ਭਾਜਪਾ ਦੇ ਦੇਵੇਸ਼ ਮੋਦਗਿੱਲ ਬਣੇ ਚੰਡੀਗੜ੍ਹ ਦੇ ਮੇਅਰ

ss1

ਭਾਜਪਾ ਦੇ ਦੇਵੇਸ਼ ਮੋਦਗਿੱਲ ਬਣੇ ਚੰਡੀਗੜ੍ਹ ਦੇ ਮੇਅਰ

ਚੰਡੀਗੜ੍ਹ, 9 ਜਨਵਰੀ: ਚੰਡੀਗੜ੍ਹ ਦੇ ਨਵੇਂ ਮੇਅਰ ਦੀ ਅੱਜ ਹੋਈ ਚੋਣ ਵਿੱਚ ਭਾਜਪਾ ਦੇ ਸ੍ਰੀ ਦੇਵੇਸ਼ ਮੋਦਗਿਲ ਚੰਡੀਗੜ੍ਹ ਦੇ ਨਵੇਂ ਮੇਅਰ ਬਣ ਗਏ ਹਨ| ਦੇਵੇਸ਼ ਮੋਦਗਿਲ ਨੇ ਕਾਂਗਰਸ ਦੇ ਉਮੀਦਵਾਰ ਦਵਿੰਦਰ ਸਿੰਘ ਬਬਲਾ ਨੂੰ ਹਰਾਇਆ| ਉਹਨਾਂ ਨੂੰ 22 ਵੋਟਾਂ ਮਿਲੀਆਂ ਜਦੋਂਕਿ ਬਬਲਾ ਨੂੰ ਸਿਰਫ 5 ਵੋਟਾਂ ਮਿਲੀਆਂ| ਦੇਵੇਸ਼ ਮੋਦਗਿੱਲ ਸ਼ਹਿਰ ਦੇ 22ਵੇਂ ਮੇਅਰ ਬਣੇ ਹਨ| ਦੇਵੇਸ਼ ਮੋਦਗਿੱਲ ਨੇ ਜਿੱਤਣ ਤੋਂ ਬਾਅਦ ਸੰਸਦ ਮੈਂਬਰ ਕਿਰਨ ਖੇਰ ਦਾ ਆਸ਼ੀਰਵਾਦ ਪ੍ਰਾਪਤ ਕੀਤਾ|
ਭਾਜਪਾ ਦੇ ਗੁਰਪ੍ਰੀਤ ਸਿੰਘ ਢਿੱਲੋਂ 21 ਵੋਟਾਂ ਹਾਸਲ ਕਰਕੇ ਸੀਨੀਅਰ ਡਿਪਟੀ ਮੇਅਰ ਬਣੇ, ਜਦੋਂ ਕਿ ਉਨ੍ਹਾਂ ਦੇ ਮੁਕਾਬਲੇ ਵਿੱਚ ਖੜ੍ਹੀ ਕਾਂਗਰਸ ਦੀ ਉਮੀਦਵਾਰ ਸ਼ੀਲਾ ਫੂਲ ਸਿੰਘ ਨੂੰ 6 ਵੋਟਾਂ ਮਿਲੀਆਂ| 2 ਵੋਟਾਂ ਦੀ ਕਰਾਸ ਵੋਟਿੰਗ ਹੋਈ| ਇਸ ਤਰ੍ਹਾਂ ਭਾਜਪਾ ਦੇ ਹੀ ਵਿਨੋਦ ਅਗਰਵਾਲ ਡਿਪਟੀ ਮੇਅਰ ਅਹੁਦੇ ਤੇ ਜਿੱਤੇ| ਅਗਰਵਾਲ ਨੂੰ 22 ਵੋਟਾਂ ਮਿਲੀਆਂ, ਜਦੋਂ ਕਿ ਕਾਂਗਰਸ ਦੀ ਰਵਿੰਦਰ ਕੌਰ ਨੂੰ 4 ਵੋਟਾਂ ਮਿਲੀਆਂ ਅਤੇ ਇਕ ਵੋਟ ਇਨਵੈਲਿਡ ਹੋ ਗਈ|
ਨਿਗਮ ਦੇ ਇਤਿਹਾਸ ਵਿੱਚ ਪਹਿਲੀ ਵਾਰ ਨਾਮਜ਼ਦ ਕੌਂਸਲਰ ਮੇਅਰ ਦੀ ਚੋਣ ਲਈ ਵੋਟ ਦੇ ਅਧਿਕਾਰ ਦੀ ਵਰਤੋਂ ਨਹੀਂ ਕਰ ਸਕੇ| ਪਿਛਲੇ ਸਾਲ ਅਗਸਤ ਵਿੱਚ ਹਾਈਕੋਰਟ ਨੇ ਨਾਮਜ਼ਦ ਕੌਂਸਲਰਾਂ ਦੇ ਵੋਟ ਦੇ ਅਧਿਕਾਰ ਨੂੰ ਖਤਮ ਕਰ ਦਿੱਤਾ ਸੀ| ਨਾਮਜ਼ਦ ਕੌਂਸਲਰਾਂ ਦੇ ਸਮਰਥਨ ਵਿੱਚ ਪ੍ਰਸ਼ਾਸਨ ਨੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ, ਪਰ ਉੱਥੋਂ ਵੀ ਕੋਈ ਰਾਹਤ ਨਹੀਂ ਮਿਲੀ ਹੈ|
ਇਸ ਦੌਰਾਨ ਮੁਹਾਲੀ ਦੇ ਭਾਜਪਾ ਕੌਂਸਲਰ ਸ੍ਰੀ ਸੈਹਬੀ ਆਨੰਦ ਨੇ ਚੰਡੀਗੜ੍ਹ ਦੇ ਨਵੇਂ ਚੁਣੇ ਗਏ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਨੂੰ ਮੁਬਾਰਕਬਾਦ ਦਿੱਤੀ ਅਤੇ ਉਹਨਾਂ ਦਾ ਮੂੰਹ ਮਿੱਠਾ ਕਰਵਾਇਆ|

Share Button

Leave a Reply

Your email address will not be published. Required fields are marked *