Sun. Sep 15th, 2019

“ਭਾਅ” ਨੇ ਹਲਕਾ ਖਡੂਰ ਸਾਹਿਬ ਤੋਂ ਪੰਥਕ ਉਮੀਦਵਾਰਾਂ ਨੂੰ ਕੀਤਾ ਪਿੱਛੇ

“ਭਾਅ” ਨੇ ਹਲਕਾ ਖਡੂਰ ਸਾਹਿਬ ਤੋਂ ਪੰਥਕ ਉਮੀਦਵਾਰਾਂ ਨੂੰ ਕੀਤਾ ਪਿੱਛੇ
ਜਸਬੀਰ ਸਿੰਘ ਡਿੰਪਾ ਜਿੱਤ ਦੇ ਰਾਹ ਤੇ

ਜੰਡਿਆਲਾ ਗੁਰੂ 23 ਮਈ ਵਰਿੰਦਰ ਸਿੰਘ :- ਲੋਕ ਸਭਾ ਹਲਕਾ ਖਡੂਰ ਸਾਹਿਬ ਜੋ ਕਿ ਪਹਿਲਾਂ ਤਰਨਤਾਰਨ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਨੂੰ ਪੰਥਕ ਹਲਕਾ ਗਿਣਿਆ ਜਾਂਦਾ ਸੀ ਅਤੇ ਜਿਆਦਾਤਰ ਇਥੋਂ ਆਪਣੇ ਆਪ ਨੂੰ ਪੰਥਕ ਅਖਵਾਉਂਦੀ ਅਕਾਲੀ ਪਾਰਟੀ ਦਾ ਹੀ ਉਮੀਦਵਾਰ ਐਮ ਪੀ ਬਣਦਾ ਸੀ । ਪਰ ਬੀਤੇ ਸਮੇਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਅਕਾਲੀ ਰਾਜ ਦੌਰਾਨ ਹੋਈਆਂ ਬੇਅਦਬੀਆਂ ਕਾਰਨ ਸਿੱਖ ਵੋਟਰ ਅਕਾਲੀ ਦਲ ਨਾਲੋਂ ਪਿੱਛੇ ਹਟਦੇ ਦਿਖਾਈ ਦੇ ਰਹੇ ਸਨ । ਭਾਵੇਂ ਕਿ ਹਲਕਾ ਖਡੂਰ ਸਾਹਿਬ ਤੋਂ ਮੁੱਖ ਮੁਕਾਬਲਾ ਸਾਂਝੀ ਉਮੀਦਵਾਰ ਪਰਮਜੀਤ ਕੌਰ ਖਾਲੜਾ ਅਤੇ ਜਸਬੀਰ ਸਿੰਘ ਡਿੰਪਾ ਵਿੱਚ ਹੁੰਦਾ ਦਿਖਾਈ ਦੇ ਰਿਹਾ ਸੀ ਪਰ ਇਕ ਵਾਰ ਫਿਰ ਵੋਟਰਾਂ ਨੇ ਅਸਲੀ ਪੰਥਕ ਉਮੀਦਵਾਰ ਬੀਬੀ ਖਾਲੜਾ ਨੂੰ ਤੀਸਰੇ ਨੰਬਰ ਤੇ ਲਿਆਕੇ ਇਹ ਸਿੱਧ ਕਰ ਦਿਤਾ ਕਿ ਹਲਕਾ ਖਡੂਰ ਸਾਹਿਬ ਹੁਣ ਪੰਥਕ ਨਹੀਂ ਰਿਹਾ ਪਰ ਇਕ “ਭਾਅ” ਦੇ ਪਿਆਰ ਨੇ ਸਭ ਨੂੰ ਅਪਨੇ ਵੱਲ ਆਕਰਸ਼ਿਤ ਕਰ ਲਿਆ ਅਤੇ ਪਾਰਟੀਬਾਜੀ ਤੋਂ ਉਪਰ ਉਠਕੇ ਵੋਟਰਾਂ ਨੇ ਕਾਂਗਰਸੀ ਉਮੀਦਵਾਰ ਜਸਬੀਰ ਸਿੰਘ ਡਿੰਪਾ ਜਿਸਨੂੰ ਹਲਕੇ ਵਿਚ ਪਿਆਰ ਨਾਲ “ਭਾਅ” ਵੀ ਕਿਹਾ ਜਾਂਦਾ ਦੇ ਹੱਕ ਵਿਚ ਹਨੇਰੀ ਲੈ ਆਉਂਦੀ । ਇਥੇ ਨਾ ਹੀ ਪੰਥਕ ਵੋਟ ਕਾਰਡ ਚਲਿਆ ਅਤੇ ਨਾ ਹੀ ਪੰਥਕ ਪਾਰਟੀ ਅਖਵਾਉਂਦੀ ਪਾਰਟੀ ਦਾ ਵੋਟ ਕਾਰਡ ਚੱਲਿਆ ।
ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਜਗੀਰ ਕੋਰ ਨੂੰ ਪੰਥਕ ਸੀਟ ਤੋਂ ਹਰਾਕੇ ਵੋਟਰਾਂ ਨੇ ਇਹ ਵੀ ਸਿੱਧ ਕਰ ਦਿਤਾ ਕਿ ਆਪਣੀ ਹੀ ਬੇਟੀ ਨੂੰ ਕਤਲ ਕਰਵਾਉਣ ਦੇ ਦੋਸ਼ ਹੇਠ ਜੇਲ੍ਹ ਦੀ ਹਵਾ ਖਾਉਣ ਵਾਲੀ ਔਰਤ ਨੂੰ ਉਹ ਕਦੀ ਪਸੰਦ ਨਹੀਂ ਕਰਨਗੇ । ਅਕਾਲੀ ਉਮੀਦਵਾਰ ਜਗੀਰ ਕੌਰ ਦੇ ਹੰਕਾਰ ਦੀ ਸੂਈ ਤਾਂ ਇਥੇ ਪਹੁੰਚ ਗਈ ਸੀ ਕਿ ਉਹ ਆਪਣੀ ਜ਼ੁਬਾਨ ਤੇ ਵੀ ਕੰਟਰੋਲ ਨਾ ਕਰ ਸਕੀ ਅਤੇ ਕਾਂਗਰਸੀਆਂ ਨੂੰ 19 ਮਈ ਵੋਟਾਂ ਵਾਲੇ ਦਿਨ ਕਹਿ ਦਿਤਾ ਕਿ “ਇਹ ਤਾਂ ਇੰਝ ਬੈਠੇ ਹਨ ਜਿਵੇਂ ਕੁੜੀ ਦੱਬਕੇ ਆਏ ਹੋਣ” .। ਕਾਂਗਰਸੀ ਉਮੀਦਵਾਰ ਜਸਬੀਰ ਸਿੰਘ ਡਿੰਪਾ ਦੀ ਲਗਾਤਾਰ ਸਵੇਰ ਤੋਂ ਹੀ ਲੀਡ ਸ਼ੁਰੂ ਹੋ ਗਈ ਸੀ ਜੋ ਕਿ ਲਗਾਤਾਰ ਜਾਰੀ ਰਹੀ ਅਤੇ ਖਬਰ ਲਿਖੇ ਜਾਣ ਤੱਕ ਲੀਡ ਇਕ ਲੱਖ ਦੇ ਕਰੀਬ ਪਹੁੰਚ ਚੁੱਕੀ ਸੀ ਜੋ ਕਿ ਜਿੱਤ ਦੇ ਰਾਹ ਵੱਲ ਵੱਧ ਰਹੀ ਸੀ ।

Leave a Reply

Your email address will not be published. Required fields are marked *

%d bloggers like this: