਆ ਰਿਹਾ ਹੈ ਅਤੇ ਅਜ ਵੀ ਅਗਰ ਸਾਡੇ ਮੁਲਕ ਵਿੱਚ ਗਿਣਤੀ ਮਿਣਤੀ ਕੀਤੀ ਜਾਵੇ ਤਾਂ ਵਿਹਲੜਾਂ ਦੀ ਗਿਣਤੀ ਬਹੁਤ ਹੀ ਜ਼ਿਆਦਾ ਬਣ ਗਈ ਹੈ ਅਤੇ ਇਹ ਵਿਹਲੜ ਹੀ ਹਨ ਜਿਹੜੇ ਕਮਾਊ ਲੋਕਾਂ ਉਤੇ ਬੋਝ ਬਣੀ ਬੈਠੇ ਹਨ ਅਤੇ ਮੁਲਕ ਦੀ ਗੁਰਬਤ ਦੂਰ ਨਹੀਂ ਕੀਤੀ ਜਾ ਸਕਦੀ।

ਸਾਡੇ ਸੰਵਿਧਾਨ ਵਿੱਚ ਇਹ ਆਖ ਦਿਤਾ ਗਿਆ ਹੈ ਕਿ ਹਰ ਆਦਮੀ ਜਿਹੜਾ ਵੀ ਯੋਗ ਹੈ ਕਮਾਈ ਕਰੇ, ਅਰਥਾਤ ਕੰਮ ਕਰੇ ਅਤੇ ਆਪਣੀ ਗੁਜ਼ਾਰਾ ਆਪ ਕਰਨ ਜੋਗਾ ਬਣ ਜਾਵੇ। ਕਈ ਮੁਲਕਾਂ ਵਿੱਚ ਪੜ੍ਹਾਈ ਦੇ ਵਕਤਾਂ ਵਿੱਚ ਵੀ ਸਕੂਲਾਂ, ਕਾਲਿਜਾਂ ਅਤੇ ਸਿਖਲਾਈ ਕੇਂਦਰਾਂ ਵਿੱਚ ਕੁਝ ਦਿੰਨਹੀ ਪੜ੍ਹਾਈ ਅਤੇ ਸਿਖਲਾਈ ਦਿਤੀ ਜਾਂਦੀ ਹੈ ਅਤੇ ਹਰ ਨੌਜਵਾਨ ਨੂੰ ਵਕਤ ਦਿਤਾ ਜਾਂਦਾ ਹੈ ਕਿ ਉਹ ਕੰਮ ਕਰਕੇ ਆਪਣੀ ਸਿਖਿਆ ਅਤੇ ਸਿਖਲਾਈ ਦਾ ਖਰਚਾ ਆਪ ਕਢਣਾ ਪੈਂਦਾ ਹੈ। ਪਰ ਸਾਡੇ ਮੁਲਕ ਵਿੱਚ ਉਹ ਵੀ ਵਿਹਲੇ ਪਏ ਫਿਰਦੇ ਹਨ ਜਿਹੜਾ ਵਿਦਿਆ, ਸਿਖਲਾਈ ਆਦਿ ਖਤਮ ਕਰ ਬੈਠੇ ਹਨ ਅਤੇ ਰੁਜ਼ਗਾਰ ਦਫਤਰਾਂ ਵਿੱਚ ਨਾਮ ਦਰਜ ਕਰਵਾਕੇ ਕਈ ਕਈ ਸਾਲ ਨੌਕਰੀ ਦੀ ਉਡੀਕ ਪਏ ਕਰਦੇ ਹਨ। ਇਸ ਬੇਰੁਜ਼ਗਾਰੀ ਤੋਂ ਹੀ ਮੰਗਤਿਆ ਦੀ ਗਿਣਤੀ ਵਧੀ ਹੈ ਅਤੇ ਇਹੀ ਵਿਹਲਡੜ ਹਨ ਜਿਹੜੇ ਸਮਾਜ ਉਤੇ ਵਡਾ ਬੋਝ ਹਨ।

