ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਅਸਥੀ ਯਾਤਰਾ ਜੰਡਿਆਲਾ ਗੁਰੂ ਪਹੁੰਚਣ ਤੇ ਸ਼ਰਧਾ ਨਾਲ ਸਵਾਗਤ

ss1

ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਅਸਥੀ ਯਾਤਰਾ ਜੰਡਿਆਲਾ ਗੁਰੂ ਪਹੁੰਚਣ ਤੇ ਸ਼ਰਧਾ ਨਾਲ ਸਵਾਗਤ

ਜੰਡਿਆਲਾ ਗੁਰੂ 31 ਮਾਰਚ ਵਰਿੰਦਰ ਸਿੰਘ : ਬੰਦੀ ਸਿੰਘਾਂ ਦੀ ਰਿਹਾਈ ਲਈ ਬੀਤੇ ਦਿਨੀ ਪਾਣੀ ਵਾਲੀ ਟੈਂਕੀ ਤੋਂ ਛਾਲ ਮਾਰਕੇ ਆਪਣੀ ਜਾਨ ਕੁਰਬਾਨ ਕਰ ਦੇਣ ਵਾਲੇ ਭਾਈ ਗੁਰਬਖਸ਼ ਸਿੰਘ ਖਾਲਸਾ ਦੀਆਂ ਅਸਥੀਆਂ ਨੂੰ ਤਿੰਨ ਤਖਤਾਂ ਦੀ ਯਾਤਰਾ ਦੌਰਾਨ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਤੋਂ ਚੱਲਕੇ ਜੰਡਿਆਲਾ ਗੁਰੂ ਪਹੁੰਚਣ ਤੇ ਉਹਨਾਂ ਦਾ ਸ਼ਰਧਾਪੂਰਵਕ ਸਵਾਗਤ ਕੀਤਾ ਗਿਆ । ਜੀ ਟੀ ਰੋਡ ਸਥਿਤ ਸਿੰਘ ਮੋਟਰ ਵਰਕਸ਼ਾਪ ਦੇ ਬਾਹਰ ਇਕੱਤਰ ਹੋਏ ਜਥੇ ਵੱਲੋਂ ਸਿਰਪਾਉ ਪਾਕੇ ਅਸਥੀ ਯਾਤਰਾ ਵਿਚ ਸ਼ਾਮਿਲ ਉਹਨਾਂ ਦੇ ਪਰਿਵਾਰਿਕ ਮੈਂਬਰ ਅਤੇ ਅਗਵਾਈ ਕਰ ਰਹੇ ਜਥੇਦਾਰ ਭਾਈ ਧਿਆਨ ਸਿੰਘ ਜੀ ਮੰਡ, ਜਥੇਦਾਰ ਬਲਜੀਤ ਸਿੰਘ ਦਾਦੂਵਾਲ, ਭਾਈ ਮੋਹਕਮ ਸਿੰਘ ਯੂਨਾਈਟਡ ਅਕਾਲੀ ਦਲ ਦਾ ਸ਼ਰਧਾਪੂਰਵਕ ਸਵਾਗਤ ਕੀਤਾ ਗਿਆ । ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਭਾਈ ਧਿਆਨ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਬਾਬਾ ਬਲਜੀਤ ਸਿੰਘ ਦਾਦੂਵਾਲ ਜਥੇਦਾਰ ਦਮਦਮਾ ਸਾਹਿਬ ਨੇ ਸਾਂਝੇ ਬਿਆਨ ਵਿਚ ਕਿਹਾ ਕਿ ਭਾਈ ਗੁਰਬਖਸ਼ ਸਿੰਘ ਦੀ ਕੁਰਬਾਨੀ ਨੇ ਸਿੱਖ ਕੌਮ ਨੂੰ ਇਕ ਬਹੁਤ ਵੱਡਾ ਹਲੂਣਾ ਦਿੱਤਾ ਹੈ ਅਤੇ ਹੁਣ ਸਮੂਹ ਸਿੱਖ ਜਥੇਬੰਦੀਆਂ ਨਾਲ ਮਿਲਕੇ ਇਸਨੂੰ ਵੱਡੇ ਪੱਧਰ ਤੇ ਆਰੰਭਿਆ ਜਾਵੇਗਾ । ਅਸਥੀ ਯਾਤਰਾ ਵਿਚ ਭਾਈ ਗੁਰਬਖਸ਼ ਸਿੰਘ ਦੀ ਧਰਮ ਪਤਨੀ ਬੀਬੀ ਜਸਵੀਰ ਕੌਰ, ਬੇਟਾ ਜੁਝਾਰ ਸਿੰਘ, ਭਰਾ ਭਾਈ ਜਰਨੈਲ ਸਿੰਘ, ਪੋਤਰਾ ਅਭੈਜੀਤ ਸਿੰਘ ਆਦਿ ਸ਼ਾਮਲ ਸਨ । ਇਸ ਮੌਕੇ ਸਵਾਗਤ ਕਰਨ ਵਾਲਿਆਂ ਵਿਚ ਭਾਈ ਸੁੱਖਾ ਸਿੰਘ ਜੀ ਜੋਤੀਸਰ ਵਾਲੇ ਪ੍ਰਧਾਨ ਪੰਥਕ ਇੰਟਰਨੈਸ਼ਨਲ ਦਲ, ਭਾਈ ਮਨਜਿੰਦਰ ਸਿੰਘ, ਬਲਦੇਵ ਸਿੰਘ ਸਿੰਘ ਮੋਟਰ ਵਾਲੇ, ਪਰਮਦੀਪ ਸਿੰਘ ਮਲਹੋਤਰਾ ਪ੍ਰਧਾਨ ਗੁਰੂ ਮਾਨਿਓ ਗ੍ਰੰਥ ਸੇਵਕ ਸਭਾ, ਪ੍ਰਭਜੋਤ ਸਿੰਘ, ਵਰਿੰਦਰ ਸਿੰਘ ਮਲਹੋਤਰਾ, ਸੁਖਬੀਰ ਸਿੰਘ ਤਨੂੰ, ਐਡਵੋਕੇਟ ਅਮਨਦੀਪ ਸਿੰਘ, ਸਾਹਿਬ ਸਿੰਘ ਚਾਹਲ, ਰਣਜੀਤ ਸਿੰਘ ਮਲੋਟ, ਮਨਮੋਹਨ ਸਿੰਘ, ਚਰਨਜੀਤ ਸਿੰਘ, ਸਹਿਲਦੀਪ ਸਿੰਘ, ਗੁਰਮੀਤ ਸਿੰਘ, ਨਵਦੀਪ ਸਿੰਘ ਲਵਲੀ, ਰੋਬਿਨ ਸਿੰਘ, ਗੁਲਸ਼ੇਰ ਸਿੰਘ, ਸੁਖਬੀਰ ਸਿੰਘ, ਗੁਰਮੀਤ ਸਿੰਘ, ਸੁਰਿੰਦਰ ਸਿੰਘ, ਹਰਵਿੰਦਰ ਸਿੰਘ, ਕੰਵਲਜੀਤ ਸਿੰਘ, ਸੰਦੀਪ ਸਿੰਘ ਆਦਿ ਮੌਜੂਦ ਸਨ ।

Share Button

Leave a Reply

Your email address will not be published. Required fields are marked *