Tue. Apr 23rd, 2019

ਭਾਜਪਾ ਦਾ ਚੋਣ ਮਨੋਰਥ ਪੱਤਰ : ਲੋਕ ਸਭਾ ਚੋਣਾਂ ਲਈ ਜਾਰੀ ਕੀਤਾ ‘ਸੰਕਲਪ ਪੱਤਰ’

ਭਾਜਪਾ ਦਾ ਚੋਣ ਮਨੋਰਥ ਪੱਤਰ : ਲੋਕ ਸਭਾ ਚੋਣਾਂ ਲਈ ਜਾਰੀ ਕੀਤਾ ‘ਸੰਕਲਪ ਪੱਤਰ’

ਭਾਰਤੀ ਜਨਤਾ ਪਾਰਟੀ ਨੇ ਲੋਕ ਸਭਾ ਚੋਣ ਲਈ ਆਪਣਾ ਚੋਣ ਮਨੋਰਥ ਪੱਤਰ ‘ਸੰਕਲਪ ਪੱਤਰ’ ਅੱਜ ਜਾਰੀ ਕਰ ਦਿੱਤਾ। ਇਸ ਮੌਕੇ ਭਾਜਪਾ ਪ੍ਰਧਾਨ ਅਮਿਤ ਸਾ਼ਹ ਨੇ ਕਿਹਾ ਕਿ 2014 ਤੋਂ 2019 ਦੀ ਯਾਤਰਾ ਨੂੰ ਭਾਰਦ ਦੇ ਵਿਕਾਸ ਦੀ ਯਾਤਰਾ ਦੇ ਤੌਰ ਉਤੇ ਦੇਖਿਆ ਜਾਵੇਗਾ। ਇਹ ਪੰਜ ਸਾਲ ਸੁਨਹਿਰੀ ਅੱਖਰਾਂ ਨਾਲ ਅੰਕਿਤ ਕੀਤੇ ਜਾਣਗੇ। ਇਸ ਪੰਜ ਸਾਲ ਵਿਚ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿਚ ਇਥ ਪ੍ਰੇਰਣਾਦਾਇਕ ਸਰਕਾਰ ਦੇਣ ਦਾ ਕੰਮ ਭਾਜਪਾ ਨੇ ਕੀਤਾ। ਸਰਕਾਰ ਨੇ 5 ਸਾਲ ਵਿਚ 50 ਤੋਂ ਜ਼ਿਆਦਾ ਵੱਡੇ ਕਦਮ ਚੁੱਕੇ ਹਨ, ਜੋ ਇਤਿਹਾਸ ਦਾ ਹਿੱਸਾ ਬਣਨ ਵਾਲੇ ਹਨ। ਅਮਿਤ ਸ਼ਾਹ ਨੇ ਕਿਹਾ ਕਿ ਭਾਰਤ ਦੁਨੀਆ ਵਿਚ ਮਹਾਸ਼ਕਤੀ ਬਣਕੇ ਉਭਰਿਆ ਹੈ।

ਇਸ ਮੌਕੇ ਰਾਜਨਾਥ ਸਿੰਘ ਨੇ ਕਿਹਾ ਕਿ ਸੰਕਲਪ ਪੱਤਰ ਅਨੁਸਾਰ ਅੰਦਰੂਨੀ ਸੁਰੱਖਿਆ ਯਕੀਨੀ ਕਰਨ ਲਈ ਕਾਫੀ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੀ ਰਾਸ਼ਟਰੀ ਸੁਰੱਖਿਆ ਨੀਤੀ ਕੇਵਲ ਸਾਡੇ ਰਾਸ਼ਟਰੀ ਸੁਰੱਖਿਆ ਵਿਸ਼ਿਆਂ ਵੱਲੋਂ ਨਿਰਦੇਸ਼ਤ ਹੋਵੇਗੀ। ਅੱਤਵਾਦ ਅਤੇ ਉਗਰਵਾਦ ਵਿਰੁਧ ਜੀਰੋ ਟਾਲਰੇਂਸ ਦੀ ਨੀਤੀ ਨੂੰ ਪੂਰੀ ਦ੍ਰਿੜਤਾ ਨਾਲ ਜਾਰੀ ਰੱਖੇਗੀ। ਵੁਨ੍ਹਾਂ ਕਿਹਾ ਕਿ ਭਾਰਤ ਵਿਚ ਨਜਾਇਜ਼ ਘੁਸਪੈਠ ਰੋਕਣ ਲਈ ਪੂਰਾ ਯਤਨ ਹੋਵੇਗਾ, ਸਿਟੀਜਨਸ਼ਿਪ ਅਮੇਡਮੇਂਟ ਬਿੱਲ ਨੁੰ ਦੋਵੇਂ ਸਦਨਾਂ ਵਿਚ ਪਾਸ ਕਰਕੇ ਉਸ ਨੂੰ ਲਿਆਂਦਾ ਜਾਵੇਗਾ।

ਉਨ੍ਹਾਂ ਹਿਕਾ ਕਿ ਰਾਮ ਮੰਦਰ ਦਾ ਜੋ ਸਵਾਲ ਹੈ, ਸਾਰੀਆਂ ਸੰਭਾਵਨਾਵਾਂ ਨੂੰ ਤਲਾਸ਼ਕੇ ਸ਼ਾਂਤੀਪੂਰਵਕ ਵਾਤਾਵਰਣ ਵਿਚ ਰਾਮ ਮੰਦਰ ਨਿਰਮਾਣ ਦੀ ਕੋਸ਼ਿਸ ਕਰਾਂਗੇ। ਉਨ੍ਹਾਂ ਕਿਹਾ ਕਿ ਛੋਟੇ ਕਿਸਾਨ ਨੂੰ 60 ਸਾਲ ਬਾਅਦ ਪੈਨਸ਼ਨ ਦਿੱਤੀ ਜਾਵੇਗੀ।

ਰਾਜਨਾਥ ਸਿੰਘ ਨੇ ਕਿਹਾ ਕਿ ਰਾਸ਼ਟਰੀ ਵਪਾਰੀ ਕਮਿਸ਼ਨ ਬਣਾਇਆ ਜਵਾੇਗਾ। ਉਥੇ ਦੇਸ਼ ਦੇ ਤੋਟੇ ਦੁਕਾਨਦਾਰਾਂ ਨੂੰ 60 ਸਾਲ ਬਾਅਦ ਪੈਨਸ਼ਨ ਦਾ ਪ੍ਰਬੰਧ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ 2022 ਤੱਕ ਸਾਰੀਆਂ ਰੇਲ ਪਟੜੀਆਂ ਦਾ ਬ੍ਰਾਂਡ ਗੇਜ ਕੀਤਾ ਜਾਵੇਗਾ। ਸਾਰੀਆਂ ਰੇਲ ਪਟੜੀਆਂ ਦਾ ਬਿਜਲੀਕਰਨ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਚੋਣ ਮਨੋਰਥ ਪੱਤਰ ਵਿਚ ਅਰਥ ਵਿਵਸਥਾ ਦੇ ਲਿਹਾਜ ਨਾਲ ‘ਇਜ ਆਫ ਬੈਕਿੰਗ’ ਵਿਚ ਭਾਰਤੀ ਨੂੰ ਵਧੀਆ ਬਣਾਇਆ ਜਾਵੇਗਾ। 2022 ਤੱਕ ਨਿਰਯਾਤ ਨੂੰ ਦੋ ਗੁਣਾ ਕਰਨ ਦਾ ਉਦੇਸ਼ ਰੱਖਿਆ ਗਿਆ ਹੈ।

Share Button

Leave a Reply

Your email address will not be published. Required fields are marked *

%d bloggers like this: