ਭਰਾ ਨੇ ਭਰਾਵਾਂ ਉਪਰ ਲਗਾਏ ਗੁੰਡਾਗਰਦੀ ਕਰਕੇ ਦੁਕਾਨ ਤੇ ਕਬਜਾ ਕਰਨ ਦੇ ਦੋਸ਼, ਮਾਮਲਾ ਅਦਾਲਤ ਦੇ ਵਿਚਾਰ ਅਧੀਨ

ss1

ਭਰਾ ਨੇ ਭਰਾਵਾਂ ਉਪਰ ਲਗਾਏ ਗੁੰਡਾਗਰਦੀ ਕਰਕੇ ਦੁਕਾਨ ਤੇ ਕਬਜਾ ਕਰਨ ਦੇ ਦੋਸ਼, ਮਾਮਲਾ ਅਦਾਲਤ ਦੇ ਵਿਚਾਰ ਅਧੀਨ

ਜਲੰਧਰ 19 ਦਸੰਬਰ ਸੋਢੀ, ਵਰਿੰਦਰ ਸਿੰਘ :- ਅਕਸਰ ਇਹ ਸੁਣਿਆ ਜਾਂਦਾ ਕਿ ਜਰ, ਜੋਰੂ ਅਤੇ ਜ਼ਮੀਨ ਦੇ ਮਾਮਲੇ ਵਿਚ ਭਰਾ ਭਰਾ ਦੇ ਅਤੇ ਦੋਸਤ ਦੋਸਤ ਦੇ ਦੁਸ਼ਮਣ ਬਣ ਜਾਂਦੇ ਹਨ ਅਤੇ ਮਾਮਲਾ ਇਥੋਂ ਤਕ ਪਹੁੰਚ ਜਾਂਦਾ ਹੈ ਕਿ ਉਹ ਇਕ ਦੂਜੇ ਨੂੰ ਜਾਨੋ ਮਾਰਨ ਤੋਂ ਵੀ ਗੁਰੇਜ਼ ਨਹੀਂ ਕਰਦੇ । ਅਜਿਹਾ ਹੀ ਇਕ ਮਾਮਲਾ ਸ਼ੁਕਲਾ ਬਾਜ਼ਾਰ ਜੋਤੀ ਚੋਂਕ ਜਲੰਧਰ ਵਿਚ ਸਾਹਮਣੇ ਆਇਆ ਹੈ । ਜਲੰਧਰ ਪੁਲਿਸ ਐਸ ਐਸ ਪੀ ਨੂੰ ਦਿਤੀ ਸ਼ਿਕਾਇਤ ਵਿਚ ਜਗਦੀਸ਼ ਚੰਦਰ ਪੁੱਤਰ ਅਮਰ ਨਾਥ ਨੇ ਦੱਸਿਆ ਕਿ ਉਹ ਸ਼ੁਕਲਾ ਬਾਜ਼ਾਰ ਵਿਚ WD-6 ਬਿਲਡਿੰਗ ਦੀ 9 ਨੰਬਰ ਦੁਕਾਨ ਦੇ ਬਾਹਰ ਥੜੇ ਤੇ ਅਪਨਾ ਕਾਰੋਬਾਰ ਪਿਛਲੇ ਲੰਬੇ ਸਮੇਂ ਤੋਂ ਕਰ ਰਿਹਾ ਹੈ । ਬੀਤੀ 15 ਦਸੰਬਰ ਨੂੰ ਦੁਪਹਿਰ ਉਸਦੇ ਭਰਾ ਕ੍ਰਿਸ਼ਨ ਲਾਲ ਅਤੇ ਸੁਰਿੰਦਰਪਾਲ ਕੁਝ ਹੋਰ ਵਿਅਕਤੀਆਂ ਨਾਲ ਆਏ ਅਤੇ ਦੁਕਾਨ ਤੇ ਕਬਜਾ ਕਰਨ ਦੀ ਨੀਅਤ ਨਾਲ ਸਾਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿਤੀਆ ਕਿ ਅਗਰ ਉਹਨਾਂ ਨੇ ਦੁਕਾਨ ਖਾਲੀ ਨਾ ਕੀਤੀ ਉਹ ਜਗਦੀਸ਼ ਲਾਲ ਅਤੇ ਉਸਦੇ ਪਰਿਵਾਰ ਨੂੰ ਜਾਨੋ ਮਾਰਕੇ ਇਸ ਦੁਕਾਨ ਤੇ ਅਪਨਾ ਕਬਜਾ ਕਰ ਲੈਣਗੇ । ਜਗਦੀਸ਼ ਲਾਲ ਨੇ ਪੁਲਿਸ ਦੇ ਉਚ ਅਫਸਰਾਂ ਨੂੰ ਅਪਨੀ ਸੁਰੱਖਿਆ ਦੀ ਮੰਗ ਕਰਦੇ ਹੋਏ ਕਿਹਾ ਕਿ ਮੈਨੂੰ ਕ੍ਰਿਸ਼ਨ ਲਾਲ ਕੋਲੋ ਖਤਰਾ ਹੈ ਅਤੇ ਉਹ ਮੇਰਾ ਅਤੇ ਮੇਰੇ ਪਰਿਵਾਰ ਦਾ ਕੋਈ ਜਾਨੀ ਨੁਕਸਾਨ ਕਰ ਸਕਦਾ ਹੈ । ਉਹਨਾਂ ਕਿਹਾ ਕਿ ਅਗਰ ਕ੍ਰਿਸ਼ਨ ਲਾਲ ਕੋਲ ਕੋਈ ਕਾਨੂੰਨੀ ਕਾਗਜ ਹੈ ਤਾਂ ਅਦਾਲਤ ਦੇ ਹੁਕਮਾਂ ਦੇ ਕਾਗਜ ਦਿਖਾਕੇ ਉਹ ਕਾਨੂੰਨ ਅਨੁਸਾਰ ਦੁਕਾਨ ਖਾਲੀ ਕਰਵਾ ਸਕਦਾ ਹੈ ਪਰ ਗੁੰਡਾਗਰਦੀ ਕਰਕੇ ਬਾਜ਼ਾਰ ਵਿਚ ਦਹਿਸ਼ਤ ਵਾਲਾ ਮਾਹੌਲ ਪੈਦਾ ਨਹੀਂ ਕਰਨ ਦਿੱਤਾ ਜਾਵੇਗਾ । ਇਸ ਸਬੰਧੀ ਕ੍ਰਿਸ਼ਨ ਲਾਲ ਨਾਲ ਉਹਨਾਂ ਦੇ ਫੋਨ ਨੰਬਰ 9815050620 ਤੇ ਗੱਲ ਕਰਨੀ ਚਾਹੀ ਤਾਂ ਉਹਨਾਂ ਨੇ ਫੋਨ ਨਹੀਂ ਚੁੱਕਿਆ ।

Share Button

Leave a Reply

Your email address will not be published. Required fields are marked *