ਭਾਈ ਤਾਰੂ ਸਿੰਘ ਦੀ ਜੀਵਨੀ ਤੇ ਸਿਆਸੀ ਤੇ ਧਾਰਮਿਕ ਆਗੂਆਂ ਨੇ ‘ਸੋਵੀਨਾਰ’ ਰਸਾਲਾ ਕੀਤਾ ਜਾਰੀ

ਭਾਈ ਤਾਰੂ ਸਿੰਘ ਦੀ ਜੀਵਨੀ ਤੇ ਸਿਆਸੀ ਤੇ ਧਾਰਮਿਕ ਆਗੂਆਂ ਨੇ ‘ਸੋਵੀਨਾਰ’ ਰਸਾਲਾ ਕੀਤਾ ਜਾਰੀ
ਭਿੱਖੀਵਿੰਡ, 10 ਅਕਤੂਬਰ 2020 – ਸ਼ਹੀਦ ਭਾਈ ਤਾਰੂ ਸਿੰਘ ਦੀ ਜਨਮ ਸ਼ਤਾਬਦੀ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਮੀਤ ਸਕੱਤਰ ਤੇ ਮੁੱਖ ਸੰਪਾਦਕ ਸਿਮਰਜੀਤ ਸਿੰਘ, ਸੰਪਾਦਕ ਸਤਵਿੰਦਰ ਸਿੰਘ ਫੂਲਪੁਰ ਵੱਲੋਂ ਸ਼ਹੀਦ ਭਾਈ ਤਾਰੂ ਸਿੰਘ ਦੀ ਜੀਵਨੀ ਤੇ ਕੁਰਬਾਨੀ ਨੂੰ ਦਰਸਾਉਂਦਾ ਧਾਰਮਿਕ ‘ਸੋਵੀਨਾਰ” ਰਸਾਲਾ ਜਾਰੀ ਕੀਤਾ ਗਿਆ।
ਦੀਵਾਨ ਹਾਲ ਦੀ ਸਟੇਜ ਮੌਕੇ ਸਾਬਕਾ ਅਕਾਲੀ ਵਿਧਾਇਕ ਵਿਰਸਾ ਸਿੰਘ ਵਲਟੋਹਾ, ਐਸਜੀਪੀਸੀ ਦੇ ਮੈਂਬਰ ਅਜੈਬ ਸਿੰਘ ਅਭਿਆਸੀ, ਸੰਤ ਬਾਬਾ ਸੇਵਾ ਸਿੰਘ ਖਡੂਰ ਸਾਹਿਬ, ਸੰਤ ਬਾਬਾ ਅਵਤਾਰ ਸਿੰਘ ਸੁਰਸਿੰਘ, ਸੰਤ ਬਾਬਾ ਹਾਕਮ ਸਿੰਘ, ਸੰਤ ਸਤਨਾਮ ਸਿੰਘ, ਮੁੱਖ ਪ੍ਰਚਾਰਕ ਜਗਦੇਵ ਸਿੰਘ ਪ੍ਰਚਾਰਕ, ਗੁਰਬਚਨ ਸਿੰਘ ਕਲਸੀਆਂ, ਬਾਬਾ ਨਿਰਮਲ ਸਿੰਘ ਨੁਸਹਿਰਾ ਢਾਲਾ, ਸੰਤ ਬਾਬਾ ਅਵਤਾਰ ਸਿੰਘ ਘਰਿਆਲਾ, ਭਾਈ ਹਰਮਿੰਦਰ ਸਿੰਘ, ਰਸੀਵਰ ਪਰਮਜੀਤ ਸਿੰਘ, ਮੈਨੇਜਰ ਜਗੀਰ ਸਿੰਘ ਸਿੰਘਪੁਰਾ, ਠੇਕੇਦਾਰ ਵਿਰਸਾ ਸਿੰਘ, ਸਰਪੰਚ ਸੁਖਵੰਤ ਸਿੰਘ ਪੂਹਲਾ, ਬਲਬੀਰ ਸਿੰਘ ਸੰਧੂ ਆਦਿ ਵੱਲੋਂ ਸੋਵੀਨਾਰ ਰਸਾਲੇ ਨੂੰ ਜਾਰੀ ਕਰਦਿਆਂ ਲੇਖਕ ਸਿਮਰਜੀਤ ਸਿੰਘ, ਸਤਵਿੰਦਰ ਸਿੰਘ ਫੂਲਪੁਰ ਨੂੰ ਸ਼ੁੱਭ ਇੱਛਾਵਾਂ ਦਿੰਦਿਆਂ ਨੌਜਵਾਨਾਂ ਤੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਸ਼ਹੀਦ ਭਾਈ ਤਾਰੂ ਸਿੰਘ ਦਾ ਗੌਰਵਮਈ ਇਤਿਹਾਸ ਪੜ੍ਹਕੇ ਸਿੱਖ ਕੌਮ ਦਾ ਅਸਲੀ ਮਾਰਗ ਰਸਤਾ ਅਪਣਾਉਣ ਤਾਂ ਜੋ ਨੌਜਵਾਨ ਪੀੜੀ ਨੂੰ ਸ਼ਹੀਦ ਸਿੰਘਾਂ ਦੀਆਂ ਕੁਰਬਾਨੀਆਂ ਬਾਰੇ ਗਿਆਨ ਪ੍ਰਾਪਤ ਹੋ ਸਕੇ।