ਭਾਜਪਾ ਨੇ ਖੋਲ੍ਹੀਆਂ ਸਿੱਧੂ ਜੋੜੇ ‘ਤੇ ਤੋਪਾਂ

ss1

ਭਾਜਪਾ ਨੇ ਖੋਲ੍ਹੀਆਂ ਸਿੱਧੂ ਜੋੜੇ ‘ਤੇ ਤੋਪਾਂ

ਅੰਮ੍ਰਿਤਸਰ: ਕਿਸੇ ਵੇਲੇ ਨਵਜੋਤ ਸਿੰਘ ਸਿੱਧੂ ਦੇ ਸਭ ਤੋਂ ਕਰੀਬੀ ਮੰਨੇ ਜਾਣ ਵੇਲੇ ਪੰਜਾਬ ਦੇ ਕੈਬਨਿਟ ਮੰਤਰੀ ਅਨਿਲ ਜੋਸ਼ੀ ਨੇ ਹੁਣ ਸਿੱਧੂ ਤੇ ਉਨ੍ਹਾਂ ਦੀ ਪਤਨੀ ਨਵਜੋਤ ਕੌਰ ‘ਤੇ ਤਿੱਖੇ ਸ਼ਬਦੀ ਹਮਲੇ ਸ਼ੁਰੂ ਕਰ ਦਿੱਤੇ ਹਨ। ਜੋਸ਼ੀ ਨੇ ਕਿਹਾ ਜਿੰਨਾ ਚਿਰ ਕੋਈ ਲੀਡਰ ਭਾਜਪਾ ਵਿੱਚ ਹੈ, ਉਦੋਂ ਤੱਕ ਉਸ ਦੀ ਪਾਰਟੀ ‘ਚ ਇੱਜ਼ਤ ਹੈ ਪਰ ਜੋ ਲੋਕ ਪਾਰਟੀ ਨੂੰ ਠੋਕਰਾਂ ਮਾਰਦੇ ਹਨ, ਉਨ੍ਹਾਂ ਦੀ ਪਾਰਟੀ ਤੇ ਸਮਾਜ ਵਿੱਚ ਕੋਈ ਇੱਜ਼ਤ ਨਹੀਂ ਹੁੰਦੀ।

ਡਾਕਟਰ ਸਿੱਧੂ ਵੱਲੋਂ ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਬਾਅਦ ਪੰਜਾਬ ਭਾਜਪਾ ਵੱਲੋਂ ਨਵਜੋਤ ਕੌਰ ਸਿੱਧੂ ਦਾ ਵੀਡੀਓ ਜਾਰੀ ਕੀਤਾ ਗਿਆ ਹੈ। ਇਸ ਵੀਡੀਓ ਵਿੱਚ ਉਹ ਕੈਪਟਨ ਅਮਰਿੰਦਰ ਖਿਲਾਫ ਬਿਆਨਬਾਜ਼ੀ ਕਰ ਰਹੇ ਹਨ। ਇਸ ਬਾਰੇ ਜੋਸ਼ੀ ਨੇ ਕਿਹਾ ਕੇ ਭਾਜਪਾ ਨੂੰ ਠੋਕਰ ਮਾਰਨ ਵਾਲੇ ਸਿੱਧੂ ਜੋੜੇ ਨੂੰ ਅੱਜ ਦਰ-ਦਰ ਦੀਆਂ ਠੋਕਰਾਂ ਖਾਣੀਆਂ ਪੈ ਰਹੀਆਂ ਹਨ। ਸਿੱਧੂ ਜੋੜਾ ਪਹਿਲਾਂ ਕੈਪਟਨ ਤੇ ਕੇਜਰੀਵਾਲ ਨੂੰ ਗਾਲ੍ਹਾਂ ਕੱਢਦਾ ਸੀ ਤੇ ਹੁਣ ਭਾਜਪਾ ਨੂੰ ਗੱਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਤੋਂ ਸਾਬਤ ਹੁੰਦਾ ਹੈ ਕਿ ਉਨ੍ਹਾਂ ਦਾ ਕੋਈ ਕਿਰਦਾਰ ਨਹੀਂ।

ਜੋਸ਼ੀ ਨੇ ਕਿਹਾ ਕਿ ਸਿੱਧੂ ਜੋੜਾ ਭਾਵੇਂ ਆਪਣੇ ਆਪ ਨੂੰ ਇਮਾਨਦਾਰ ਦੱਸਦਾ ਹੈ ਪਰ ਭ੍ਰਿਸ਼ਟਾਚਾਰ ਦੀਆਂ ਵੀ ਕਈ ਕਿਸਮਾਂ ਹੁੰਦੀਆਂ ਹਨ। ਜਿਸ ਇਨਸਾਨ ਦਾ ਮਨ ਭ੍ਰਿਸ਼ਟ ਹੈ, ਜਿਸ ਦੇ ਮਨ ਵਿੱਚ ਲਾਲਚ ਤੇ ਸੌਦੇਬਾਜ਼ੀ ਹੁੰਦੀ ਹੈ, ਉਹ ਕੁਝ ਵੀ ਕਰ ਸਕਦਾ ਹੈ। ਸਿੱਧੂ ਜੋੜੇ ਦੇ ਮਨ ਵਿੱਚ ਇਮਾਨਦਾਰੀ ਹੀ ਨਹੀਂ ਹੈ। ਇਸ ਲਈ ਉਹ ਇੰਤਜ਼ਾਰ ਕਰ ਰਹੇ ਸਨ ਕਿ ਜਿੱਥੇ ਵਧੀਆ ਸੌਦਾ ਹੋਵੇ, ਉਹ ਉਥੇ ਹੀ ਚਲੇ ਜਾਣਗੇ।

ਸਿੱਧੂ ਜੋੜੇ ਵੱਲੋਂ ਪੰਜਾਬ ਦੇ ਹਿੱਤਾਂ ਦੀ ਗੱਲ ਨੂੰ ਗ਼ਲਤ ਦੱਸਦਿਆਂ ਉਨ੍ਹਾਂ ਕਿਹਾ ਕੇ ਸਿੱਧੂ ਜੋੜੇ ਨੇ ਆਪਣੇ ਆਪ ਨੂੰ “ਸੇਲ” ‘ਤੇ ਲਾ ਦਿੱਤਾ ਸੀ। ਉਨ੍ਹਾਂ ਦੀ ਸੋਚ ਸੀ ਕਿ ਜਿਸ ਨੂੰ ਵੱਧ ਗੱਲ੍ਹਾਂ ਕੱਢ ਗਏ ਉਸੇ ਪਾਰਟੀ ਵਿੱਚ ਹੀ ਉਨ੍ਹਾਂ ਦਾ ਵੱਧ ਮੁੱਲ ਲੱਗੇਗਾ। ਉਨ੍ਹਾਂ ਸਿੱਧੂ ਨੂੰ ਸਵਾਲ ਕੀਤਾ ਕਿ 10 ਸਾਲ ਸਾਂਸਦ ਹੁੰਦਿਆਂ ਉਹ ਇੱਕ ਕੰਮ ਵੀ ਗਣਾ ਦੇਣ ਜੋ ਉਨ੍ਹਾਂ ਨੇ ਅੰਮ੍ਰਿਤਸਰ ਦੇ ਲੋਕਾਂ ਲਈ ਕੀਤਾ ਸੀ।

Share Button

Leave a Reply

Your email address will not be published. Required fields are marked *