ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਮੌਤ ਲਈ ਜ਼ਿਮੇਵਾਰ ਅਧਿਕਾਰੀ ਨੂੰ ਖੱਟੜ ਸਜ਼ਾ ਦੇਵੇ: ਸੁਖਬੀਰ ਬਾਦਲ

ss1

ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਮੌਤ ਲਈ ਜ਼ਿਮੇਵਾਰ ਅਧਿਕਾਰੀ ਨੂੰ ਖੱਟੜ ਸਜ਼ਾ ਦੇਵੇ: ਸੁਖਬੀਰ ਬਾਦਲ

ਚੰਡੀਗੜ੍ਹ: ਪਿਛਲੇ ਦਿਨੀ ਬੰਦੀ ਸਿੰਘਾਂ ਦੀ ਰਿਹਾਈ ‘ਤੇ ਬੈਠੇ ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਮੌਤ ਦੇ ਮਾਮਲੇ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੂੰ ਕਿਹਾ ਕਿ ਉਹ ਉਨ੍ਹਾਂ ਅਧਿਕਾਰੀਆਂ ਨੂੰ ਸਜ਼ਾ ਦਿਵਾਉਣ ਲਈ ਨਿੱਜੀ ਦਖਲ ਦੇਣ ਜਿਹੜੇ ਸਿੱਖਾਂ ਦੇ ਹੱਕਾਂ ਲਈ ਲੜਨ ਵਾਲੇ ਗੁਰਬਖ਼ਸ਼ ਸਿੰਘ ਖਾਲਸਾ ਦੀ ਮੌਤ ਲਈ ਜ਼ਿੰਮੇਵਾਰ ਹਨ ।

 

ਬਾਦਲ ਨੇ ਮੁੱਖ ਮੰਤਰੀ ਦਾ ਧਿਆਨ ਸਿੱਖ ਕਾਰਕੁੰਨ ਦੇ ਬੇਟੇ ਜੁਝਾਰ ਸਿੰਘ ਵਲੋਂ ਦੱਸੀ ਗਈ ਘਟਨਾ ਵੱਲ ਦਿਵਾਇਆ, ਜਿਸ ਵਿਚ ਉਸ ਨੇ ਦੋਸ਼ ਲਾਇਆ ਹੈ ਕਿ ਪੁਲਸ ਦੀ ਲਾਪ੍ਰਵਾਹੀ ਕਰਕੇ ਉਸ ਦੇ ਪਿਤਾ ਦੀ ਜਾਨ ਗਈ ਹੈ।

 

ਬਾਦਲ ਨੇ ਉੁਨ੍ਹਾਂ ਪੁਲਸ ਅਧਿਕਾਰੀਆਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ, ਜਿਨ੍ਹਾਂ ਦਾ ਲਾਪ੍ਰਵਾਹੀ ਭਰਿਆ ਵਤੀਰਾ ਇਸ ਦੁਖਦਾਈ ਘਟਨਾ ਦੀ ਵਜ੍ਹਾ ਬਣਿਆ। ਬਾਦਲ ਨੇ ਕਿਹਾ ਕਿ ਭਾਵੇਂ ਕਿ ਇਸ ਮਾਮਲੇ ਵਿਚ ਕੁਝ ਪੁਲਸ ਵਾਲਿਆਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ ਪਰ ਉਨ੍ਹਾਂ ਖਿਲਾਫ ਇਹ ਸਾਰੀ ਕਾਰਵਾਈ ਪੂਰੀ ਤਰ੍ਹਾਂ ਪਾਰਦਰਸ਼ੀ ਹੋਣੀ ਚਾਹੀਦੀ ਹੈ ਤਾਂ ਜੋ ਪੀੜਤ ਦਾ ਪਰਿਵਾਰ ਤੇ ਸਮੁੱਚਾ ਸਿੱਖ ਭਾਈਚਾਰਾ ਵੇਖ ਸਕੇ ਕਿ ਇਨਸਾਫ ਹੋ ਰਿਹਾ ਹੈ।

 

