ਭਾਗਹੀਣ

ss1

ਭਾਗਹੀਣ

ਜਦ ਮੈਂ ਆਪਣੇ ‘ਚੋਂ ਤੈਨੂੰ
ਮਨਫ਼ੀ ਕੀਤਾ ਤਾਂ
ਬਰਾਬਰ ਜ਼ੀਰੋ ਬਚਿਆ….

ਜਦ ਮੈਂ ਤੈਨੂੰ ਆਪਣੇ ‘ਚ
ਜੋੜਿਆ ਤਾਂ ਬਰਾਬਰ
ਦੋ ਨਹੀਂ, ਗਿਆਰਾਂ ਹੋ ਗੲੇ …

ਜਦ ਤੇਰੇ ਗੁਣਾ ਨੂੰ ਆਪਣੇ
ਔਗੁਣਾਂ ਨਾਲ ਗੁਣਾਂ ਕੀਤੀ ਤਾਂ
ਲੋਕ ਗੁਣਵਾਨ ਸਮਝਣ ਲੱਗ ਪਏ …

ਤੇ ਜਦ ਭਾਗਾਂ ਨਾਲ
ਪਰਮ ਤੇਰੇ ਸੰਗ ਭਾਗ ਕੀਤੀ ਤਾਂ
ਖ਼ੁਦ ਭਾਗਹੀਣ ਹੋ ਗਿਆ …

ਪਰਮ ਜੀਤ ਰਾਮਗੜੀਆ ਬਠਿੰਡਾ

Share Button

Leave a Reply

Your email address will not be published. Required fields are marked *