ਭਾਈ ਘਨੱਈਆ ਜੀ ਮਾਨਵ ਕਲਿਆਣ ਚੈਰੀਟੇਬਲ ਟਰੱਸਟ ਵੱਲੋਂ ਲਗਾਇਆ ਪਹਿਲਾ ਵਿਸ਼ਾਲ ਕੈਂਪ

ਭਾਈ ਘਨੱਈਆ ਜੀ ਮਾਨਵ ਕਲਿਆਣ ਚੈਰੀਟੇਬਲ ਟਰੱਸਟ ਵੱਲੋਂ ਲਗਾਇਆ ਪਹਿਲਾ ਵਿਸ਼ਾਲ ਕੈਂਪ

ਸਿਆਸਤ ਤੋਂ ਕੈਂਪ ਰਿਹਾ ਦੂਰ ਭਦੌੜ ਦੀਆਂ ਸਾਰੀਆਂ ਪਾਰਟੀਆਂ ਹੋਈਆਂ ਮਾਨਵ ਭਲਾਈ ਕੰਮ ਲਈ ਇੱਕਠੀਆਂ

VIKRANT BANSAL

ਭਦੌੜ 24 ਜੁਲਾਈ (ਵਿਕਰਾਂਤ ਬਾਂਸਲ) ਅੱਖਾਂ ਦੀਆਂ ਪੁਤਲੀਆਂ ਦੀ ਦਿ੍ਰਸ਼ਟੀਹੀਣਤਾ ਤੋਂ ਮੁਕਤੀ ਪਾਉਣ ਅਤੇ ਹੋਰ ਵੱਖ-ਵੱਖ ਤਰ੍ਹਾਂ ਦੀਆਂ ਬੀਮਾਰੀਆਂ ਦੀ ਮੈਡੀਕਲ ਜਾਂਚ ਲਈ ਭਦੌੜ ਵਿਖੇ ਪਹਿਲਾ ਵਿਸ਼ਾਲ ਮੁਫ਼ਤ ਚੈਕਅੱਪ ਕੈਂਪ ਲਗਾਇਆ ਗਿਆ।

