ਭਾਜਪਾ ਨੇ ਮੋਦੀ ਸਰਕਾਰ ਦੀਆ ਨੀਤੀਆ ਘਰ ਘਰ ਪਹੁੰਚਾਉਣ ਲਈ ਸੁਰੂ ਕੀਤੀਆ ਮੀਟਿੰਗਾ

ss1

ਭਾਜਪਾ ਨੇ ਮੋਦੀ ਸਰਕਾਰ ਦੀਆ ਨੀਤੀਆ ਘਰ ਘਰ ਪਹੁੰਚਾਉਣ ਲਈ ਸੁਰੂ ਕੀਤੀਆ ਮੀਟਿੰਗਾ

15banur3ਬਨੂੜ, 15 ਅਕਤੂਬਰ (ਰਣਜੀਤ ਸਿੰਘ ਰਾਣਾ):ਪੰਜਾਬ ਵਿਚ ਹੋਣ ਜਾ ਰਹੀਆਂ 2017 ਦੀਆ ਵਿਧਾਨ ਸਭਾ ਚੋਣਾ ਨੂੰ ਲੈ ਕੇ ਭਾਜਪਾ ਨੇ ਵੀ ਆਪਣੀਆਂ ਤਿਆਰੀਆਂ ਆਰੰਭ ਦਿੱਤੀਆਂ ਹਨ। ਪਾਰਟੀ ਵੱਲੋਂ ਆਪਣੇ ਜਥੇਬੰਦਕ ਢਾਂਚੇ ਨੂੰ ਮਜਬੂਤ ਕਰਨ ਤੇ ਮੋਦੀ ਸਰਕਾਰ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਲਈ ਅੱਜ ਜ਼ਿਲਾ ਪਟਿਆਲਾ ਦੇ ਸੱਤ ਮੰਡਲਾ ਦੀ ਮੀਟਿੰਗ ਬਨੂੜ ਦੀ ਮਾਈ ਬੰਨੋਂ ਧਰਮਸਾਲਾ ਵਿਖੇ ਜ਼ਿਲਾ ਪਟਿਆਲਾ ਦੇ ਮੀਤ ਪ੍ਰਧਾਨ ਪ੍ਰੇਮ ਚੰਦ ਥੰਮਨ ਦੀ ਅਗੁਵਾਈ ਵਿਚ ਕੀਤੀ ਗਈ। ਜਿਸ ਵਿਚ ਵੱਡੀ ਗਿਣਤੀ ਭਾਜਪਾ ਵਰਕਰਾ ਤੇ ਮੰਡਲ ਪ੍ਰਧਾਨਾ ਨੇ ਸਮੂਲਿਅਤ ਕੀਤੀ। ਇਸ ਮੀਟਿੰਗ ਵਿਚ ਜ਼ਿਲਾ ਇੰਚਾਰਜ ਰਜਨੀਸ਼ ਬੇਦੀ, ਜ਼ਿਲਾ ਪ੍ਰਧਾਨ ਨਰਿੰਦਰ ਨਾਗਪਾਲ, ਰਾਜਪੁਰਾ ਇੰਪਰੂਵਮੈਂਟ ਦੇ ਚੇਅਰਮੈਂਨ ਕ੍ਰਿਸ਼ਨ ਕੁਮਾਰ ਮਹਿਤਾ ਤੇ ਲੀਗਲ ਸੈਲ ਦੇ ਕਨਵੀਨਰ ਬਿਕਰਮਜੀਤ ਪਾਸੀ ਨੇ ਵਿਸ਼ੇਸ ਤੋਰ ਤੇ ਸਮੂਲਿਅਤ ਕੀਤੀ।
ਪੱਤਰਕਾਰਾ ਨਾਲ ਗੱਲਬਾਤ ਕਰਦੇ ਹੋਏ ਜ਼ਿਲਾ ਇੰਚਾਰਜ ਰਜਨੀਸ਼ ਬੇਦੀ ਨੇ ਕਿਹਾ ਕਿ ਅੱਜ ਦੀ ਮੀਟਿੰਗ ਦਾ ਮੁੱਖ ਮੱਕਸਦ ਜਥੇਬੰਦੀ ਨੂੰ ਮਜਬੂਤ ਕਰਨਾ ਤੇ ਬੂਥ ਲੇਵਲ ਦੇ ਇੰਚਾਰਜ ਬਣਾਉਣਾ ਹੈ। ਉਨਾਂ ਕਿਹਾ ਕਿ ਹਰ ਇੱਕ ਬੂਥ ਤੇ 10 ਮੈਂਬਰ ਨਿਯੂਕਤ ਕੀਤੇ ਗਏ ਹਨ ਤਾਂ ਜੋ ਮੋਦੀ ਸਰਕਾਰ ਵੱਲੋਂ ਚਲਾਇਆ ਜਾ ਰਹੀਆ ਯੋਜਨਾਵਾਂ ਨੂੰ ਲੋਕਾ ਦੇ ਘਰ ਘਰ ਪਹੁੰਚਾਇਆ ਜਾ ਸਕੇ। ਉਨਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚਲਾਇਆ ਜਾ ਰਹੀਆਂ ਯੋਜਨਾਵਾ ਦਾ ਲਾਭ ਅੱਜ ਦੇਸ਼ ਦੇ ਹਰ ਇੱਕ ਵਿਅਕਤੀ ਨੂੰ ਮਿਲ ਰਿਹਾ ਹੈ। ਜਿਸ ਨਾਲ ਭਾਜਪਾ ਦੀ ਦੇਸ਼ ਭਰ ਵਿਚ ਲਹਿਰ ਬਣਦੀ ਜਾ ਰਹੀ ਹੈ। ਉਨਾਂ ਕਿਹਾ ਕਿ ਅਗਾਮੀ ਹੋਣ ਜਾ ਰਹੀਆਂ 5 ਸੂਬਿਆਂ ਵਿਚ ਭਾਜਪਾ ਆਪਣੀ ਸਰਕਾਰ ਬਣਾਉਣ ਵਿਚ ਕਾਮਯਾਬ ਹੋਵੇਗੀ। ਇਸ ਮੌਕੇ ਜ਼ਿਲਾ ਪ੍ਰਧਾਨ ਨਰਿੰਦਰ ਨਾਗਪਾਲ ਨੇ ਕਿਹਾ ਕਿ 20 ਅਕਤੂਬਰ ਤੱਕ ਇਸ ਤਰਾਂ ਦੀਆਂ 13 ਮੰਡਲਾ ਵਿਚ ਮੀਟਿੰਗਾ ਕੀਤੀਆਂ ਜਾਣਗੀਆ ਤੇ ਹਰ ਇੱਕ ਮੰਡਲ ਦੇ ਬੂਥ ਮੈਂਬਰ ਨਿਯੂਕਤ ਕਰਕੇ ਉਨਾਂ ਨੂੰ ਪਾਰਟੀ ਦੀਆਂ ਗਤੀਵਿਧਿਆ ਨੂੰ ਚਲਾਉਣ ਲਈ ਜਿੰਮੇਵਾਰੀਆਂ ਸੋਪਿਆਂ ਜਾਣਗੀਆ। ਇਸ ਤੋਂ ਬਾਅਦ ਮੰਡਲ ਪ੍ਰਧਾਨਾ ਵੱਲੋਂ ਆਪਣੇ ਪੱਧਰ ਤੇ ਮੀਟਿੰਗਾ ਕੀਤੀਆਂ ਜਾਣਗੀਆ ਤੇ ਆਗਲੀ ਰਣਨਿਤੀ ਤਿਆਰ ਕੀਤੀ ਜਾਵੇਗੀ। ਇਸ ਮੀਟਿੰਗ ਵਿਚ ਬਨੂੜ ਮੰਡਲ ਪ੍ਰਧਾਨ ਪ੍ਰਿਥੀ ਰਾਮ, ਰਾਜਪੁਰਾ ਟਾਉਨ ਦੇ ਮੰਡਲ ਪ੍ਰਧਾਨ ਪਵਨ ਮੁਖੇਜਾ, ਸ਼ਹਿਰੀ ਪ੍ਰਧਾਨ ਸੰਜੇ ਬੱਗਾ, ਖੇੜਾ ਗੱਜੂ ਦੇ ਸੰਤ ਪ੍ਰਕਾਸ਼, ਮੰਡਲ ਦੇਵੀਗੜ ਦੇ ਪ੍ਰਧਾਨ ਜਤਿੰਦਰ ਕੋਹਲੀ, ਬਲਬੇੜਾ ਤੋਂ ਜਾਗਰ ਗਿੱਲ, ਬਹਾਦਰਗੜ ਤੋਂ ਸੁਖਵਿੰਦਰ ਸਿੰਘ ਸਮੇਤ ਟਿੰਕੂ ਸਲੇਮਪੂਰੀਆ, ਠੇਕੇਦਾਰ ਬਲਬੀਰ ਸਿੰਘ, ਭੂਸ਼ਨ ਅਗਰਵਾਲ ਮੋਜੂਦ ਸਨ।

Share Button

Leave a Reply

Your email address will not be published. Required fields are marked *