ਭਾਈ ਗੁਰਦੀਪ ਸਿੰਘ ਬਠਿੰਡਾ ਵੱਲੋ 48 ਘੰਟੇ ਅੰਨ ਛੋੜ ਭੁੱਖ ਹੜਤਾਲ ਰਾਮਪੁਰਾ ਫੂਲ ਵਿਖੇ 28 ਅਤੇ 29 ਮਈ ਨੂੰ

ss1

ਭਾਈ ਗੁਰਦੀਪ ਸਿੰਘ ਬਠਿੰਡਾ ਵੱਲੋ 48 ਘੰਟੇ ਅੰਨ ਛੋੜ ਭੁੱਖ ਹੜਤਾਲ ਰਾਮਪੁਰਾ ਫੂਲ ਵਿਖੇ 28 ਅਤੇ 29 ਮਈ ਨੂੰ

10959371_1384303185214152_537099954152431843_n
ਬਠਿੰਡਾ, 27 ਮਈ (ਪ੍ਰਿੰਸ): ਭਾਈ ਗੁਰਦੀਪ ਸਿੰਘ ਬਠਿੰਤਾ ਵਲੋਂ 48 ਘੰਟੇ ਅੰਨ ਛੋੜ ਭੁੱਖ ਹੜਤਾਲ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਈ ਗੁਰਦੀਪ ਸਿੰਘ ਬਠਿੰਡਾ ਨੇ ਦੱਸਿਆ ਕਿ ਇਹ ਭੁੱਖ ਹੜਤਾਲ ਸਿਆਸੀ ਗੁੰਡਾਗਰਦੀ ਅਤੇ ਇਨਸਾਫ਼ ਲਈ ਹੈ। ਉਨ੍ਹਾਂ ਦੱਸਿਆ ਕਿ ਯੂਨਾਈਟਿਡ ਅਕਾਲੀ ਦਲ ਦੇ ਵਪਾਰ ਮੰਡਲ ਦੇ ਪ੍ਰਧਾਨ ਸੀਤਾ ਰਾਮ ਦੀਪਕ (ਰਾਮਪੁਰਾ) ਦੀ ਦੁਕਾਨ ਉਪਰ ਆਕੇ ਗੁੰਡਿਆ ਵੱਲੋ ਸੱਟਾ ਮਾਰੀਆ ਅਤੇ ਮੈਡੀਕਲ ਰਿਪੋਰਟ ਉਪਰ ਦੋਸ਼ੀਆ ਖਿਲਾਫ 307 ਦਾ ਪਰਚਾ ਦਰਜ ਹੋਇਆ ਪ੍ਰੰਤੂ ਸਿਆਸੀ ਕਾਰਨਾ ਕਰਕੇ ਇੱਕ ਸਾਲ ਬੀਤ ਜਾਣ ਤੇ ਇੱਕ ਵੀ ਦੋਸ਼ੀ ਪੁਲਿਸ ਨੇ ਨਾ ਫੜਿਆ ਅਤੇ ਨਾ ਹੀ ਕੋਰਟ ਵਿੱਚ ਚਲਾਨ ਪੇਸ਼ ਕੀਤਾ ਗਿਆ। ਇਸੇ ਤਰਾ ਦਲ ਖਾਲਸਾ ਦੇ ਆਗੂ ਬਾਬਾ ਹਰਦੀਪ ਸਿੰਘ ਮਹਿਰਾਜ ਉਪਰ ਹਮਲਾ ਤੇ ਦੋਸ਼ੀਆ ਉਪਰ 307 ਦਾ ਪਰਚਾ ਦਰਜ ਕਰਕੇ ਕੋਈ ਕਾਰਵਾਈ ਨਹੀ ਕੀਤੀ ਅਤੇ ਇਸੇ ਤਰਾ ਪ੍ਰਿੰਸੀਪਾਲ ਦਲਜੀਤ ਸਿੰਘ ਉਪਰ ਹਮਲਾ ਪ੍ਰੰਤੂ ਕੋਈ ਕਾਰਵਾਈ ਨਹੀਂ। ਇਨ੍ਹਾਂ ਸਾਰੇ ਮਾਮਲਿਆਂ ਵਿੱਚ ਦੋਸਿ਼ਆਂ ਨੂੰ ਸ਼ਜਾ ਦਵਾਉਣ ਲਈ ਇਹ ਭੁੱਖ ਹੜਤਾਲ ਰੱਖੀ ਜਾ ਰਹੀ ਹੈ। ਇਸ ਤੋਂ ਇਲਾਵਾ ਸੰਘਰਸ਼ੀਲ ਸਿੱਖ ਬੁਜਰਗ ਆਗੂ ਜਥੇਦਾਰ ਸੂਰਤ ਸਿੰਘ ਖਾਲਸਾ ਦੀਆ ਮੰਗ ਬੰਦੀ ਸਿੰਘ ਸਜਾਵਾ ਪੂਰੀਆ ਕਰ ਚੁੱਕੇ ਸਿੰਘਾ ਦੀ ਰਿਹਾਈਆ ਦੀ ਮੰਗ ਅਤੇ ਜਥੇਦਾਰ ਸੂਰਤ ਸਿੰਘ ਖਾਲਸਾ ਨੂੰ ਪਿਛਲੇ ਲਗਭਗ 135 ਦਿਨਾ ਤੋ ਗ੍ਰਿਫਤਾਰ ਕਰਕੇ ਡੀਐਮਸੀ ਵਿੱਚ ਰੱਖ ਕੇ ਮਾਨਸਿਕ ਤਸ਼ਦੱਦ ਕੀਤਾ ਜਾ ਰਿਹਾ ਸੋ ਖਾਲਸਾ ਨੂੰ ਵੀ ਰਿਹਾਅ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸਿਆਸੀ ਗੁੰਡਾਗਰਦੀ ਖਿਲਾਫ ਇਨਸਾਫ ਲੈਣ ਲਈ ਸਾਤਮਈ ਅੰਨ ਛੱਡੋ ਭੁੱਖ ਹੜਤਾਲ 48 ਘੰਟਿਆ ਲਈ ਪੁਰਾਣੀ ਦਾਣਾ ਮੰਡੀ ਰਾਮਪੁਰਾ ਫੂਲ ਵੀ ਰੱਖੀ ਜਾਵੇਗੀ।

Share Button

Leave a Reply

Your email address will not be published. Required fields are marked *