ਭਾਕਿਯੂ ਡਕੌਂਦਾ ਨੇ ਐਸਡੀਐਮ ਦਫਤਰ ਅੱਗੇ ਫੂਕੀ ਮੋਦੀ ਸਰਕਾਰ ਦੀ ਅਰਥੀ

ss1

ਭਾਕਿਯੂ ਡਕੌਂਦਾ ਨੇ ਐਸਡੀਐਮ ਦਫਤਰ ਅੱਗੇ ਫੂਕੀ ਮੋਦੀ ਸਰਕਾਰ ਦੀ ਅਰਥੀ
ਤਹਿਸੀਲਦਾਰ ਨੂੰ ਦਿੱਤਾ ਮੰਗ-ਪੱਤਰ
ਨੋਟਬੰਦੀ ਤੋਂ ਤੰਗ ਕਿਸਾਨਾਂ ਮੋਦੀ ਸਰਕਾਰ ਦੀ ਅਰਥੀ ਸਾੜੀ

2801ਰਾਮਪੁਰਾ ਫੂਲ ੨੮ ਨਵੰਬਰ (ਕੁਲਜੀਤ ਸਿੰਘ ਢੀਂਗਰਾ) -ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ ਸੂਬਾ ਕਮੇਟੀ ਦੇ ਸੱਦੇ ‘ਤੇ ਜਿਲਾ ਪ੍ਰਧਾਨ ਬਲਦੇਵ ਸਿੰਘ ਦੀ ਅਗਵਾਈ ਹੇਠ ਐਸਡੀਐਮ ਦਫਤਰ ਫੂਲ ਅੱਗੇ ਰੋਸ ਮੁਜਾਹਰਾ ਕਰਨ ਉਪਰੰਤ ਮੋਦੀ ਸਰਕਾਰ ਦੀ ਅਰਥੀ ਫੂਕੀ ਗਈ। ਇਸ ਮੌਕੇ ਵੱਡੀ ਗਿਣਤੀ ‘ਚ ਜੁੜੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਨੇ ਕਿਹਾ ਕਿ ਮੋਦੀ ਵਲੋਂ ਕਾਲੇ ਧਨ ਦੇ ਨਾਂ ਹੇਠ ਨੋਟਬੰਦੀ ਦਾ ਲਿਆ ਫੈਸਲਾ ਕਿਸਾਨਾਂ, ਮਜਦੂਰਾਂ ਤੇ ਆਮ ਲੋਕਾਂ ਲਈ ਘਾਤਕ ਸਿੱਧ ਹੋ ਰਿਹਾ ਹੈ। ਕਣਕ ਦੀ ਬਿਜਾਈ ਬੁਰੀ ਤਰਾਂ ਪ੍ਰਭਾਵਿਤ ਹੋ ਰਹੀ ਹੈ ਅਤੇ ਬੈਂਕਾਂ ਮੂਹਰੇ ਸਿਰਫ ਆਮ ਕਿਸਾਨ, ਮਜਦੂਰਾਂ ਦੀਆਂ ਹੀ ਕਤਾਰਾਂ ਲੱਗੀਆਂ ਹਨ ਜਦ ਕਿ ਕੋਈ ਵੀ ਵੱਡਾ ਘਰਾਣਾ ਜਾਂ ਕਾਲਾ ਧਨ ਰੱਖਣ ਵਾਲਾ ਕਤਾਰਾਂ ‘ਚ ਨਜਰ ਨਹੀਂ ਆਉਂਦਾ।
ਸੂਬਾ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਕਰੜੇ ਸ਼ਬਦਾਂ ‘ਚ ਮੋਦੀ ਸਰਕਾਰ ਦੀ ਅਲੋਚਣਾ ਕਰਦਿਆਂ ਕਿਹਾ ਕਿ ਇਹ ਵੀ ਇਕ ਚੋਣ ਜੁਮਲਾ ਹੀ ਹੈ ਕਿਉਂਕਿ ਕਈ ਸੂਬਿਆਂ ਵਿਚ ਜਲਦੀ ਹੀ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਉਨਾਂ ਦੋਸ਼ ਲਾਇਆ ਕਿ ਮੋਦੀ ਸਾਹਿਬ ਨੇ ਆਪਣੇ ਨੇੜਲਿਆਂ ਦਾ ਕਾਲਾ ਧਨ ਪਹਿਲਾਂ ਹੀ ਚਿੱਟਾ ਕਰ ਦਿੱਤਾ ਹੈ ਤਾਂ ਕਿ ਚੋਣਾਂ ਜਿੱਤ ਕੇ ਆਪਣੀ ਪਾਰਟੀ ਦੀ ਸਰਕਾਰ ਬਣਾਈ ਜਾ ਸਕੇ। ਉਨਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਨੋਟਬੰਦੀ ਦਾ ਫੈਸਲਾ ਵਾਪਿਸ ਲਿਆ ਜਾਵੇ ਕਿਉਂਕਿ ਇਹ ਬਿਲਕੁਲ ਗਲਤ ਫੈਸਲਾ ਹੈ। ਇਸ ਤੋਂ ਬਿਨਾਂ ਫਸਲਾਂ ਦੀ ਅਦਾਇਗੀ ਤੁਰੰਤ ਕੀਤੀ ਜਾਵੇ ਅਤੇ ਸਹਿਕਾਰੀ ਬੈਂਕਾਂ ਦੇ ਅਧਿਕਾਰ ਤੁਰੰਤ ਬਹਾਲ ਕੀਤੇ ਜਾਣ ਤਾਂ ਜੋ ਲੈਣ-ਦੇਣ ਚਾਲੂ ਕਰਕੇ ਕਿਸਾਨਾਂ ਨੂੰ ਰਾਹਤ ਦਵਾਈ ਜਾ ਸਕੇ। ਉਨਾਂ ਵਲੋਂ ਤਹਿਸੀਲਦਾਰ ਫੂਲ ਨੂੰ ਆਪਣਾ ਮੰਗ-ਪੱਤਰ ਕੇਂਦਰ ਸਰਕਾਰ ਤੱਕ ਪੁੱਜਦਾ ਕਰਨ ਲਈ ਸੌਂਪਿਆ ਗਿਆ। ਇਸ ਮੌਕੇ ਸੁਖਵਿੰਦਰ ਸਿੰਘ ਜਿਲਾ ਜਨ. ਸਕੱਤਰ, ਸਵਰਨ ਸਿੰਘ ਭਾਈਰੂਪਾ ਬਲਾਕ ਪ੍ਰਧਾਨ ਫੂਲ, ਜਗਜੀਤ ਸਿੰਘ ਜੋਗਾ ਜਿਲਾ ਮੀਤ ਪ੍ਰਧਾਨ, ਬੂਟਾ ਸਿੰਘ ਤੁੰਗਵਾਲੀ, ਸਾਧੂ ਸਿੰਘ ਲਹਿਰਾ, ਮਹਿੰਦਰ ਸਿੰਘ ਕੱਲੂ ਬਾਲਿਆਂਵਾਲੀ, ਕਰਮ ਸਿੰਘ ਭਾਈਰੂਪਾ, ਸੁਖਮੰਦਰ ਸਿੰਘ ਢਿਪਾਲੀ ਸਮੇਤ ਦਰਜਨਾਂ ਕਿਸਾਨ ਹਾਜਰ ਸਨ।

Share Button

Leave a Reply

Your email address will not be published. Required fields are marked *