ਸਾਡੇ ਮੁਲਕ ਵਿੱਚ ਜਿਸ ਪਾਸ ਚਾਰ ਪੈਸੇ ਹਨ ਉਹ ਵੀ ਕੰਮ ਕਰਨਾ ਛਡ ਦਿੰਦਾ ਹੈ। ਇਹ ਧਾਰਮਿਕ ਅਸਥਾਨਾ ਵਿੱਚ ਵੀ ਕਿਤਨੇ ਹੀ ਆਦਮੀ ਵਿਹੜ ਆ ਬੈਠਦੇ ਹਨ ਅਤੇ ਅਜ ਤਾਂ ਸਾਡੇ ਮੁਲਕ ਵਿੱਚ ਕਈਆਂ ਨੇ ਰਬ ਦੀਆਂ ਗਲਾਂ ਕਰਨਾ ਵੀ ਇਕ ਕਿਤਾ ਹੀ ਬਣਾ ਲਿਆ ਹੈ ਅਤੇ ਇਹ ਲੋਕੀਂ ਵੀ ਕਮਾਊ ਆਦਮੀਆਂ ਉਤੇ ਬੋਝ ਹਨ। ਇਹ ਸੰਤ, ਮਹੰਤ, ਫਕੀਰ ਅਤੇ ਇਹ ਮੰਗਤੇ ਸਾਡੇ ਮੁਲਕ ਵਿੱਚ ਅਗਰ ਗਿਣਤੀ ਕੀਤੀ ਜਾਵੇ ਤਾਂ ਅੰਤਾ ਤਕ ਪੁਜ ਜਾਂਦੀ ਹੈ। ਘਰ ਵਿੱਚ ਵੀ ਦੋ ਚਾਰ ਆਦਮੀ ਰੁਜ਼ਗਾਰ ਦੀ ਭਾਲ ਵਿੱਚ ਹਨ ਅਤੇ ਇਹ ਵਿਹਲੜ ਵੀ ਘਰ ਉਤੇ ਬੋਝ ਹਨ ਅਤੇ ਇਸੇ ਤਰ੍ਹਾਂ ਖੋਜ ਕੀਤੀ ਜਾਵੇ ਤਾਂ ਕਈ ਹੋਰ ਵੀ ਵਿਹਲੜ ਮਿਲ ਪੈਂਦੇ ਹਨ।

1947 ਤੋਂ ਲੈਕੇ ਹੁਣ ਤਕ ਅਸੀਂ ਕੋਈ ਯਤਨ ਨਹੀਂ ਕੀਤਾ ਲਗਦਾ ਜਿਸ ਨਾਲ ਇਹ ਵਿਹਲੜਾਂ ਦਾ ਬੋਝ ਸਮਾਜ ਦੇ ਕਮਾਊ ਵਰਗਾਂ ਉਤੇ ਨਾ ਪਵੇ। ਸਗੋਂ ਇਹ ਦੇਖਿਆ ਗਿਆ ਹੈ ਕਿ ਇਹ ਵਰਗ ਹੋਰ ਗਿਣਤੀ ਵਿੱਚ ਵਧਦੇ ਰੀਤ। ਹਨ। ਪਿਛੇ ਜਿਹੜੇ ਕੁਝ ਬਣ ਬੈਠੇ ਧਾਰਮਿਕ ਅਸਥਾਨਾ ਦੇ ਸਾਧੂਆਂ ਦੀਆਂ ਗਲਾਂ ਛਿੜੀਆਂ ਸਨ ਤਾਂ ਸਾਡੇ ਕੰਨ ਹੀ ਖੜੇ ਹੋ ਗਏ ਸਨ ਕਿ ਇਹ ਬਣ ਬੈਠੇ ਸੰਤ ਹਰ ਤਰ੍ਹਾਂ ਦੇ ਪਾਪ, ਅਪ੍ਰਾਧ ਅਤੇ ਦੁਰਾਚਾਰ ਦੇ ਕੇਂਦਰ ਬਣ ਗਏ ਸਨ ਅਤੇ ਸਾਡੀਆਂ ਮਾਨਯੋਗ ਅਦਾਲਾਤਾਂ ਨੇ ਕਈ ਬਣ ਬੈਠੇ ਸੰਤਾਂ ਨੂੰ ਜੇਲ੍ਹੀ ਵੀ ਭੇਜਿਆ ਹੈ ਅਤੇ ਅਗਰ ਖੋਜ ਕੀਤੀ ਜਾਵੇ ਤਾਂ ਸਾਨੂੰ ਕਿਤਨੇ ਹੀ ਹੋਰ ਅਖੌਤੀ ਸੰਤਾ ਨੂੰ ਜੇਲ੍ਹੇਜਣਾ ਪਵੇਗਾ। ਹਰ ਅਖੌਤੀ ਸੰਤ ਪਾਸ ਸੈਂਕੜੇ ਹੀ ਚੇਲੇ ਚਾਂਟੇ ਵੀ ਹਨ ਜਿਹੜੇ ਸਮਾਜ ਉਤੇ ਬੋਝ ਹਨ। ਵੈਸੇ ਤਾਂ ਹਰ ਆਦਮੀ ਜਿਹੜਾ ਰਬ ਵਿੱਚ ਵਿਸ਼ਵਾਸ ਰਖਦਾ ਹੈ ਉਹ ਸੰਤ ਹੁੰਦਾ ਹੈ ਅਤੇ ਉਸਨੂੰ ਕਿਸੇ ਹੋਰ ਸੰਤ ਪਾਸ ਜਾੈਣ ਦੀ ਜ਼ਰੂਰਤ ਨਹੀਂ ਪੈਂਦੀ ਅਤੇ ਰਬ ਦੀਆਂ ਗਲਾਂ ਬਹੁਤੀਆਂ ਪਚੀਦਾ ਵੀ ਨਹੀਂ ਹਨ ਕਿ ਕਿਸੇ ਸੰਤ ਮਹਾਤਮਾਂ ਦੀ ਲੋੜ ਪੈਂਦੀ ਹੋਵੇ। ਰਬ ਦੀ ਹਾਜ਼ਰੀ ਹੀ ਪਰਵਾਨ ਕਰਨੀ ਹੁੰਦੀ ਹੈ ਅਤੇ ਇਹ ਗਲ ਯਾਦ ਰਖਣੀ ਪੈਂਦੀ ਹੈ ਕਿ ਰਬ ਸਾਡੀਆਂ ਕਰਤੂਤਾਂ ਆਪ ਦੇਖਦਾ ਪਿਆ ਹੈ ਅਤੇ ਜਿਥੇ ਕਦੀ ਵੀ ਅਸੀਂ ਗਲਤ ਹੋਣ ਜਾ ਰਹੇ ਹੁੰਦੇ ਹਾਂ, ਰਬ ਆਪ ਹੀ ਆਤਮਾ ਦੇ ਰੂਪ ਵਿੱਚ ਸਾਡੇ ਅੰਦਰ ਬੈਠਾ ਦਸ ਰਿਹਾ ਹੁੰਦਾ ਹੈ ਕਿ ਅਸੀਂ ਗਲਤੀ ਕਰਨ ਜਾ ਰਹੇ ਹਾਂ, ਪਰ ਅਸੀਂ ਗਲਤੀ ਫਿਰ ਵੀ ਕਰਦੇ ਹਾ ਕਿਉਂਕਿ ਸ਼ੈਤਾਨ ਵੀ ਸਾਡੇ ਉਤੇ ਭਾਰੂ ਹੁੰਦਾ ਹੈ ਅਤੇ ਸਜ਼ਾ ਵੀ ਭੁਗਤਦੇ ਹਾਂ। ਇਹ ਗਲਾਂ ਹਰ ਕੋਈ ਜਾਣਦਾ ਹੈ ਅਤੇ ਇਸਤੋਂ ਵਧ ਕੁਝ ਵੀ ਜਾਣਨ ਦੀ ਲੋੜ ਨਹੀਂ ਪੈਂਦੀ। ਇਹ ਵੀ ਸਾਨੂੰ ਪਤਾ ਹੈ ਰਬ ਦੀਆ ਗਲਾਂ ਕਰਨ ਵਾਲੇ ਇਹ ਸੰਤ ਸਾਨੂੰ ਜੋ ਵੀ ਸਮਝਾ ਰਹੇ ਹਨ ਇਹ ਗਲਾਂ ਬਹੁਤ ਹੀ ਉਚੀਆਂ ਹਨ ਅਤੇ ਇਹ ਸੰਤ ਆਪ ਵੀ ਇਹ ਉਚੀਆਂ ਗਲਾਂ ਆਪਣੇ ਜੀਵਨ ਦਾ ਹਿਸਾ ਨਹੀਂ ਬਣਾ ਸਕਦੇ। ਅਜ ਬਹੁਤੇ ਲੋਕੀਂ ਧਾਰਮਿਕ ਬਣੇ ਫਿਰਦੇ ਹਨ, ਪਰ ਅਸਲ ਜੀਵਨ ਉਨ੍ਹਾਂ ਦਾ ਉਹੋ ਜਿਹਾ ਹੈ ਜੈਸਾ ਉਸ ਆਦਮੀ ਦਾ ਹੈ ਜਿਹੜਾ ਕਦੀ ਵੀ ਕਿਸੇ ਧਾਰਮਿਕ ਅਸਥਾਨ ਉਤੇ ਨਹੀਂ ਗਿਆ। ਧਾਰਮਿਕ ਅਸਥਾਨਾ ਵਾਲੇ ਰਬ ਰਬ ਕਰਨ ਦੀਆਂ ਗਲਾਂ ਕਰਦੇ ਹਨ ਅਤੇ ਲੋਕਾਂ ਦਾ ਸਮਾਂ ਖਰਾਬ ਕਰਦੇ ਹਨ।

ਸਾਡੇ ਮੁਲਕ ਵਿੱਚ ਵਿਹਲੜਾਂ ਦੀ ਗਿਣਤੀ ਇਤਨੀ ਜ਼ਿਆਦਾ ਹੈ ਕਿ ਜਦ ਕਦੀ ਕੋਈ, ਜਲਸਾ, ਜਲੂਸ ਨਿਕਲਦਾ ਹੈ ਜਾਂ ਇਹ ਰਜਾਜਸੀ ਲੋਕੀਂ ਰੈਲੀਆਂ ਕਰਦੇ ਹਨ ਤਾਂ ਲਖਾਂ ਦੀ ਗਿਣਤੀ ਵਿੱਚ ਲੋਕੀਂ ਇਕਠੇ ਹੋ ਜਾਂਦੇ ਹਨ, ਅਤੇ ਅਜ ਤਕ ਕੋਈ ਇਹ ਨਹੀਂ ਦਸ ਪਾਇਆ ਕਿ ਇਤਨੀ ਵਡੀ ਗਿਣਤੀ ਵਿਹਲੜਾਂ ਦੀ ਕਿਥੋਂ ਆ ਗਈ ਸੀ। ਅਗਰ ਇਹ ਕਿਰਾਏ ਜਾਂ ਭਾੜੇ ਦੇ ਟਟੂ ਹੁੰਦੇ ਹਨ ਤਾਂ ਵੀ ਇਹ ਵਿਹਲੜਾਂ ਵਿਚੋੈਂ ਹੀ ਹੋ ਸਕਦੇ ਹਨ ਕਿਉਂਕਿ ਕੰਮ ਕਰਦਾ ਆਦਮੀ ਇਤਨਾ ਸਮਾਂ ਕਢ ਹੀ ਨਹੀਂ ਸਕਦਾ ਅਤੇ ਨਾ ਹੀ ਐਂਵੇਂ ਹੀ ਤਾਲੀਆਂ ਲਗਾ ਸਕਦਾ ਹੈ,ਨਾਹਰੇ ਲਗਾ ਸਕਦਾ ਹੈ ਅਤੇ ਨਾ ਹੀ ਸਿਆਪਾ ਹੀ ਕਰ ਸਕਦਾ ਹੈ।