ਇਸ ਕੈਂਪ ਦਾ ਉਦਘਾਟਨ ਜਗਤਾਰ ਸਿੰਘ ਪਿ੍ਰੰਸੀਪਾਲ ਕਮਿਸ਼ਨਰ ਇਨਕਮ ਟੈਕਸ ਪਟਿਆਲਾ ਨੇ ਸ਼ਮਾ ਰੌਸ਼ਨ ਕਰ ਕੀਤਾ ਅਤੇ ਇਸ ਪ੍ਰੋਗਰਾਮ ਵਿੱਚ ਏ. ਡੀ. ਸੀ ਅਮਨਦੀਪ ਬਾਂਸ਼ਲ ਬਤੌਰ ਮੁੱਖ ਮਹਿਮਾਨ ਵੱਜ਼ੋ ਸ਼ਾਮਲ ਹੋਏ। ਇਸ ਕੈਂਪ ਦੌਰਾਨ ਆਏ ਲੋਕਾਂ ਨੂੰ ਸੰਬੋਧਨ ਕਰਦਿਆਂ ਸ੍ਰ ਜਗਤਾਰ ਸਿੰਘ ਨੇ ਕਿਹਾ ਕਿ ਅੱਖਾਂ ਦੇ ਕੈਂਪ ਤਾਂ ਆਮ ਲੱਗਦੇ ਹੀ ਹਨ ਪ੍ਰੰਤੂ ਟਰੱਸਟ ਨੇ ਪੁਤਲੀਆਂ ਦਿ੍ਰਸ਼ਟੀਹੀਣਤਾ ਦੂਰ ਕਰਨ ਸਬੰਧੀ ਇਹ ਵਿਸ਼ੇਸ ਕੈਂਪ ਲਗਾ ਬਹੁਤ ਵਧੀਆ ਉਪਰਾਲਾ ਕੀਤਾ ਹੈ। ਇਸ ਦੌਰਾਨ ਉਹਨਾਂ ਨੇ ਲੋਕਾਂ ਨੂੰ ਵੱਧ ਤੋਂ ਵੱਧ ਅੱਖਾਂ ਦਾਨ ਕਰਨ ਸਬੰਧੀ ਵੀ ਅਪੀਲ ਕੀਤੀ। ਸੈਮੀਨਾਰ ਦੌਰਾਨ ਏ. ਡੀ. ਸੀ ਅਮਨਦੀਪ ਬਾਂਸ਼ਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਕੈਂਪ ਦਾ ਗਰੀਬ ਲੋਕਾਂ ਨੂੰ ਬਹੁਤ ਲਾਭ ਮਿਲੇਗਾ ਤੇ ਇਲਾਕੇ ਵਿੱਚ ਇਸ ਤਰਾਂ ਦੇ ਕੈਂਪ ਲਗਦੇ ਰਹਿਣੇ ਚਾਹੀਦੇ ਹਨ। ਪੂਨਰਜੋਤ ਅੱਖ ਬੈਂਕ ਸੁਸਾਇਟੀ ਦੇ ਮੈਡੀਕਲ ਡਾਇਰੈਕਟਰ ਸਟੇਟ ਐਵਾਰਡੀ ਡਾ ਰਮੇਸ਼ ਐਮ. ਡੀ ਨੇ ਕਿਹਾ ਕਿ ਇਹ ਸੁਸਾਇਟੀ ਪਿਛਲੇ ਕਈ ਸਾਲਾਂ ਤੋਂ ਪੰਜਾਬ ਦੇ ਸਹਿਯੋਗ ਨਾਲ ਅੱਖਾਂ ਦੀਆਂ ਪੁਤਲੀਆਂ ਬਦਲਣ ਦੇ 5000, ਚਿੱਟੇ ਮੋਤੀਏ ਦੇ ਲੈਂਜ਼ਾ ਵਾਲੇ 2200 ਦੇ ਲਗਪਗ ਮੁੱਫਤ ਅਪ੍ਰੇਸ਼ਨ ਕਰ ਚੁੱਕੀ ਹੈ। ਉਹਨਾਂ ਨੇ ਦੱਸਿਆ ਕਿ ਉਹਨਾਂ ਵੱਲੋਂ ਲਗਾਏ ਜਾਂਦੇ ਕੈਂਪਾਂ ਵਿੱਚੋਂ 6ਵਾਂ ਕੈਂਪ ਅੱਜ਼ ਭਦੌੜ ਖਹਿਰਾ ਪੈਲਸ ਵਿਖੇ ਲਗਾਇਆ ਗਿਆ ਹੈ। ਇਸ ਕੈਂਪ ਨੂੰ ਟਰੱਸਟ ਦੇ ਸਰਪ੍ਰਸਤ ਦਰਸ਼ਨ ਸਿੰਘ ਗੋਬਿੰਦ ਬਾਡੀ, ਪ੍ਰਧਾਨ ਜਸਵੀਰ ਸਿੰਘ ਧੰਮੀ, ਸਾਬਕਾ ਏ. ਡੀ. ਸੀ ਬਲਵੰਤ ਸਿੰਘ ਸ਼ੇਰਗਿੱਲ, ਦਰਸ਼ਨ ਸਿੰਘ ਮਹਿਮੀ ਸਾਬਕਾ ਜੀ. ਆਈ. ਜੀ ਪੰਜਾਬ ਨੇ ਵੀ ਸੰਬੋਧਨ ਕੀਤਾ। ਸੈਮੀਨਾਰ ਦੇ ਅਖ਼ੀਰ ਵਿੱਚ ਆਈਆਂ ਸਖ਼ਸੀਅਤਾਂ ਨੂੰ ਸਨਮਾਨ ਚਿੰਨ੍ਹ ਭੈਂਟ ਕੀਤੇ ਗਏ।

