ਭਾਜਪਾ ਪ੍ਰਧਾਨ ਦੇ ਮੁੰਡੇ ਵਿਰੁੱਧ ਨਹੀਂ ਤੈਅ ਹੋਏ ਦੋਸ਼

ss1

ਭਾਜਪਾ ਪ੍ਰਧਾਨ ਦੇ ਮੁੰਡੇ ਵਿਰੁੱਧ ਨਹੀਂ ਤੈਅ ਹੋਏ ਦੋਸ਼

ਇੱਕ ਆਈ.ਏ.ਐਸ. ਅਧਿਕਾਰੀ ਦੀ ਧੀ ਨਾਲ ਛੇੜਛਾੜ ਦੇ ਮਾਮਲੇ ਵਿੱਚ ਮੁਲਜ਼ਮ ਹਰਿਆਣਾ ਭਾਜਪਾ ਪ੍ਰਧਾਨ ਸੁਭਾਸ਼ ਬਰਾਲਾ ਦੇ ਪੁੱਤਰ ਵਿਕਾਸ ਬਰਾਲਾ ਵਿਰੁੱਧ ਅੱਜ ਦੋਸ਼ ਤੈਅ ਨਹੀਂ ਕੀਤੇ ਗਏ। ਅੱਜ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਬਹਿਸ ਤੋਂ ਬਾਅਦ ਮਾਮਲੇ ਦੀ ਸੁਣਵਾਈ ਅੱਗੇ ਪਾ ਦਿੱਤੀ ਹੈ।ਅਦਾਲਤ ਹੁਣ 13 ਅਕਤੂਬਰ ਨੂੰ ਇਸ ਮਾਮਲੇ ਨੂੰ ਵਿਚਾਰੇਗੀ। ਬੀਤੀ 4 ਅਗਤਲ ਦੀ ਰਾਤ ਨੂੰ ਆਈ.ਏ.ਐਸ. ਅਧਿਕਾਰੀ ਵੀ.ਐਸ. ਕੁੰਡੂ ਦੀ ਧੀ ਵਰਣਿਕਾ ਕੁੰਡੂ ਨੇ ਸ਼ਿਕਾਇਤ ਦਿੱਤੀ ਸੀ ਕਿ ਵਿਕਾਸ ਬਰਾਲਾ ਤੇ ਉਸ ਦੇ ਇੱਕ ਦੋਸਤ ਨੇ ਉਸ ਦਾ ਪਿੱਛਾ ਕੀਤਾ ਹੈ ਤੇ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਹੈ।ਕੇਂਦਰ ਤੇ ਹਰਿਆਣਾ ਵਿੱਚ ਸੱਤਾਧਾਰੀ ਪਾਰਟੀ ਹੋਣ ਕਾਰਨ ਭਾਜਪਾ ਬਾਰੇ ਵਿਰੋਧੀਆਂ ਨੇ ਕਈ ਸਵਾਲ ਕੀਤੇ ਸਨ। ਇਸ ਮਾਮਲੇ ਵਿੱਚ ਪੁਲਿਸ ਦੀ ਕਾਰਗੁਜ਼ਾਰੀ ‘ਤੇ ਵੀ ਸਵਾਲ ਉੱਠੇ ਸਨ ਕਿਉਂਕਿ ਪੁਲਿਸ ਨੇ ਘਟਨਾ ਦੀ ਸੀ.ਸੀ.ਟੀ.ਵੀ. ਫੁਟੇਜ ਲੱਭਣ ਵਿੱਚ ਦੇਰੀ ਕਰ ਦਿੱਤੀ ਸੀ। ਅਦਾਲਤ ਇਸ ਮਾਮਲੇ ਵਿੱਚ ਪਰਸੋਂ ਵਿਚਾਰੇਗੀ ਕਿ ਵਿਕਾਸ ਬਰਾਲਾ ਦੋਸ਼ੀ ਹੈ ਜਾਂ ਨਹੀਂ।

Share Button

Leave a Reply

Your email address will not be published. Required fields are marked *