ਵਿਹਲੜ ਆਦਮੀ ਮੁਲਕ ਉਤੇ ਬੋਝ ਹੁੰਦੇ ਹਨ ਅਤੇ ਅਗਰ ਅਪ੍ਰਾਧੀਆ ਦੀ ਗਿਣਤੀ ਕੀਤੀ ਜਾਵੇ ਤਾਂ ਉਸ ਵਿੱਚ ਵੀ ਵਿਹਲੜਾਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ। ਅਗਰ ਨਸ਼ਈਆਂ ਦੀ ਗਿਣਤੀ ਕੀਤੀ ਜਾਵੇ ਤਾਂ ਉਸ ਵਿੱਚ ਵੀ ਵਿਹਲੜਾ ਦੀ ਗਿਣਤੀ ਜਿ਼ਆਦਾ ਹੁੰਦੀ ਹੈ। ਸਮਾਜ ਵਿੱਚ ਜਿਤਨੇ ਵੀ ਦੁਰਾਚਾਰ ਕੀਤੀ ਜਾਂਦੇ ਹਨ, ਉਹ ਵੀ ਵਿਹਲੜ ਜ਼ਿਆਦਾ ਕਰਦੇ ਹਨ। ਅਗਰ ਹਰ ਆਦਮੀ ਕੰਮ ਉਤੇ ਲਗਾ ਹੋਵੇ ਤਾਂ ਉਹ ਡਰਦਾ ਕੋਈ ਅਪ੍ਰਾਧ ਜਾਂ ਦੁਰਾਚਾਰ ਨਹੀਂ ਕਰਦਾ ਕਿਉਂਕਿ ਉਸ ਪਾਸ ਪੁਲਿਸ ਅਤੇ ਫਿਰ ਅਦਾਲਤਾ ਵਿੱਚ ਅਤੇ ਜੇਲ੍ਹ ਜਾਣ ਜੋਗਾ ਸਮਾਂ ਹੀ ਨਹੀਂ ਹੁੰਦਾ।

ਸੋ ਸਾਡੇ ਮੁਲਕ ਵਿਚੋਂ ਅਗਰ ਅਸੀਂ ਇਹ ਵਿਹਲੜਾਂ ਦੀ ਗਿਣਤੀ ਘਟਾ ਸਕੀਏ ਤਾਂ ਸਾਡੇ ਮੁਲਕ ਵਿੱਚ ਆ ਬਣੀਆਂ ਕਿਤਨੀਆਂ ਹੀ ਬੁਰਾਈਆਂ ਦੂਰ ਕੀਤੀਆਂ ਜਾ ਸਕਦੀਆਂ ਹਨ। ਸਾਡਾ ਮੁਲਕ ਵੀ ਗੁਰਬਤ ਅਤੇ ਪਛੜੇਪਣ ਚੋਂ ਬਾਹਰ ਨਿਕਲ ਸਕਦਾ ਹੈ।

ਦਲੀਪ ਸਿੰਘ ਵਾਸਨ, ਐਡਵੋਕੇਟ
101-ਸੀ ਵਿਕਾਸ ਕਲੋਨੀ,
ਪਟਿਆਲਾ ਪੰਜਾਬ-ਭਾਰਤ-147001

Leave a Reply

Your email address will not be published. Required fields are marked *

%d bloggers like this: