ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Thu. Jun 4th, 2020

ਭਾਜਪਾ ਮਹਿਲਾ ਕੌਂਸਲਰ ਆਪਣੇ ਪਤੀ ਤੇ ਹੋਰਨਾ ਸਣੇ ਕਾਂਗਰਸ ਵਿੱਚ ਸ਼ਾਮਲ

ਭਾਜਪਾ ਮਹਿਲਾ ਕੌਂਸਲਰ ਆਪਣੇ ਪਤੀ ਤੇ ਹੋਰਨਾ ਸਣੇ ਕਾਂਗਰਸ ਵਿੱਚ ਸ਼ਾਮਲ
ਕਾਂਗਰਸ ਵਿੱਚ ਸ਼ਾਮਲ ਹੋਣ ਵਾਲਿਆਂ ਨੂੰ ਬਣਦਾ ਮਾਣ-ਸਨਮਾਨ ਦਿੱਤਾ ਜਾਵੇਗਾ-ਕੰਬੋਜ

ਰਾਜਪੁਰਾ, 6 ਦਸੰਬਰ (ਐਚ.ਐਸ.ਸੈਣੀ)-ਰਾਜਪੁਰਾ ਨਗਰ ਕੌਂਸਲ ਦੇ ਵਾਰਡ ਨੰਬਰ 25 ਤੋਂ ਭਾਰਤੀ ਜਨਤਾ ਪਾਰਟੀ ਤੋਂ ਕੌਂਸਲਰ ਬਲਵਿੰਦਰ ਕੌਰ ਤੇ ਉਸਦਾ ਪਤੀ ਰਾਮਸ਼ਰਨ ਆਪਣੇ ਸਾਥੀਆਂ ਨਾਲ ਨਗਰ ਕੌਂਸਲ ਦੇ ਮੀਤ ਪ੍ਰਧਾਨ ਅਮਨਦੀਪ ਸਿੰਘ ਨਾਗੀ ਤੇ ਸੀਨੀਅਰ ਕਾਂਗਰਸੀ ਆਗੂ ਗੁਰਦੀਪ ਸਿੰਘ ਧਮੋਲੀ ਦੀ ਅਗਵਾਈ ਵਿੱਚ ਰੱਖੇ ਗਏ ਇਕੱਠ ਦੌਰਾਨ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ਼ ਦੀ ਹਾਜਰੀ ਵਿੱਚ ਭਾਜਪਾ ਨੂੰ ਅਲਵਿਦਾ ਆਖ ਕਾਂਗਰਸ ਵਿੱਚ ਸ਼ਾਮਲ ਹੋ ਗਏ। ਭਾਜਪਾ ਆਗੂ ਰਾਮਸ਼ਰਨ ਤੇ ਕੌਂਸਲਰ ਬਲਵਿੰਦਰ ਕੌਰ ਨੇ ਕਿਹਾ ਕਿ ਉਹ ਹਲਕਾ ਵਿਧਾਇਕ ਕੰਬੋਜ਼ ਵੱਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਅਤੇ ਕਾਂਗਰਸ ਦੀ ਨੀਤੀਆਂ ਨੂੰ ਦੇਖਦਿਆਂ ਕਾਂਗਰਸ ਵਿੱਚ ਸ਼ਾਮਲ ਹੋਏ ਹਨ।
ਜਾਣਕਾਰੀ ਦੇ ਅਨੁਸਾਰ ਇਸ ਮੌਕੇ ਵਿਧਾਇਕ ਹਰਦਿਆਲ ਸਿੰਘ ਕੰਬੋਜ਼ ਵੱਲੋਂ ਭਾਜਪਾ ਛੱਡ ਕੇ ਕਾਂਗਰਸ ਵਿੱਚ ਸਾਮਲ ਹੋਣ ਵਾਲਿਆਂ ਨੂੰ ਕਾਂਗਰਸੀ ਚਿੰਨ ਵਾਲੇ ਮਫਰਲ ਪਾਏ ਕੇ ਸਨਮਾਨਿਤ ਕੀਤਾ ਗਿਆ ਤੇ ਕਿਾ ਕਿ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਨੂੰ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ। ਭਾਜਪਾ ਕੌਂਸਲਰ ਬਲਵਿੰਦਰ ਕੌਰ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਨਾਲ ਕਾਂਗਰਸ ਪਾਰਟੀ ਕੌਂਸਲਰਾਂ ਦੀ ਗਿੱਣਤੀ 11 ਹੋ ਗਈ ਹੈ। ਇਸ ਮੌਕੇ ਬਲਾਕ ਕਾਂਗਰਸ ਪ੍ਰਧਾਨ ਬਲਦੇਵ ਸਿੰਘ ਗੱਦੋਮਾਜਰਾ, ਬੂਟਾ ਸਿੰਘ ਪਿਲਖਣੀ, ਯੋਗੇਸ਼ ਗੋਲਡੀ, ਅਜੀਤ ਕੁਮਾਰ, ਅਮਰ ਚੰਦ, ਗੁਲਜਾਰ ਸਿੰਘ, ਰਿੰਕੂ ਸਹਾਤਾ ਸਮੇਤ ਹੋਰ ਹਾਜਰ ਸਨ।
ਡੱਬੀ:-ਜਿਕਰਯੋਗ ਹੈ ਕਿ ਬੀਤੀ 17 ਨਵੰਬਰ 2017 ਨੂੰ ਰਾਜਪੁਰਾ ਨਗਰ ਕੌਂਸਲ ਦੇ ਮੀਤ ਪ੍ਰਧਾਨ ਦੀ ਚੌਣ ਸਮੇਂ ਵਾਰਡ ਨੰਬਰ 25 ਦੀ ਭਾਜਪਾ ਕੌਂਸਲਰ ਬਲਵਿੰਦਰ ਕੌਰ ਕਾਂਗਰਸ ਉਮੀਦਵਾਰ ਨੂੰ ਫਾਇਦਾ ਪਹੁੰਚਾਉਣ ਦੇ ਮਕਸਦ ਨਾਲ ਚੌਣ ਮੀਟਿੰਗ ਦੌਰਾਨ ਗੈਰ ਹਾਜਰ ਹੋ ਗਏ ਸਨ। ਜਿਸਦੇ ਚਲਦਿਆਂ ਭਾਜਪਾ ਦੇ ਸੂਬਾਈ ਮੀਤ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਦੀ ਹਾਜਰੀ ਵਿੱਚ ਭਾਜਪਾ ਜ਼ਿਲਾ ਪ੍ਰਧਾਨ ਨਰਿੰਦਰ ਨਾਗਪਾਲ ਵੱਲੋਂ ਕੌਂਸਲਰ ਬਲਵਿੰਦਰ ਕੌਰ ਨੂੰ 6 ਸਾਲ ਦੇ ਲਈ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਸੀ। ਪਰ ਮਹਿਲਾ ਕੌਂਸਲਰ ਦੇ ਪਤੀ ਰਾਮਸ਼ਰਨ ਭਾਜਪਾ ਪਾਰਟੀ ਵਿੱਚ ਸਰਗਰਮ ਸਨ।

Leave a Reply

Your email address will not be published. Required fields are marked *

%d bloggers like this: