ਭਰਤੀ ਖੁਰਾਕ ਨਿਗਮ ਦਫ਼ਤਰ ਮਹਿਲ ਕਲਾਂ ਵਿਖੇ ਕੰਮ ਕਰਦੇ ਮਜ਼ਦੂਰ ਦੀ ਮੌਤ

ss1

ਭਰਤੀ ਖੁਰਾਕ ਨਿਗਮ ਦਫ਼ਤਰ ਮਹਿਲ ਕਲਾਂ ਵਿਖੇ ਕੰਮ ਕਰਦੇੇ ਮਜ਼ਦੂਰ ਦੀ ਮੌਤ

27-12 (1)

ਮਹਿਲ ਕਲਾਂ 26 ਜੁਲਾਈ (ਭੁਪਿੰਦਰ ਸਿੰਘ ਧਨੇਰ)- ਭਰਤੀ ਖੁਰਾਕ ਨਿਗਮ ਦਫ਼ਤਰ ਮਹਿਲ ਕਲਾਂ ਦੇ ਗੁਦਾਮ ਵਿੱਚ ਪਿਛਲੇ 35 ਸਾਲਾਂ ਦੇ ਲੰਮੇ ਸਮੇਂ ਤੋਂ ਲੇਬਰ ਵਿੱਚ ਕੰਮ ਕਰਦੇ ਆ ਰਹੇ ਇੱਕ ਗਰੀਬ ਮਜ਼ਦੂਰ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋੋਇਆ ਹੈ। ਇਸ ਮੌਕੇ ਜਾਣਕਾਰੀ ਦਿੰਦਿਆਂ ਮਜ਼ਦੂਰ ਆਗੂ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਸਵੇਰੇ 6 ਵਜੇ ਅਸੀ ਡੀਪੂ ਮਨੈਜਰ ਦੇ ਹੁਕਮਾਂ ਅਨੁਸਾਰ ਖਨੌਰੀ ਦੇ ਡੀਪੂ ਵਿੱਚ ਲੇਬਰ ਦਾ ਕੰਮ ਕਰਨ ਲਈ ਗਏ ਸੀ। ਸਵੇਰੇ ਜਦੋਂ ਅਸੀ ਲੇਬਰ ਦਾ ਕੰਮ ਸ਼ੁਰੂ ਕੀਤਾ ਤਾਂ ਅਚਾਨਕ 4 ਵਜੇ ਦੇ ਕਰੀਬ ਲੇਬਰ ਵਿੱਚ ਕੰਮ ਕਰਨ ਗਏ ਜੋਗਿੰਦਰ ਸਿੰਘ (47) ਪੁੱਤਰ ਨੱਥਾ ਸਿੰਘ ਵਾਸੀ ਮਹਿਲ ਕਲਾਂ ਦੀ ਕੰਮ ਕਰਦੇ ਸਮੇਂ ਸਹਿਤ ਖਰਾਬ ਹੋ ਗਈ ਜਿਸ ਨੂੰ ਤੁਰੰਤ ਹੀ ਮੁਢਲੀ ਸਹਾਇਤਾ ਦੇ ਲਈ ਖਨੌਰੀ ਦੇ ਇੱਕ ਹਸਪਤਾਲ ਵਿਖੇ ਲਿਜਾਇਆ ਗਿਆ,ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਅੱਜ ਸਵੇਰੇ ਮਜ਼ਦੂਰ ਯੂਨੀਅਨ ਵੱਲੋਂ ਮ੍ਰਿਤਕ ਦੀ ਲਾਸ ਨੂੰ ਸਥਾਨਕ ਦਫ਼ਤਰ ਵਿਖੇ ਲਿਆਂਦਾ ਗਿਆ। ਇਸ ਮੌਕੇ ਮਜ਼ਦੂਰ ਜਥੇਬੰਦੀਆਂ ਨੇ ਸਬੰਧਿਤ ਵਿਭਾਗ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮ੍ਰਿਤਕ ਜੋਗਿੰਦਰ ਸਿੰਘ ਪਰਿਵਾਰ ਦੇ ਇੱਕ ਮੈਂਬਰ ਨੌਕਰੀ ਅਤੇ ਯੋਗ ਮੁਆਵਜ਼ਾ ਦੇਣ ਦੀ ਮੰਗ ਕੀਤੀ। ਇਸ ਮੌਕੇ ਦਫ਼ਤਰ ਪੁੱਜੇ ਗੁਰਤੇਜ ਸਿੰਘ ਪੀ ਐਸ ਅਫਸਰ ਨੇ ਮਜ਼ਦੂਰ ਦੀ ਹੋਈ ਮੌਤ ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਲੰਮਾ ਸਮਾਂ ਮੈਂਬਰ ਵਿੱਚ ਮਜ਼ਦੂਰੀ ਦੇ ਤੌਰ ਤੇ ਕੰਮ ਕਰਦੇ ਆ ਰਹੇ ਮਜ਼ਦੂਰਾਂ ਨੂੰ ਐਫ ਸੀ ਆਈ ਤੁਰੰਤ ਪੱਕੇ ਕਰੇ ਅਤੇ ਉਨ੍ਹਾਂ ਦੇ ਪਰਿਵਾਰ ਮੈਂਬਰਾਂ ਨੂੰ ਨੌਕਰੀ ਅਤੇ ਢੁਕਵਾਂ ਮੁਆਵਜ਼ੇ ਦੇਣਾ ਚਾਹੀਦਾ ਹੈ। ਉੱਨਾਂ ਨੇ ਕਿਹਾ ਕਿ ਉਕਤ ਮਜ਼ਦੂਰ ਦੀ ਮੌਤ ਦਾ ਮਾਮਲਾ ਉਹ ਉਕਤ ਉੱਚ ਅਧਿਕਾਰੀਆਂ ਨੂੰ ਜਾਣੂੰ ਕਰਵਾਉਣਗੇ।

ਕੀ ਕਹਿੰਦੇ ਨੇ ਅਧਿਕਾਰੀ:- ਇਸ ਪੂਰੇ ਮਾਮਲੇ ਸਬੰਧੀ ਜਦੋਂ ਡੀਪੂ ਦੇ ਮਨੈਜਰ ਸ੍ਰੀ ਦੀਪਕ ਦੁੱਗਲ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਏਰੀਆ ਮਨੈਜਰ ਸੰਗਰੂਰ ਦੇ ਹੁਕਮਾਂ ਅਨੁਸਾਰ ਲੇਬਰ ਵਿੱਚ ਕੰਮ ਕਰ ਰਹੇ ਮਜ਼ਦੂਰਾਂ ਨੂੰ ਤਪਾ,ਭਵਾਨੀਗੜ ਅਤੇ ਖਨੌਰੀ ਦੇ ਡੀਪੂਆਂ ਵਿੱਚ ਸਪੈਸ਼ਲ ਭਰਨ ਦੇ ਲਈ ਮਜ਼ਦੂਰਾਂ ਨੂੰ ਕੰਮ ਕਰਨ ਦੇਈ ਭੇਜਿਆ ਜਾਦਾ ਹੈ । ਉਨ੍ਹਾਂ ਨੇ ਕਿਹਾ ਕਿ ਮਜ਼ਦੂਰਾਂ ਨੂੰ ਕੰਮ ਕਰਨ ਵਾਲੇ ਦਿਨ ਦੀ ਪੇਂਮੈਂਟ ਤੇ ਟੀ ਏ ਡੀ ਏ ਦਿੱਤਾ ਜਾਦਾ ਹੈ। ਪਰ ਉਕਤ ਮਜ਼ਦੂਰ ਦੀ ਮੌਤ ਸਬੰਧੀ ਉਹ ਆਪਣੇ ਉੱਚ ਅਧਿਕਾਰੀਆਂ ਨੂੰ ਪੂਰੀ ਰਿਪੋਰਟ ਸੌਂਪ ਕੇ ਪੀੜਤ ਪਰਿਵਾਰ ਨੂੰ ਇੱਕ ਮੈਂਬਰ ਨੂੰ ਨੌਕਰੀ ਤੇ ਯੋਗ ਮੁਆਵਜ਼ਾ ਦੇਣ ਦੀ ਮੰਗ ਕਰਨਗੇ। ਖ਼ਬਰ ਲਿਖੇ ਜਾਣ ਤੱਕ ਮ੍ਰਿਤਕ ਦੀ ਲਾਸ ਨੂੰ ਸਥਾਨਕ ਡੀਪੂ ਦੇ ਦਫ਼ਤਰ ਅੱਗੇ ਫਰਿੱਜ ਵਿੱਚ ਲਗਾ ਕੇ ਰੱਖਿਆ ਹੋਇਆ ਸੀ।

Share Button

Leave a Reply

Your email address will not be published. Required fields are marked *