ਬਾਦਲ ਨੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਦੱਸਿਆ ਕਿ ਅਜਿਹੀਆਂ ਰਿਪੋਰਟਾਂ ਵੀ ਸੁਣਨ ਨੂੰ ਮਿਲੀਆਂ ਹਨ ਕਿ ਹਰਿਆਣਾ ਪੁਲਸ ਦੇ ਕੁਝ ਅਧਿਕਾਰੀਆਂ ਦਾ ਵਤੀਰਾ ਤੇ ਕਾਰਵਾਈ ਖਾਲਸਾ ਦੀ ਮੌਤ ਲਈ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹੈ।
ਜ਼ਿਕਰਯੋਗ ਹੈ ਕਿ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਉਨ੍ਹਾਂ ਵੱਲੋਂ 14 ਨਵੰਬਰ 20013 ਨੂੰ ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਵਿਖੇ 44 ਦਿਨ ਭੁੱਖ ਹੜਤਾਲ ਕਰਨ ਦੌਰਾਨ ਹੀ ਵਿਸ਼ੇਸ਼ ਚਰਚਾ ਦਾ ਕੇਂਦਰ ਬਣਿਆ ਸੀ ਅਤੇ ਉਨ੍ਹਾਂ ਦੀ ਇਸ ਭੁੱਖ ਹੜਤਾਲ ਸਦਕਾ ਸਿੱਖ ਪੰਥ ਦਾ ਧਿਆਨ ਇਸ ਵਿਸ਼ੇਸ਼ ਮੁੱਦੇ ‘ਤੇ ਕੇਂਦਰਿਤ ਹੋਇਆ ਸੀ।ਗੁਰਦੁਆਰਾ ਅੰਬ ਸਾਹਿਬ ਦੀ ਹੜਤਾਲ ਦੌਰਾਨ ਹੀ ਬੇਅੰਤ ਸਿੰਘ ਕਤਲ ਕਾਂਡ ਵਿੱਚ ਨਜ਼ਰਬੰਦ ਸਿੰਘਾਂ ਨੂੰ ਪਹਿਲੀ ਵਾਰ ਛੁੱਟੀ ‘ਤੇ ਰਿਹਾਅ ਹੋਏ ਸਨ।

ਉਨ੍ਹਾਂ ਵੱਲੋਂ 14 ਨਵੰਬਰ 2014 ਵਿੱਚ ਅੰਬਾਲਾ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ 64 ਦਿਨ ਦੀ ਭੁੱਖ ਹੜਤਾਲ ਕੀਤੀ ਗਈ ਸੀ ਅਤੇ ਇਹ ਹੜਤਾਲ ਬਿਨ੍ਹਾਂ ਕਿਸੇ ਪ੍ਰ੍ਰਾਪਤੀ ‘ਤੇ ਉਨ੍ਹਾਂ ਖਤਮ ਕਰ ਦਿੱਤੀ ਸੀ। ਜਿਸ ਕਰਕੇ ਉਨ੍ਹਾਂ ਨੂੰ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ।

ਉਨ੍ਹਾਂ ਵੱਲੋਂ 20 ਮਾਰਚ 2017 ਨੂੰ ਤੀਜੀ ਵਾਰ ਬੰਦੀ ਸਿੰਘ ਦੀ ਰਿਹਾਈ ਲਈ ਭੁੱਖ ਹੜਤਾਲ ਦਾ ਐਲਾਨ ਕੀਤਾ ਗਿਆ ਤਾਂ ਹਰਿਆਣਾ ਪੁਲਿਸ ਦੇ ਅਧਿਕਾਰੀਆਂ ਵੱਲੋਂ ਜਬਰਦਸਤੀ ਕੀਤੇ ਜਾਣ ਕਾਰਣ ਉਨ੍ਹਾਂ ਪਾਣੀ ਵਾਲੀ ਟੈਂਕੀ ਤੋਂ ਛਾਲ ਮਾਰ ਕੇ ਜਾਨ ਦੇ ਦਿੱਤੀ।

Share Button

Leave a Reply

Your email address will not be published. Required fields are marked *