ਭਾਈ ਲਾਹੋਰਿਆ, ਸੁਖਵਿੰਦਰ ਸਿੰਘ ਸੁੱਖੀ ਅਤੇ ਤਰਲੋਚਨ ਸਿੰਘ ਮਾਣਕਿਆ ਹੋਏ ਅਦਾਲਤ ਅੰਦਰ ਪੇਸ਼

ਭਾਈ ਲਾਹੋਰਿਆ, ਸੁਖਵਿੰਦਰ ਸਿੰਘ ਸੁੱਖੀ ਅਤੇ ਤਰਲੋਚਨ ਸਿੰਘ ਮਾਣਕਿਆ ਹੋਏ ਅਦਾਲਤ ਅੰਦਰ ਪੇਸ਼
ਉਪਰਲੀ ਅਦਾਲਤ ਵਲੋ ਮਾਮਲਾ ਜਲਦੀ ਖਤਮ ਕਰਨ ਦੇ ਆਦੇਸ਼, ਲਗਾਤਾਰ ਸੁਣਵਾਈ ਚਲੇਗੀ

ਨਵੀਂ ਦਿੱਲੀ 4 ਜੁਲਾਈ (ਮਨਪ੍ਰੀਤ ਸਿੰਘ ਖਾਲਸਾ) : ਦਿੱਲੀ ਪੁਲਿਸ ਵਲੋਂ ਬਹੁਤ ਜਿਆਦਾ ਸਖਤ ਸੁਰਖਿਆ ਹੇਠ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਕੰਮਾਡਰ ਭਾਈ ਦਿਆ ਸਿੰਘ ਲਾਹੋਰਿਆ ਅਤੇ ਲਿਬਰੇਸ਼ਨ ਫੋਰਸ ਦੇ ਖਾੜਕੂ ਭਾਈ ਸੁੱਖਵਿੰਦਰ ਸਿੰਘ ਸੁੱਖੀ ਨੂੰ ਸੌਦਾ ਸਾਧ ਕੇਸ ਐਫ ਆਈ ਆਰ ਨੰ 77ਫ਼2007 ਮਾਮਲੇ ਵਿਚ ਸਿਧਾਰਥ ਸ਼ਰਮਾ ਦੀ ਅਦਾਲਤ ਅੰਦਰ ਪੇਸ਼ ਕੀਤਾ ਗਿਆ । ਅਦਾਲਤ ਵਿਚ ਚਲ ਰਹੇ ਇਸ ਕੇਸ ਵਿਚ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਕਾਰਕੂਨ ਭਾਈ ਤਰਲੋਚਨ ਸਿੰਘ ਮਾਣਕਿਆ ਜੋ ਕਿ ਜਮਾਨਤ ਤੇ ਹਨ ਨਿਜੀ ਤੋਰ ਤੇ ਪੇਸ਼ ਹੋਏ ਸਨ।
ਬੀਤੇ ਇਕ ਦਿਨ ਪਹਿਲਾਂ ਪੰਜਾਬ ਪੁਲਿਸ ਵਲੋਂ ਭਾਈ ਸੁੱਖੀ ਨੂੰ ਸਮੇਂ ਸਿਰ ਪੇਸ਼ ਨਾ ਕਰਨ ਕਰਕੇ ਮਾਮਲੇ ਵਿਚ ਕਿਸੇ ਕਿਸਮ ਦੀ ਸੁਣਵਾਈ ਨਹੀ ਹੋ ਸਕੀ ਸੀ । ਬੀਤੇ ਦਿਨ ਮੁੜ ਚਲੇ ਇਸੇ ਮਾਮਲੇ ਵਿਚ ਸਿੰਘਾਂ ਵਲੋਂ ਵਕੀਲ ਅਨੁਰਾਗ ਜੈਨ ਸਮੇਂ ਸਿਰ ਹਾਜਿਰ ਨਹੀ ਹੋਏ ਸਨ ਜਿਸ ਕਰਕੇ ਮਾਮਲਾ ਸਮੇ ਸਿਰ ਚਾਲੂ ਨਹੀ ਹੋ ਸਕਿਆ ਸੀ । ਸਰਕਾਰੀ ਧਿਰ ਵਲੋਂ ਆਈ ਓ ਰਵਿਸ਼ਕੰਰ ਪੇਸ਼ ਹੋਏ ਸਨ ਜਿਸਨੇ ਤਕਰੀਬਨ ਚਾਰ ਘੰਟੇ ਤਕ ਅਦਾਲਤ ਨੂੰ ਸਾਰੇ ਕੇਸ ਬਾਰੇ ਦਸਿਆ ਸੀ । ਚਲ ਰਿਹਾ ਮੌਜੁਦਾ ਕੇਸ ਅਪਣੇ ਅੰਤਿਮ ਚਰਣ ਵਿਚ ਹੈ ਤੇ ਉਪਰਲੀ ਅਦਾਲਤ ਵਲੋਂ ਵੀ ਇਸਨੂੰ ਜਲਦ ਖਤਮ ਕਰਨ ਦੇ ਆਦੇਸ਼ ਦਿੱਤੇ ਹੋਏ ਹਨ । ਇਸ ਕੇਸ ਅੰਦਰ ਕੁਲ 9 ਸਿੰਘਾਂ ਨੂੰ ਨਾਮਜਦ ਕੀਤਾ ਗਿਆ ਸੀ ਜਿਨ੍ਹਾਂ ਵਿਚੋ 6 ਸਿੰਘ ਕੱਟੀ ਕਟਾਈ ਲੈ ਕੇ ਕੇਸ ਵਿਚੋ ਬਾਹਰ ਨਿਕਲ ਗਏ ਹਨ ਤੇ ਬਾਕੀ 3 ਕੇਸ ਦਾ ਸਾਹਮਣਾ ਕਰ ਰਹੇ ਹਨ। ਇਸੇ ਕੇਸ ਦੇ ਇਕ ਨਾਮਜਦ ਸਿੰਘ ਜਸਵੰਤ ਸਿੰਘ “ਕਾਲਾ” ਨੂੰ ਪੰਜਾਬ ਪੁਲਿਸ ਵਲੋ ਕੂਝ ਕੇਸ ਪਾ ਕੇ ਮੁੜ ਲੁਧਿਆਣਾ ਜੇਲ਼੍ਹ ਅੰਦਰ ਬੰਦ ਕੀਤਾ ਗਿਆ ਹੈ । ਭਾਈ ਕਾਲਾ ਆਰਥਿਕ ਪਖੌ ਕਮਜੋਰ ਹੋਣ ਕਰਕੇ ਮੋਜੁਦਾ ਕੇਸਾਂ ਦੀ ਪੈਰਵਾਈ ਕਰਨ ਵਿਚ ਅਸਮਰਥ ਹੈ । ਜਿਕਰਯੋਗ ਹੈ ਕਿ ਭਾਈ ਕਾਲਾ ਸੋਦਾ ਸਾਧ ਕੇਸ ਵਿਚੋ ਕੱਟੀ ਕਟਾਈ ਲੈਕੇ ਭਾਈ ਅਮਰੀਕ ਸਿੰਘ ਅਜਨਾਲਾ ਦੇ ਨਾਲ ਰਹਿ ਰਿਹਾ ਸੀ ।
ਅਦਾਲਤ ਵਿਚ ਆਈ ਓ ਰਵਿਸ਼ੰਕਰ ਦੀ ਗਵਾਹੀ ਜਿਆਦੀ ਲੰਮੀ ਚਲਣ ਕਰਕੇ ਮਾਮਲੇ ਦੀ ਅਗਲੀ ਤਰੀਕ 12 ਜੁਲਾਈ ਮੁੱਕਰਰ ਕੀਤੀ ਗਈ ਹੈ ਜਿਸ ਵਿਚ ਭਾਈ ਮਾਣਕਿਆ ਬਾਰੇ ਦਸਿਆ ਜਾਏਗਾ । ਅਦਾਲਤ ਅੰਦਰ ਸਿੰਘਾਂ ਨੂੰ ਮਿਲਣ ਵਾਸਤੇ ਭਾਈ ਦਿਆ ਸਿੰਘ ਲਾਹੋਰਿਆ ਦੀ ਧਰਮਪਤਨੀ ਬੀਬੀ ਕਮਲਜੀਤ ਕੌਰ ਹਾਜਿਰ ਹੋਏ ਸਨ।

Share Button

Leave a Reply

Your email address will not be published. Required fields are marked *

%d bloggers like this: