ਭਾਈ ਜਗਤਾਰ ਸਿੰਘ ਤਾਰਾ ਅਤੇ ਭਾਈ ਰਮਨਦੀਪ ਸਿੰਘ ਗੋਲਡੀ ਆਰੀਆ ਸਮਾਜ ਬੰਬ ਬਲਾਸਟ ਕੇਸ ਵਿਚੋਂ ਬਰੀ

ss1

ਭਾਈ ਜਗਤਾਰ ਸਿੰਘ ਤਾਰਾ ਅਤੇ ਭਾਈ ਰਮਨਦੀਪ ਸਿੰਘ ਗੋਲਡੀ ਆਰੀਆ ਸਮਾਜ ਬੰਬ ਬਲਾਸਟ ਕੇਸ ਵਿਚੋਂ ਬਰੀ

ਨਵੀਂ ਦਿੱਲੀ 1 ਮਈ (ਮਨਪ੍ਰੀਤ ਸਿੰਘ ਖਾਲਸਾ): ਪਟਿਆਲਾ ਦੇ ਆਰੀਆ ਸਮਾਜ ਚੌਂਕ ਤੇ ਸੰਨ 2010 ਵਿਚ ਹੋਏ ਬੰਬ ਬਲਾਸਟ ਵਿਚ ਨਾਮਜਦ ਭਾਈ ਜਗਤਾਰ ਸਿੰਘ ਤਾਰਾ ਅਤੇ ਰਮਨਦੀਪ ਸਿੰਘ ਗੋਲਡੀ ਨੂੰ ਅਜ ਜੱਜ ਰਵਦੀਪ ਸਿੰਘ ਨੇ ਨਿਰਦੋਸ਼ ਦਸਦਿਆਂ ਬਰੀ ਕਰ ਦਿਤਾ ਹੈ । ਮਿਲੀ ਜਾਣਕਾਰੀ ਅਨੁਸਾਰ ਇਸ ਭਾਈ ਰਮਨਦੀਪ ਸਿੰਘ ਗੋਲਡੀ ਨੂੰ ਅਜ ਨਾਭਾ ਜੇਲ੍ਹ ਤੋਂ ਸਖਤ ਸੁਖਿਆ ਹੇਠ ਪੰਜਾਬ ਪੁਲਿਸ ਵਲੋਂ ਜੱਜ ਰਵਦੀਪ ਸਿੰਘ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ ਤੇ ਭਾਈ ਜਗਤਾਰ ਸਿੰਘ ਤਾਰਾ ਨੂੰ ਵੀਡੀਉ ਕਾਨਫਰੇਸਿੰਗ ਰਾਹੀ ਪੇਸ਼ੀ ਭੁਗਤਵਾਈ ਗਈ ਸੀ । ਇਸੇ ਕੇਸ ਦੇ ਚਾਰ ਹੋਰ ਨਾਮਜਦ ਭਾਈ ਹਰਮਿੰਦਰ ਸਿੰਘ ਲੁਧਿਆਣਾ (ਸ਼ਿਗਾਰ ਕੇਸ), ਭਾਈ ਜਸਵਿੰਦਰ ਸਿੰਘ ਰਾਜਪੁਰਾ, ਭਾਈ ਗੁਰਜੰਟ ਸਿੰਘ ਜੰਗ ਪੁਰਾ ਅਤੇ ਭਾਈ ਮਨਜਿੰਦਰ ਸਿੰਘ ਹੂਸੈਨਪੁਰੀ ਸੰਨ 2014 ਵਿਚ ਪਹਿਲਾਂ ਹੀ ਬਰੀ ਹੋ ਚੁੱਕੇ ਹਨ ਤੇ ਬੀਤੇ ਕੂਝ ਦਿਨ ਪਹਿਲਾਂ ਪੰਜਾਬ ਪੁਲਿਸ ਵਲੋਂ ਸ਼ਕ ਦੇ ਅਧਾਰ ਤੇ ਭਾਈ ਮਨਜਿੰਦਰ ਸਿੰਘ ਹੁਸੈਨ ਪੁਰੀ ਨੂੰ ਮੁੜ ਗ੍ਰਿਫਤਾਰ ਕੀਤਾ ਹੈ ।
ਐਫ ਆਈ ਆਰ ਨੰ 159ਫ਼10 ਧਾਰਾ ਯੂਪੀਏ 3,4,5 ਐਕਸਪਲੋਸਿਵ ਅਧੀਨ ਭਾਈ ਜਗਤਾਰ ਸਿੰਘ ਤਾਰਾ ਅਤੇ ਭਾਈ ਰਮਨਦੀਪ ਸਿੰਘ ਗੋਲਡੀ ਨੂੰ ਪੰਜਾਬ ਪੁਲਿਸ ਨੇ ਨਵੰਬਰ 2014 ਵਿਚ ਗ੍ਰਿਫਤਾਰ ਕੀਤਾ ਸੀ । ਇਸ ਕੇਸ ਵਿਚ ਨਾਮਜਦ ਸਿੰਘਾਂ ਖਿਲਾਫ ਕਿਸੇ ਕਿਸਮ ਦੀ ਗਵਾਹੀ ਦਰਜ ਨਾ ਹੋਣ ਕਰਕੇ ਸਾਰਾ ਮਾਮਲਾ ਝੂਠਾ ਨਿਕਲਣ ਤੇ ਜੱਜ ਵਲੋਂ ਸਬੂਤਾਂ ਦੀ ਘਾਟ ਕਰਕੇ ਸਾਰੇਆਂ ਨੂੰ ਬਰੀ ਕੀਤਾ ਗਿਆ ਹੈ ।

Share Button

Leave a Reply

Your email address will not be published. Required fields are marked *