ਭਦੌੜ ਵਿੱਚ ਵੱਧ ਰਹੀਆਂ ਚੋਰੀਆਂ ਅਤੇ ਲੁੱਟਾਂ-ਖੋਹਾਂ ਨੇ ਲੋਕਾਂ ਦੀ ਨੀਂਦ ਉਡਾਈ

ss1

ਭਦੌੜ ਵਿੱਚ ਵੱਧ ਰਹੀਆਂ ਚੋਰੀਆਂ ਅਤੇ ਲੁੱਟਾਂ-ਖੋਹਾਂ ਨੇ ਲੋਕਾਂ ਦੀ ਨੀਂਦ ਉਡਾਈ
ਪਿਛਲੇ ਦੋ ਮਹੀਨਿਆਂ ਚ ਦਰਜਨ ਤੋਂ ਵੱਧ ਹੋਈਆਂ ਚੋਰੀਆਂ ਅਤੇ ਲੁੱਟਾਂ ਖੋਹਾਂ ਪ੍ਰੰਤੂ ਪੁਲਿਸ ਦੇ ਹੱਥ ਖਾਲੀ

ਭਦੌੜ 06 ਨਵੰਬਰ (ਵਿਕਰਾਂਤ ਬਾਂਸਲ) ਕਸਬਾ ਭਦੌੜ ਵਿੱਚ ਪਿਛਲੇ ਦੋ ਮਹੀਨਿਆਂ ਤੋਂ ਲਗਾਤਾਰ ਵਧ ਰਹੀਆਂ ਚੋਰੀ ਅਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੇ ਲੋਕਾਂ ਦੀ ਨੀਂਦ ਉਡਾ ਦਿੱਤੀ ਹੈ ਕਿਉਂਕਿ ਚੋਰ ਅਤੇ ਲੁਟੇਰੇ ਲਗਾਤਾਰ ਬੜੀ ਫੁਰਤੀ ਅਤੇ ਸਫ਼ਾਈ ਨਾਲ ਲਗਾਤਾਰ ਵਾਰਦਾਤਾਂ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਜਾਂਦੇ ਹਨ ਪ੍ਰੰਤੂ ਕਈ ਥਾਵਾਂ ‘ਤੇ ਲੁਟੇਰੇ ਸੀ.ਸੀ.ਟੀ.ਵੀ. ਕੈਮਰਿਆਂ ਚ ਕੈਦ ਹੋਣ ਦੇ ਬਾਵਜੂਦ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਪਰੇ ਹਨ। ਪਿਛਲੇ ਦੋ ਮਹੀਨਿਆਂ ਤੋਂ ਇੱਕ ਵੀ ਚੋਰ-ਲੁਟੇਰੇ ਨੂੰ ਕਾਬੂ ਨਾ ਕਰਨ ਕਾਰਨ ਭਦੌੜ ਪੁਲਿਸ ਦੇ ਹੱਥ ਖਾਲੀ ਹਨ, ਜਿਸ ਕਰਕੇ ਪੁਲਿਸ ਦੀ ਕਾਰਗੁਜ਼ਾਰੀ ‘ਤੇ ਵੀ ਲੋਕ ਸੁਆਲ ਉਠਾ ਰਹੇ ਹਨ ਅਤੇ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਸੁਆਲਾਂ ਦੇ ਘੇਰੇ ਵਿੱਚ ਆ ਗਈ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦੋ ਮਹੀਨਿਆਂ ਵਿੱਚ ਗਗਨਦੀਪ ਗੱਗੀ ਦੀ ਪਤਨੀ, ਸਵਿੱਤਰੀ ਦੇਵੀ, ਭੋਲਾ ਬਰੈੱਡਾਂ ਵਾਲਾ ਤੋਂ ਨਕਦੀ, ਪਰਸ, ਮੋਬਾਇਲ ਅਤੇ ਕੰਨਾਂ ਦੀਆਂ ਵਾਲੀਆਂ ਲੁਟੇਰੇ ਲੁੱਟ ਚੁੱਕੇ ਹਨ ਅਤੇ ਪ੍ਰਣਾਮ ਕੰਪਿਊਟਰਜ਼ ਤੋਂ ਡੇਢ ਲੱਖ ਦੇ ਲੈਪਟਾਪ ਚੋਰੀ, ਦੀਪਕ ਮਿੱਤਲ ਦੀ ਮੇਨ ਬਾਜ਼ਾਰ ਦੁਕਾਨ ਤੋਂ ਚਾਂਦੀ ਅਤੇ ਨਕਦੀ, ਕੁਮਾਰ ਸਟੂਡੀਓ ਦੇ ਘਰੋਂ ਸੋਨਾ, ਕ੍ਰਿਸ਼ਨ ਤਪੇ ਵਾਲੇ ਦੇ ਘਰੋਂ ਨਕਦੀ, ਬੁੱਟਰਾਂ ਵਾਲੇ ਮਹੱਲੇ ਚ ਚੋਰੀ, ਮਾ: ਚਰਨਜੀਤ ਮਝੈਲ ਦੇ ਘਰੋਂ ਸੋਨਾ ਅਤੇ ਨਕਦੀ ਸਮੇਤ ਡੇਢ ਲੱਖ ਰੁਪਏ ਚੋਰ ਉਡਾ ਚੁੱਕੇ ਹਨ ਪ੍ਰੰਤੂ ਭਦੌੜ ਪੁਲਿਸ ਚੋਰਾਂ ਦੀ ਪੈੜ ਨੱਪਣ ਵਿੱਚ ਅਸਮਰੱਥ ਨਜ਼ਰ ਆ ਰਹੀ ਹੈ ਜਿਸ ਕਾਰਨ ਲੋਕਾਂ ਚ ਦਹਿਸ਼ਤ ਦੇ ਨਾਲ-ਨਾਲ ਪੁਲਿਸ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ, ਲੋਕਾਂ ਦੀ ਮੰਗ ਹੈ ਕਿ ਚੋਰ,ਲੁਟੇਰੇ ਜਲਦੀ ਬੇਨਕਾਬ ਕੀਤੇ ਜਾਣ। ਇਸ ਸਬੰਧੀ ਜਦੋਂ ਥਾਣਾ ਭਦੌੜ ਐਸ.ਐਚ.ਓ. ਇੰਸਪੈਕਟਰ ਅਜੈਬ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਅਸੀਂ ਚੋਰਾਂ ਨੂੰ ਕਾਬੂ ਕਰਨ ਵਿੱਚ ਹਰ ਸੰਭਵ ਯਤਨ ਕਰ ਰਹੇ ਹਾਂ ਅਤੇ ਜਲਦੀ ਹੀ ਇਹ ਗਿਰੋਹ ਕਾਬੂ ਕਰਕੇ ਬੇਨਕਾਬ ਕਰ ਦਿੱਤਾ ਜਾਵੇਗਾ।

Share Button

Leave a Reply

Your email address will not be published. Required fields are marked *