” ਭਾਂਡਿਆਂ ਦੀ ਸੇਵਾ “

ss1

” ਭਾਂਡਿਆਂ ਦੀ ਸੇਵਾ “

” ਨੂਰ ” ਦੇ ਦਾਦੀ ਜੀ ਅਜੇ ਰੋਟੀ ਖਾ ਕੇ ਹਟੇ ਸੀ , ” ਨੂਰ ” ਦੇਖ ਦੇ ਸਾਰ ਹੀ ਦਾਦੀ ਜੀ ਕੋਲੋਂ ਭਾਂਡੇ ਚੱਕ ਕੇ ਟੌਕਰੀ ਵਿਚ ਰੱਖਣ ਹੀ ਲੱਗਿਆ ਸੀ।

          ” ਨੂਰ ” ਦੀ ਮੰਮੀ ” ਦੀਪ ” ਪਹਿਲਾਂ ਹੀ ਮੱਥੇ  ਵਿੱਚ ਤਿਉੜੀਆਂ ਪਾਈ ਖੜੀ ਸੀ ਉਹ ” ਨੂਰ ” ਇਕਦਮ ਆਕੜ ਕੇ ਬੋਲੀ ਚੱਕ ਲਿਆਇਆ ਬੁੜੀ ਦੀ ਜੂਠ ਉਹਨੂੰ ਤਾਂ ਕੋਈ ਸ਼ਰਮ ਨਹੀਂ ਵਿਹਲੜ ਖਾ ਕੇ ਥਾਲੀ ਮੰਜੇ ਥੱਲੇ ਕਰ ਦਿੰਦੀ ਆ। ਸਾਡੀ ਸਾਰਾ ਦਿਨ ਕੱਪੜੇ ਭਾਂਡੇ ਧੌਦਿਆ ਦੀ ਕਮਰ ਟੁੱਟ ਜਾਂਦੀ ਹੈ।
     ” ਨੂਰ ” ਮੰਮੀ ਐਵੇਂ ਗੁੱਸਾ ਨਾ ਕਰਿਆ ਕਰ ਦਾਦੀ ਜੀ ਨਾਲੇ ਸਾਰਾ ਦਿਨ ਕੋਠੀਆਂ ਵਿਚ ਕੰਮ ਕਰਕੇ ਆਉਂਦੀ ਐ ਨਾਲੇ ਸਾਰਾ ਘਰ ਦਾ ਕੰਮ ਕਰਦੀ ਐ , ਨਾਲੇ ਕੋਠੀਆਂ ਵਾਲੀਆਂ ਇਕ ਮਿੰਟ ਨੀ ਬੈਠਣ ਦਿੰਦੀਆਂ ।ਦਾਦੀ ਜੀ ਹਰ ਰੋਜ ਭਾਂਡੇ ਧੌ ਕੇ ਕੰਮ ਕਰਨ ਜਾਂਦੀ ਆ।
     ” ਸੁਖਦੀਪ ” ਚੁੱਪ ਕਰ ਦਾਦੀ ਦਿਆ ਚਮਚਿਆ ਜਿਆਦਾ ਜ਼ੁਬਾਨ  ਨਾ ਚਲਾ ਜੇ ਕੰਮ ਕਰਕੇ ਆਉਂਦੀ ਆ ਮੇਰੇ ਤੇ ਅਹਿਸਾਨ ਕਰਦੀ ਐ।
      ” ਨੂਰ ” ਚੁੱਪਚਾਪ ਆਪਣੀ ਮੰਮੀ ਦੀ ਬੋਲੀ ਸੁਣੀ ਗਿਆ “
 ਫਿਰ ਰੋਜ ਵਾਂਗ ਆਪਣੀ ਮੰਮੀ ਨਾਲ ” ਨੂਰ ” ਗੁਰਦੁਆਰੇ ਆਇਆ ਉਥੇ ਮੰਮੀ ਦੀ ਸਹੇਲੀ ” ਕੁਲਵਿੰਦਰ ” ਮਿਲ ਗਈ ਉਸ ਨਾਲ ਉਸਦੀ ਸੱਸ ਵੀ ਸੀ , ਪਹਿਲਾਂ ਮੰਮੀ ਨੇ ਪੈਂਰੀ ਹੱਥ ਲਾਏ , ਫਿਰ ਮੇਰੇ ਤੋ ਧੱਕੇ ਨਾਲ ਪੈਰੀ ਹੱਥ ਲਗਵਾਏ ।
              ਹੁਣ  ਦੋਹਨੇ ਸਹੇਲੀਆਂ ਵਿੱਚ ਸੇਵਾ  ਦੀਆਂ ਗੱਲਾ ਹੋ ਰਹੀਆਂ ਸੀ ਕਿਹਾ ਰਹੀਆਂ ਸੀ  ਭਾਂਡਿਆਂ ਦੀ ਸੇਵਾ ਕਰਕੇ ਤਾ ਬਹੁਤ ਸਕੂਨ ਮਿਲਦਾ ਨਾਲੇ ਵਾਹਿਗੁਰੂ ਨੇ ਘਾਟਾ ਵੀ ਕੋਈ ਨਹੀਂ ਛੱਡਿਆ, ।
            ” ਨੂਰ ” ਅਤੇ ਕੁਲਵਿੰਦਰ ” ਦੀ ਸੱਸ ਉਹਨਾਂ ਦੀਆਂ ਗੱਲਾਂ ਤੇ ਹੱਸ ਰਹੇ ਸੀ “
ਫਿਰ ” ਨੂਰ ” ਆਪਣੀ ਮੰਮੀ ਨੂੰ  ਕਹਿਣ ਲੱਗਿਆ ਮੰਮੀ ਜੀ ਭਾਂਡਿਆਂ ਦੀ ਸੇਵਾ ਕਰਕੇ ਬਹੁਤ ਸਕੂਨ ਮਿਲਦਾ ਹੈ। ਪਰ ਮੰਮੀ ਜੀ ਘਰ ਤਾਂ ਤੁਸੀਂ ਕਦੇ ਭਾਂਡੇ ਧੌਤੇ ਨੀ ਸਾਰੇ ਭਾਂਡੇ ਦਾਦੀ ਦੀ ਧੌਦੇ ਨੇ, ,ਹੁਣ ਦੋਹਨੇ ਸਹੇਲੀਆਂ ਇਕ ਦੂਜੇ ਦਾ ਮੂੰਹ ਤੱਕ ਰਹੀਆਂ ਸਨ , ਹੁਣ  ” ਸਖਦੀਪ” ਆਪਣੀ ਗਲਤੀ ਤੇ ਪਛਤਾ ਰਹੀ ਸੀ। ਫਿਰ ਗੁਰਦੁਆਰਾ ਸਾਹਿਬ ਬਹੁਤ ਸਤਿਕਾਰ ਨਾਲ ਮੱਥਾ ਟੇਕਿਆ ਅਤੇ ” ਨੂਰ ” ਦੀ ਉਂਗਲੀ ਫੜਕੇ ਘਰ ਨੂੰ ਚਲ ਪਈ , ਘਰ ਆ ਕੇ ” ਨੂਰ ” ਦੀ ਦਾਦੀ ਜੀ ਤੋਂ ਮੁਆਫੀ ਮੰਗੀ ਅਤੇ ਆਪਣੀ ਗਲਤੀ ਦਾ ਅਹਿਸਾਸ ਕੀਤਾ ।
ਹਾਕਮ ਸਿੰਘ ਮੀਤ ਬੌਂਦਲੀ 
” ਮੰਡੀ ਗੋਬਿੰਦਗੜ੍ਹ “
Share Button

Leave a Reply

Your email address will not be published. Required fields are marked *