ਭਾਈ ਰਾਜੋਆਣਾ ਵਲੋਂ ਭੁੱਖ ਹੜਤਾਲ ਸਮਾਪਤ

ss1

ਭਾਈ ਰਾਜੋਆਣਾ ਵਲੋਂ ਭੁੱਖ ਹੜਤਾਲ ਸਮਾਪਤ

ਪਟਿਆਲਾ, 20 ਜੁਲਾਈ (ਪ੍ਰਤੀਨਿੱਧ)— ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਵਿਚ ਸਜ਼ਾ ਭੁਗਤ ਰਹੇ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਅੱਜ ਸ਼ਾਮੀ ਲਗਪਗ 5 ਵਜੇ ਆਪਣੀ ਭੁੱਖ ਹੜਤਾਲ ਸਮਾਪਤ ਕਰ ਦਿਤੀ। ਉਹ ਪਿਛਲੇ 5 ਦਿਨਾ ਤੋਂ ਜੇਲ੍ਹ ਵਿਚ ਭੁੱਖ ਹੜਤਾਲ ‘ਤੇ ਬੈਠੇ ਹੋਏ ਸਨ। ਇਸ ਤੋਂ ਪਹਿਲਾਂ ਉਨ੍ਹਾਂ ਦੇ ਨਾਲ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਲਗਪਗ ਡੇਢ ਘੰਟਾ ਮੁਲਾਕਾਤ ਕੀਤੀ ਸੀ ਤੇ ਸਮਝਿਆ ਜਾਂਦਾ ਸੀ ਕਿ ਭਾਈ ਰਾਜੋਆਣਾ ਭਾਈ ਲੌਂਗੋਵਾਲ ਦੀ ਸਲਾਹ ਤੋਂ ਪ੍ਰਭਾਵਤ ਹੋ ਸਕਦੇ ਹਨ ਤੇ ਭੁੱਖ ਹੜਤਾਲ ਛੱਡ ਸਕਦੇ ਹਨ। ਇਸ ਸਬੰਧੀ ਭਾਈ ਰਾਜੋਆਣਾ ਦੀ ਭੈਣ ਬੀਬੀ ਕਮਲਜੀਤ ਕੌਰ ਰਾਜੋਆਣਾ ਨੇ ਦਸਿਆ ਕਿ ਭਾਈ ਰਾਜੋਆਣਾ 2012 ਵਿਚ ਪਾਈ ਅਪੀਲ ਸਬੰਧੀ ਕੇਂਦਰੀ ਗ੍ਰਹਿ ਮੰਤਰੀ ਵਲੋਂ ਜਲਦ ਫੈਸਲਾ ਲੈਣ ਦੇ ਦਿਤੇ ਭਰੋਸੇ ਤੋਂ ਅਤੇ ਭਾਈ ਲੌਂਗੋਵਾਲ ਨਾਲ ਹੋਈ ਗੱਲਬਾਤ ਤੋਂ ਸੰਤੁਸ਼ਟ ਨਜ਼ਰ ਆਏ।
Share Button

Leave a Reply

Your email address will not be published. Required fields are marked *