ਭਾਜਪਾ ਦੇ ਘੋਸ਼ਣਾ ਪੱਤਰ ਵਿੱਚ ਮੋਬਾਈਲ ਅਤੇ ਲੈਪਟਾਪ ਦਾ ਵਾਅਦਾ

ਭਾਜਪਾ ਦੇ ਘੋਸ਼ਣਾ ਪੱਤਰ ਵਿੱਚ ਮੋਬਾਈਲ ਅਤੇ ਲੈਪਟਾਪ ਦਾ ਵਾਅਦਾ

ਬੈਂਗਲੁਰੂ, 4 ਮਈ: ਕਰਨਾਟਕ ਵਿੱਚ ਚੋਣ ਪ੍ਰਚਾਰ ਹੁਣ ਆਖਰੀ ਮੋੜ ਤੇ ਪੁੱਜ ਗਿਆ ਹੈ ਅਤੇ ਭਾਜਪਾ ਨੇ ਪ੍ਰਦੇਸ਼ ਲਈ ਆਪਣਾ ਘੋਸ਼ਣਾ ਪੱਤਰ ਜਾਰੀ ਕੀਤਾ| ਭਾਜਪਾ ਦੇ ਮੁੱਖ ਮੰਤਰੀ ਉਮੀਦਵਾਰ ਯੇਦੀਯੁਰੱਪਾ, ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਸਮੇਤ ਕੁਝ ਹੋਰ ਸੀਨੀਅਰ ਨੇਤਾਵਾਂ ਨੇ ਐਲਾਨ ਪੱਤਰ ਜਾਰੀ ਕੀਤਾ| ਭਾਜਪਾ ਨੇ ਕਿਸ ਵਰਗ ਅਤੇ ਖੇਤੀ ਦੇ ਵਪਾਰ ਨਾਲ ਜੁੜੇ ਲੋਕਾਂ ਨੂੰ ਵਿਸ਼ੇਸ਼ ਰਾਹਤ ਦੇਣ ਤੇ ਜ਼ੋਰ ਦਿੱਤਾ| ਘੋਸ਼ਣਾ ਪੱਤਰ ਜਾਰੀ ਕਰਦੇ ਹੋਏ ਯੇਦੀਯੁਰੱਪਾ ਨੇ ਕਿਹਾ ਕਿ ਪੀ.ਐਮ. ਨਰਿੰਦਰ ਮੋਦੀ ਦੇ ਸੁਪਨੇ ਨੂੰ ਪੂਰਾ ਕਰਨ ਲਈ ਭਾਜਪਾ ਦੀ ਸਰਕਾਰ ਬਣੀ ਤਾਂ ਕਿਸਾਨਾਂ ਦਾ ਘੱਟੋ-ਘੱਟ ਸਮਰਥਨ ਮੁੱਲ ਉਤਪਾਦਨ ਲਾਗਤ ਤੋਂ 1.5 ਗੁਣਾ ਤੈਅ ਕੀਤਾ ਜਾਵੇਗਾ| ਕਿਸਾਨਾਂ ਦਾ ਕਲਿਆਣ ਹਮੇਸ਼ਾ ਸਾਡੀ ਪਹਿਲ ਰਹੀ ਹੈ| 1,50,000 ਕਰੋੜ ਦੀ ਰਾਸ਼ੀ ਵੱਖ-ਵੱਖ ਖੇਤੀ ਯੋਜਨਾਵਾਂ ਲਈ ਵੰਡੀ ਜਾਵੇਗੀ| ਭਾਜਪਾ ਸਰਕਾਰ ਯਕੀਨੀ ਕਰੇਗੀ ਕਿ ਹਰ ਇਲਾਕੇ ਵਿੱਚ ਪਾਣੀ ਪਹੁੰਚ ਸਕੇ|

5 ਹਜ਼ਾਰ ਕਰੋੜ ਰੁਪਏ ਰੈਥੀਆ ਬੰਧੂ ਮਾਰਕੀਟ ਇੰਟਰਵੈਨਸ਼ਨ ਫੰਡ ਲਈ ਦਿੱਤੇ ਜਾਣਗੇ| ਘੋਸ਼ਣਾ ਪੱਤਰ ਵਿੱਚ ਐਲਾਨ ਕੀਤਾ ਗਿਆ ਕਿ ਨੀਗਲਯੋਗੀ ਯੋਜਨਾ ਦੇ ਅਧੀਨ 20 ਲੱਖ ਛੋਟੇ ਕਿਸਾਨ ਜਿਨ੍ਹਾਂ ਦੀ ਜ਼ਮੀਨ ਬੰਜਰ ਹੈ, ਉਨ੍ਹਾਂ ਨੂੰ ਘੱਟੋ-ਘੱਟ 10 ਹਜ਼ਾਰ ਰੁਪਏ ਤੱਕ ਦੀ ਰਾਸ਼ੀ ਵੰਡੀ ਜਾਵੇਗੀ| ਮਜ਼ਦੂਰੀ ਕਰਨ ਵਾਲੇ ਭੂਮੀਹੀਣ ਕਿਸਾਨਾਂ ਲਈ 2 ਲੱਖ ਰੁਪਏ ਦੀ ਬੀਮਾ ਯੋਜਨਾ ਦਾ ਪ੍ਰਬੰਧ ਕੀਤਾ ਜਾਵੇਗਾ ਤਾਂ ਕਿ ਉਨ੍ਹਾਂ ਦੇ ਭਵਿੱਖ ਨੂੰ ਸੁਰੱਖਿਅਤ ਰੱਖਿਆ ਜਾ ਸਕੇ| ਕਾਂਗਰਸ ਦੇ ਮੋਬਾਈਲ ਫੋਨ ਦੇਣ ਦੀ ਤਰਜ ਤੇ ਬੀ.ਪੀ.ਐਲ. ਪਰਿਵਾਰਾਂ ਨੂੰ ਸਮਾਰਟਫੋਨ ਅਤੇ ਕਾਲਜ ਵਿਦਿਆਰਥੀਆਂ ਨੂੰ ਲੈਪਟਾਪ ਦੇਵੇਗੀ| ਭਾਗਿਆਲਕਸ਼ਮੀ ਯੋਜਨਾ ਦੇ ਅਧੀਨ 2 ਲੱਖ ਰੁਪਏ ਦਿੱਤੇ ਜਾਣਗੇ, ਜਦੋਂ ਕਿ ਕਾਂਗਰਸ ਨੇ 3 ਗ੍ਰਾਮ ਸੋਨੇ ਦੀ ਥਾਲੀ ਦਾ ਵਾਅਦਾ ਕੀਤਾ| ਭਾਜਪਾ ਨੇ ਇੰਦਰਾ ਕੰਟੀਨ ਦੀ ਤਰਜ ਤੇ ਸਸਤੇ ਖਾਣੇ ਲਈ ਅੰਨਪੂਰਨਾ ਕੰਟੀਨ ਬਣਾਉਣ ਦਾ ਵੀ ਵਾਅਦਾ ਕੀਤਾ|

Share Button

Leave a Reply

Your email address will not be published. Required fields are marked *

%d bloggers like this: