Fri. Jul 19th, 2019

ਭਾਈ ਨੰਦ ਲਾਲ ਪਬਲਿਕ ਸਕੂਲ ਵਿਖੇ ਲੇਖ ਰਚਨਾ ਅਤੇ ਧੂੰਆਂ ਰਹਿਤ ਕੁਕਿੰਗ ਮੁਕਾਬਲੇ ਕਰਵਾਏ

ਭਾਈ ਨੰਦ ਲਾਲ ਪਬਲਿਕ ਸਕੂਲ ਵਿਖੇ ਲੇਖ ਰਚਨਾ ਅਤੇ ਧੂੰਆਂ ਰਹਿਤ ਕੁਕਿੰਗ ਮੁਕਾਬਲੇ ਕਰਵਾਏ

29-10
ਸ਼੍ਰੀ ਅਨੰਦਪੁਰ ਸਾਹਿਬ, 29 ਅਗਸਤ(ਦਵਿੰਦਰਪਾਲ ਸਿੰਘ/ਅੰਕੁਸ਼): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਭਾਈ ਨੰਦ ਲਾਲ ਪਬਲਿਕ ਸਕੂਲ ਸ਼੍ਰੀ ਅਨੰਦਪੁਰ ਸਾਹਿਬ ‘ਸਾਹਿਬ ਸ੍ਰੀ ਗੁਰੁ ਗੋਬਿੰਦ ਸਿੰਘ’ ਜੀ ਦੇ 350 ਵੇਂ ਜਨਮ ਸਤਾਬਦੀ ਨੂੰ ਸਮਰਪਿਤ ‘ਲੇਖ ਰਚਨਾ’ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਵਿਦਿਆਰਥੀਆਂ ਨੇ ਲੇਖ ਲਿਖੇ। ਇਹਨਾਂ ਮੁਕਾਬਲਿਆਂ ਵਿਚ ਪਹਿਲਾ ਗਰੁੱਪ ਛੇਵੀ ਤੋ ਅੱਠਵੀ, ਦੂਜਾ ਗਰੁੱਪ ਨੌਵੀ ਅਤੇ ਦੱਸਵੀ, ਤੀਜਾ ਗਰੁੱਪ ਗਿਆਰਵੀ ਤੇ ਬਾਰਵੀ ਦੇ ਵਿਦਿਆਰਥੀਆ ਨੇ ਭਾਗ ਲਿਆ। ਪਹਿਲੇ ਗਰੁੱਪ ਵਿੱਚ ਪਹਿਲਾ ਸਥਾਨ ਕਿਰਨਪ੍ਰੀਤ ਕੋਰ, ਦੂਸਰਾ ਸਥਾਨ ਸਿਮਰਨਜੀਤ ਕੋਰ ਅਤੇ ਮੁਸਕਾਨ ਅਤੇ ਤੀਸਰਾ ਸਥਾਨ ਭੁਪਿੰਦਰ ਸਿੰਘ ਨੇ ਪ੍ਰਾਪਤ ਕੀਤਾ। ਦੂਸਰੇ ਗਰੁੱਪ ਵਿੱਚ ਪਹਿਲਾ ਸਥਾਨ ਮਨਪ੍ਰੀਤ ਕੋਰ, ਦੂਸਰਾ ਸਥਾਨ ਨਵਨੀਤ ਕੋਰ, ਤੀਸਰਾ ਸਥਾਨ ਬਲਜੋਤ ਕੋਰ ਤੇ ਅਵਨੀਤ ਕੋਰ ਨੇ ਪ੍ਰਾਪਤ ਕੀਤਾ। ਤੀਸਰਾ ਗਰੁੱਪ ਵਿੱਚ ਪਹਿਲਾ ਸਥਾਨ ਰੂਪਮ ਚੰਦੇਲ, ਦੂਸਰਾ ਸਥਾਨ ਤੰਮਨਾ ਤੇ ਹਰਮਨਦੀਪ ਕੋਰ, ਤੀਸਰਾ ਸਥਾਨ ਸਿਮਰਨਜੀਤ ਕੋਰ ਨੇ ਪ੍ਰਾਪਤ ਕੀਤਾ। ਇਹਨਾਂ ਮੁਕਾਬਲਿਆਂ ਵਿੱਚ ਜੱਜ ਦੀ ਭੂਮਿਕਾ ਮੈਡਮ ਊਸਾ ਰਾਣੀ, ਮਨਜੀਤ ਕੋਰ, ਗੁਰਪੀਤ ਕੋਰ, ਸ: ਬਖਸੀਸ ਸਿੰਘ, ਸਿਮਰਨਜੀਤ ਸਿੰਘ ਵਲੋਂ ਬਾਖੂਬੀ ਨਿਭਾਈ ਗਈ।
‘ਲੇਖ ਰਚਨਾ’ ਦੇ ਨਾਲ-ਨਾਲ ਸਕੂਲ ਵਿੱਚ ‘ਧੂੰਆਂ ਰਹਿਤ’ ਕੁਕਿੰਗ ਦੇ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਹਰ ਕਲਾਸ ਨੂੰ ਅਲੱਗ-ਅਲੱਗ ਆਇਟਮਾਂ ਦਿੱਤੀਆ ਹੋਈਆ ਸੀ। ਜੋ ਕਿ ਵਿਦਿਆਰਥੀਆ ਨੇ ਸਕੂਲ ਵਿੱਚ ਇੱਕ ਦੂਜੇ ਨਾਲ ਮਿਲ ਕੇ ਬਣਾਈਆ ਜਿਸ ਨੂੰ ਬਾਅਦ ਵਿੱਣ ਜੱਜਾਂ ਨੇ ਟੇਸਟ ਕਰਕੇ ਪਹਿਲਾਂ, ਦੂਜਾ ਅਤੇ ਤੀਸਰਾ ਸਥਾਨ ਦਿੱਤਾ। ਇਸ ਐਕਟੀਵਟੀ ਵਿੱਚ ਜੱਜ ਦੀ ਭੂਮਿਕਾ ਮੈਡਮ ਰਵਿੰਦਰ ਕੋਰ, ਪਰਮਿੰਦਰ ਕੋਰ ਤੇ ਧਰਮਿੰਦਰ ਕੋਰ ਨੇ ਨਿਭਾਈ।
ਇਹ ਸਾਰੀਆ ਐਕਟੀਵਿਟੀਆਂ ਇੰਨਚਾਰਜ ਮੈਡਮ ਦਵਿੰਦਰ ਕੋਰ ਦੀ ਦੇਖ-ਰੇਖ ਵਿੱਚ ਹੋਈਆਂ ਇਹ ਜਾਣਕਾਰੀ ਸਕੂਲ਼ ਦੇ ਪ੍ਰਿੰਸੀਪਲ ਮੈਡਮ ਪ੍ਰੋ: ਪਰਮਜੀਤ ਕੋਰ ਜੀ ਨੇ ਦਿੱਤੀ। ਉਹਨਾਂ ਨੇ ਵਿਦਿਆਰਥੀਆ ਨੂੰ ਸੰਬੋਧਿਤ ਕਰਦਿਆ ਕਿਹਾ ਕਿ ਸਾਨੂੰ ਇਹੋ ਜਿਹੇ ਮੁਕਾਬਿਲਆ ਵਿੱਚ ਭਾਗ ਲੈਣਾ ਚਾਹੀਦਾ ਹੈ ਅਤੇ ਉਹਨਾਂ ਦਸਤਾਰ ਦੀ ਮਹਾਨਤਾ ਬਾਰੇ ਬੱਚਿਆ ਨੂੰ ਦੱਸਿਆ ਅਤੇ ਗੁਰੁ ਗੋਬਿਦ ਸਿੰਘ ਜੀ ਦੇ ਜੀਵਨ ਬਾਰੇ ਵਿਦਿਆਰਥੀਅਤ ਨਾਲ ਵਿਚਾਰ ਸਾਂਝੇ ਕੀਤੇ।

Leave a Reply

Your email address will not be published. Required fields are marked *

%d bloggers like this: