ਭਾਈ ਅਵਤਾਰ ਸਿੰਘ ਨੇ ਸਾਥੀਆਂ ਸਮੇਤ ਗੁਰਦਵਾਰਾ ਦਰਬਾਰ ਸ਼੍ਰੀ ਗੁਰੂ ਗ੍ਰੰਥ ਸਹਿਬ ਜੀ ਫਰਿਜ਼ਨੋ ਵਿਖੇ ਸੇਵਾ ਸੰਭਾਲੀ

ss1

ਭਾਈ ਅਵਤਾਰ ਸਿੰਘ ਨੇ ਸਾਥੀਆਂ ਸਮੇਤ ਗੁਰਦਵਾਰਾ ਦਰਬਾਰ ਸ਼੍ਰੀ ਗੁਰੂ ਗ੍ਰੰਥ ਸਹਿਬ ਜੀ ਫਰਿਜ਼ਨੋ ਵਿਖੇ ਸੇਵਾ ਸੰਭਾਲੀ

ਫਰਿਜ਼ਨੋ (ਕੈਲੇਫੋਰਨੀਆਂ), 13 ਦਸੰਬਰ (ਰਾਜ ਗੋਗਨਾ): ਗੁਰਦਵਾਰਾ ਗੁਰੂ ਨਾਨਕ ਪ੍ਰਕਾਸ਼ ਫਰਿਜ਼ਨੋ ਤੋਂ ਸੇਵਾ ਮੁਕਤ ਭਾਈ ਅਵਤਾਰ ਸਿੰਘ ਨੇ ਆਪਣੇਂ ਸਾਥੀਆਂ ਭਾਈ ਰਣਜੀਤ ਸਿੰਘ ਅਤੇ ਵਰਿੰਦਰ ਸਿੰਘ ਲਾਂਗਰੀ ਅਤੇ ਹੋਰ ਸੱਜਣਾ ਸਮੇਤ ਸੰਗਤ ਦੀ ਬੇਨਤੀ ਪ੍ਰਵਾਨ ਕਰਦਿੰਆਂ ਸਥਾਨਿਕ ਗੁਰਦਵਾਰਾ ਦਰਬਾਰ ਸ੍ਰੀ ਗੁਰੂ ਗ੍ਰੰਥ ਸਹਿਬ ਵਿਖੇ ਲੰਘੇ ਐਤਵਾਰ ਜੈਕਾਰਿਆਂ ਦੀ ਗੂੰਜ ਵਿੱਚ ਸੇਵਾ ਸੰਭਾਲੀ।
ਗੁਰਦਵਾਰਾ ਦਰਬਾਰ ਸ਼੍ਰੀ ਗੁਰੂ ਗ੍ਰ੍ੰਥ ਸਹਿਬ ਜੀ ਵਿਖੇ ਇਸ ਮੌਕੇ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਦੀਵਾਨ ਵੀ ਸਜਾਇਆ ਗਿਆ। ਇਸ ਮੌਕੇ ਗਿਆਨੀ ਗੁਰਮੇਲ ਸਿੰਘ ਦੀਵਾਨਾ ਦੇ ਢਾਡੀ ਜਥੇ ਨੇ ਗੁਰੂ ਇਤਿਹਾਸ ਤੋਂ ਸੰਗਤਾਂ ਨੂੰ ਜਾਣੂ ਵੀ ਕਰਵਾਇਆ। ਇਸ ਮੌਕੇ ਬਹੁਤ ਸਾਰੇ ਬੁਲਾਰਿਆ ਨੇ ਭਾਈ ਅਵਤਾਰ ਸਿੰਘ ਜੀ ਨੂੰ ਜੀ ਆਇਆਂ ਕਿਹਾ ਅਤੇ ਸੇਵਾ ਸੰਭਾਲ਼ਨ ਲਈ ਵਧਾਈ ਦਿੱਤੀ। ਭਾਈ ਅਵਤਾਰ ਸਿੰਘ ਨੇ ਸੰਗਤਾਂ ਦੇ ਮੁਖਾਤਿਬ ਹੁੰਦਿਆ ਕਿਹਾ ਕਿ ਉਹ ਸੰਗਤ ਦੀ ਭਾਵਨਾ ਨੂੰ ਮੁੱਖ ਰੱਖਦਿੰਆਂ ਸਮੂਹ ਪ੍ਰਬੰਧਕਾਂ ਦੇ ਸਹਿਯੋਗ ਨਾਲ ਤਨਦੇਹੀ ਨਾਲ ਸੇਵਾਂ ਨਿਭਾਉਣਗੇ ਅਤੇ ਜਲਦੀ ਹੀ ਸੰਗਤਾਂ ਦੇ ਘਰਾਂ ਅੰਦਰ ਵੀ ਕੀਰਤਨ ਅਤੇ ਹੋਰ ਧਾਰਮਿਕ ਸੇਵਾਵਾਂ ਸੁਰੂ ਕਰਨਗੇ, ਉਹਨਾਂ ਨੇ ਸਮੂਹ ਸੰਗਤ ਨੂੰ ਗੁਰਪੁਰਬ ਅਤੇ ਹੋਰ ਇਤਿਹਾਸਕ ਦਿਹਾੜੇ ਵੀ ਗੁਰਦਵਾਰਾ ਦਰਬਾਰ ਸ਼੍ਰੀ ਗੁਰੂ ਗ੍ਰੰਥ ਸਹਿਬ ਜੀ ਵਿਖੇ ਮਨਾਉਣ ਦੀ ਅਪੀਲ ਕੀਤੀ। ਇਸ ਮੌਕੇ ਗੁਰੂਘਰ ਦੇ ਪ੍ਰਬੰਧਕਾਂ ਵੱਲੋਂ ਸਿਰੋਪਾਓ ਪਾਕੇ ਭਾਈ ਅਵਤਾਰ ਸਿੰਘ ਅਤੇ ਸਾਥੀਆਂ ਨੂੰ ਜੀਓ ਆਇਆ ਕਿਹਾ। ਬਹੁਤ ਸਾਰੀਆਂ ਸੰਗਤਾਂ ਨੂੰ ਗੁਰੂ ਘਰ ਦੇ ਪਤੇ ਬਾਰੇ ਸ਼ੰਕਾ ਹੋਣ ਕਰਕੇ ਗੁਰੂ ਘਰ ਦਾ ਪਤਾ ਦਰਬਾਰ ਸ਼੍ਰੀ ਗੁਰੂ ਗ੍ਰੰਥ ਸਹਿਬ ਜੀ 4927 E McKinley Ave Fresno CA 93727 ਅਤੇ ਲੰਗਰ ਦੀਆਂ ਸੇਵਾਵਾਂ ਲਈ ਭਾਈ ਵਰਿੰਦਰ ਸਿੰਘ ਲਾਂਗਰੀ ਦੀ ਫੋਨ ਨੰਬਰ (559) 316-9296 ਹੈ।

Share Button

Leave a Reply

Your email address will not be published. Required fields are marked *