ਸਵੇਰੇ ਸੱਤ ਵਜ਼ੇ ਤੋਂ ਸ਼ੁਰੂ ਹੋਏ ਇਸ ਕੈਂਪ ਵਿੱਚ ਭਾਰੀ ਮੀਂਹ ਦੇ ਚਲਦਿਆਂ ਵੱਡੀ ਗਿਣਤੀ ਵਿੱਚ ਮਰੀਜ਼ ਪਹੁੰਚਣੇ ਸ਼ੁਰੂ ਹੋ ਗਏ। ਅਲੱਗ ਅਲੱਗ ਡਾਕਟਰਾਂ ਦੇ ਬਣਾਏ ਬੂਥਾਂ ਅੰਦਰ ਡਾ ਮਨਪ੍ਰੀਤ ਸਿੰਘ ਸਿੱਧ, ਡਾ ਗੋਬਿਨਾ ਰਿਸ਼ੀ, ਡਾ ਗਗਨਦੀਪ ਸਿੰਘ, ਡਾ ਨਿਹਾਰਿਕਾ, ਡਾ ਰਾਜ ਕੁਮਾਰ, ਡਾ ਪ੍ਰਵੇਸ਼ ਕੁਮਾਰ, ਡਾ ਰਜਿੰਦਰ ਭਾਰਦਵਾਜ਼, ਡਾ. ਸਤਵੰਤ ਔਜਲਾ ਵੱਲੋਂ ਦੁਪਹਿਰ ਤੱਕ 1500 ਦੇ ਕਰੀਬ ਮਰੀਜ਼ਾ ਮਰੀਜ਼ਾਂ ਦਾ ਚੈਕਅੱਪ ਕੀਤਾ ਜਾ ਚੁੱਕਾ ਸੀ ਤੇ 1000 ਦੇ ਕਰੀਬ ਮਰੀਜ਼ ਅਜ਼ੇ ਹੋਰ ਬਾਕੀ ਰਹਿੰਦੇ ਸਨ। ਜਿੰਨਾਂ ਦਾ ਸਾਮ ਤੱਕ ਚੈਕਅੱਪ ਕੀਤਾ ਜਾਣਾ ਸੀ। ਇਸ ਕੈਂਪ ਵਿੱਚ 700 ਦੇ ਕਰੀਬ ਕਾਲਾ ਅਤੇ ਚਿੱਟਾ ਮੋਤੀਆ ਅਤੇ ਹੋਰ ਅੱਖਾਂ ਨਾਲ ਸਬੰਧਿਤ ਬਿਮਾਰੀਆਂ ਦਾ ਮੁੱਫਤ ਚੈਕਅੱਪ ਕੀਤਾ ਗਿਆ। ਅਤੇ ਦਵਾਈਆਂ ਮੁੱਫਤਤ ਦਿੱਤੀਅ ਗਈਆਂ। ਚਿੱਟੇ ਮੋਤੀਏ ਵਾਲੇ ਮਰੀਜ਼ਾਂ ਦੇ ਅਪ੍ਰੇਸ਼ਨ ਡਾ ਰਮੇਸ਼ ਦੇ ਭਾਈ ਰਣਧੀਰ ਸਿੰਘ ਨਗਰ ਵਿਖੇ ਸਥਿਤ ਹਸਪਤਾਲ ਵਿਖੇ ਮੁੱਫਤ ਕੀਤੇ ਜਾਣਗੇ। ਇਸ ਕੈਂਪ ਦੌਰਾਨ ਦਰਜ਼ਨ ਦੇ ਕਰੀਬ ਮਰੀਜ਼ਾਂ ਨੂੰ ਪੁਤਲੀਆਂ ਬਦਲਣ ਦੇ ਲਈ ਚੁਣਿਆਂ ਗਿਆ। ਇਸ ਦੌਰਾਨ ਜਸਵਿੰਦਰ ਸਿੰਘ ਭੁੱਲਰ, ਸਰਪੰਚ ਗੁਰਚਰਨ ਸਿੰਘ, ਜਰਨੈਲ ਸਿੰਘ, ਬਿੰਦਰ ਵੰਡਰਲੈਂਡ, ਜੱਸੂ ਨੈਣੇਵਾਲ, ਓਮ ਪ੍ਰਕਾਸ਼ ਓਮੀ, ਜਸਵਿੰਦਰ ਮਾਨ, ਬਿੰਦਰ ਮਾਨ, ਸਾਬਕਾ ਸਰਪੰਚ ਜਗਸੀਰ ਸਿੰਘ, ਕਾਲਾ ਢਿੱਲੋਂ ਬਰਨਾਲਾ, ਡਾ ਬਬੀਤਾ ਤਲਵਾਰ, ਚਰਨਾ ਸਿੰਘ ਖੰਨਾ ਮੋਟਰਜ਼, ਵਿਜ਼ੈ ਧੂਰੀ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: