ਭਾਈ ਦਿਆ ਸਿੰਘ ਲਾਹੋਰਿਆ ਅਤੇ ਤਰਲੋਚਨ ਸਿੰਘ ਮਾਣਕਿਆ ਹੋਏ ਅਦਾਲਤ ਅੰਦਰ ਪੇਸ਼

ਭਾਈ ਦਿਆ ਸਿੰਘ ਲਾਹੋਰਿਆ ਅਤੇ ਤਰਲੋਚਨ ਸਿੰਘ ਮਾਣਕਿਆ ਹੋਏ ਅਦਾਲਤ ਅੰਦਰ ਪੇਸ਼
ਸੁਖਵਿੰਦਰ ਸਿੰਘ ਸੁੱਖੀ ਨੂੰ ਵੀਡੀਓ ਰਾਹੀ ਪੇਸ਼ ਕੀਤਾ, ਮਾਮਲੇ ਦੀਆਂ ਅਹਿਮ ਗਵਾਹੀਆਂ ਖਤਮ

ਨਵੀਂ ਦਿੱਲੀ 14 ਜੁਲਾਈ (ਮਨਪ੍ਰੀਤ ਸਿੰਘ ਖਾਲਸਾ) : ਦਿੱਲੀ ਪੁਲਿਸ ਦੀ ਸਖਤ ਸੁਰਖਿਆ ਹੇਠ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਕੰਮਾਡਰ ਭਾਈ ਦਿਆ ਸਿੰਘ ਲਾਹੋਰਿਆ ਨੂੰ ਸੌਦਾ ਸਾਧ (ਪਿਆਰਾ ਸਿੰਘ ਭਨਿਆਰਾ) ਕੇਸ ਐਫ ਆਈ ਆਰ ਨੰ 77ਫ਼2007 ਮਾਮਲੇ ਵਿਚ ਸਿਧਾਰਥ ਅਰੋੜਾ ਦੀ ਅਦਾਲਤ ਅੰਦਰ ਪੇਸ਼ ਕੀਤਾ ਗਿਆ ਤੇ ਪੰਜਾਬ ਪੁਲਿਸ ਵਲੋਂ ਭਾਈ ਸੁੱਖਵਿੰਦਰ ਸਿੰਘ ਸੁੱਖੀ ਨੂੰ ਵੀਡੀਓ ਕਾਨਫਰੇਸਿੰਗ ਰਾਹੀ ਪੇਸ਼ ਕਰਵਾਇਆ ਗਿਆ । ਅਦਾਲਤ ਵਿਚ ਚਲ ਰਹੇ ਇਸ ਕੇਸ ਵਿਚ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਖਾੜਕੂ ਭਾਈ ਤਰਲੋਚਨ ਸਿੰਘ ਮਾਣਕਿਆ ਜੋ ਕਿ ਜਮਾਨਤ ਤੇ ਹਨ ਨਿਜੀ ਤੋਰ ਤੇ ਪੇਸ਼ ਹੋਏ ਸਨ।
ਅਦਾਲਤ ਅੰਦਰ ਚਲ ਰਹੇ ਇਸ ਮਾਮਲੇ ਵਿਚ ਅਜ ਮੁੜ ਆਈ ਓ ਰਵਿਸ਼ੰਕਰ ਦੀ ਗਵਾਹੀ ਸੀ ਜਿਸਨੂੰ ਭਾਈ ਮਾਣਕਿਆ ਦੇ ਸੀਨਿਅਰ ਵਕੀਲ ਮੰਨਿਦਰ ਸਿੰਘ ਨੇ ਕ੍ਰਾਸ ਕਰਨਾ ਸੀ ਤੇ ਉਨ੍ਹਾਂ ਨੇ ਭਾਈ ਮਾਣਕਿਆ ਨੂੰ ਅਜ ਅਦਾਲਤ ਅੰਦਰ ਪੇਸ਼ ਹੋਣ ਦਾ ਭਰੋਸਾ ਦਿਵਾਇਆ ਸੀ ਪਰ ਜਦੋ ਸਰਕਾਰੀ ਗਵਾਹ ਅਦਾਲਤ ਅੰਦਰ ਹਾਜਿਰ ਹੋਇਆ ਤਦ ਸੀਨਿਅਰ ਵਕੀਲ ਮੰਨਿਦਰ ਸਿੰਘ ਆਪ ਹਾਜਿਰ ਨਾ ਹੋ ਕੇ ਜੂਨਿਅਰ ਵਕੀਲ ਸੰਜੇ ਚੋਬੇ ਨੂੰ ਭੇਜ ਦਿਤਾ ਜਿਸਨੇ ਸਿਰਫ ਦੋ ਤਿੰਨ ਸੁਆਲ ਕਰਕੇ ਮਾਮਲਾ 10 ਮਿੰਟਾ ਵਿਚ ਨਿਬੇੜ ਦਿਤਾ । ਜਿਕਰਯੋਗ ਹੈ ਬੀਤੀ ਪੇਸ਼ੀ ਤੇ ਭਾਈ ਦਿਆ ਸਿੰਘ ਲਾਹੋਰਿਆ ਅਤੇ ਭਾਈ ਸੁੱਖੀ ਦੇ ਵਕੀਲ ਅਨੁਰਾਗ ਜੈਨ ਨੇ ਆਈ ਓ ਰਵਿਸ਼ੰਕਰ ਨਾਲ ਤਕਰੀਬਨ ਪੰਜ ਘੰਟੇ ਦੀ ਕ੍ਰਾਸਿੰਗ ਕਰਕੇ ਮਾਮਲੇ ਨੂੰ ਸਿੰਘਾਂ ਦੇ ਹੱਕ ਵਿਚ ਲਿਆ ਦਿਤਾ ਸੀ ਤੇ ਅਜ ਮਾਮਲਾ ਭਾਈ ਮਾਣਕਿਆ ਦੇ ਹੱਕ ਵਿਚ ਭੁਗਤਾਇਆ ਨਾ ਜਾ ਸਕਿਆ ਹੈ । ਰਵਿਸ਼ੰਕਰ ਦੀ ਗਵਾਹੀ ਖਤਮ ਹੋਣ ਨਾਲ ਅਹਿਮ ਸਰਕਾਰੀ ਗਵਾਹੀਆਂ ਖਤਮ ਹੋ ਗਈਆਂ ਹਨ ਤੇ ਹੁਣ ਸਿੰਘਾਂ ਦੀ ਨਿਜੀ ਗਵਾਹੀ ਦੀ ਸੁਣਵਾਈ ਹੋਵੇਗੀ । ਚਲ ਰਹੇ ਮਾਮਲੇ ਦੀ ਅਗਲੀ ਸੁਣਵਾਈ 3 ਅਗਸਤ ਨੂੰ ਹੋਵੇਗੀ । ਸਿੰਘਾਂ ਨੂੰ ਮਿਲਣ ਲਈ ਅਜ ਅਦਾਲਤ ਅੰਦਰ ਆਲ ਇੰਡੀਆ ਸਿੱਖ ਯੂੱਥ ਦੇ ਪ੍ਰਧਾਨ ਭਾਈ ਚਰਨਪ੍ਰੀਤ ਸਿੰਘ, ਭਾਈ ਮੌਜੀ, ਭਾਈ ਅਵਨੀਤ ਸਿੰਘ, ਭਾਈ ਹਰਵੀਰ ਸਿੰਘ ਅਤੇ ਭਾਈ ਮਨਪ੍ਰੀਤ ਸਿੰਘ ਖਾਲਸਾ ਹਾਜਿਰ ਹੋਏ ਸਨ।

Share Button

Leave a Reply

Your email address will not be published. Required fields are marked *

%d bloggers like this: