ਭਦੌੜ ਵਿਖੇ ਬਲਾਕ ਪੱਧਰੀ ਖੇਡਾਂ ਦਾ ਆਯੋਜਨ ਕਰਵਾਇਆ

ss1

ਭਦੌੜ ਵਿਖੇ ਬਲਾਕ ਪੱਧਰੀ ਖੇਡਾਂ ਦਾ ਆਯੋਜਨ ਕਰਵਾਇਆ

ਭਦੌੜ 10 ਦਸੰਬਰ (ਵਿਕਰਾਂਤ ਬਾਂਸਲ) ਕਸਬਾ ਭਦੌੜ ਵਿਖੇ ਬਲਾਕ ਪੱਧਰੀ ਖੇਡਾਂ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਹਾਕਮ ਸਿੰਘ ਅਤੇ ਸੈਂਟਰ ਹੈਡ ਟੀਚਰ ਰੀਤੂ ਬਾਲਾ ਦੀ ਯੋਗ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਦੌੜ ਲੜਕੇ ਵਿਖੇ ਕਰਵਾਈਆਂ ਗਈਆਂ। ਇਹਨਾਂ ਖੇਡਾਂ ਦਾ ਉਦਘਾਟਨ ਸ੍ਰੋਮਣੀ ਅਕਾਲੀ ਦਲ ਦੇ ਜਿਲਾਂ ਮੀਤ ਪ੍ਰਧਾਨ ਸਾਧੂ ਸਿੰਘ ਰਾਗੀ ਨੇ ਕੀਤਾ। ਇਹਨਾਂ ਖੇਡਾਂ ਦੇ ਮੁੱਖ ਪ੍ਰਬੰਧਕ ਵਿਸ਼ਾਲ ਉਪਲ ਅਤੇ ਪਰਮਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਬੱਡੀ ਨੈਸ਼ਨਲ ਲੜਕੇ ਵਿਚ ਸੈਂਟਰ ਭਦੌੜ ਮੁੰਡੇ ਨੇ ਪਹਿਲਾ ਅਤੇ ਸੈਂਟਰ ਮੌੜਾਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਕਬੱਡੀ ਨੈਸ਼ਨਲ ਲੜਕੀਆਂ ਦੇ ਮੁਕਾਬਲਿਆਂ ਵਿਚ ਸੈਂਟਰ ਭਦੌੜ ਕੁੜੀਆਂ ਪਹਿਲਾ ਅਤੇ ਸੈਂਟਰ ਬਖਤਗੜ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਕਬੱਡੀ ਪੰਜਾਬ ਸਟਾਇਲ ਵਿਚ ਬਖਤਗੜ ਪਹਿਲਾ ਅਤੇ ਭਦੌੜ ਮੁੰਡੇ ਦੂਜਾ, ਖੋ ਖੋ ਮੁੰਡੇ ਅਤੇ ਕੁੜੀਆਂ ਦੇ ਮੁਕਾਬਲੇ ਵਿਚ ਸੈਂਟਰ ਭਦੌੜ ਕੁੜੀਆਂ ਨੇ ਪਹਿਲਾ ਅਤੇ ਸੈਂਟਰ ਮੌੜਾਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਕੁਸ਼ਤੀ 25 ਕਿ: ਗ੍ਰਾਮ ਵਿਚ ਸੈਂਟਰ ਭਦੌੜ ਕੁੜੀਆਂ ਦਾ ਬੱਚਾ ਅਵਿਨਾਸ ਨੇ ਪਹਿਲਾ ਅਤੇ ਪ੍ਰਦੀਪ ਰਾਮ ਸੈਂਟਰ ਮੌੜਾਂ ਨੇ ਦੂਜਾ, ਕੁਸ਼ਤੀ 30 ਕਿ: ਗ੍ਰਾਮ ਵਿਚ ਮਨੋਹਰ ਕੁਮਾਰ ਦੀਪਗੜ ਨੇ ਪਹਿਲਾ ਅਤੇ ਅਮਨਪ੍ਰੀਤ ਸਿੰਘ ਭੋਤਨਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅਥਲੈਟਿਕਸ ਦੇ ਮੁਕਾਬਲਿਆਂ ਵਿਚ 100 ਮੀਟਰ ਦੌੜ ਲੜਕੇ ‘ਚ ਜਗਜੀਵਨ ਸਿੰਘ ਤਾਜੋਕੇ ਨੇ ਪਹਿਲਾ ਅਤੇ ਅਕਾਸ਼ਦੀਪ ਸ਼ਹਿਣਾਂ ਨੇ ਦੂਜਾ, 200 ਮੀਟਰ ਦੌੜ ਲੜਕੇ ਜਸਕਰਨ ਸਿੰਘ ਭੋਤਨਾ ਨੇ ਪਹਿਲਾ, ਸਲਮਾਨ ਖਾਨ ਪੱਤੀ ਨੈਣੇਵਾਲ ਨੇ ਦੂਜਾ, 400 ਮੀਟਰ ਦੌੜ ਲੜਕੇ ‘ਚ ਏਕਮਜੋਤ ਸਿੰਘ ਸਹਿਣਾਂ ਪਹਿਲਾ ਅਤੇ ਕੁਲਵੰਤ ਸਿੰਘ ਜੰਗੀਆਣਾਂ ਦੂਜਾ, 400 ਮੀਟਰ ਰਿਲੇਅ ਰੇਸ ਵਿਚ ਤਾਜੋਕੇ ਪਹਿਲਾ ਅਤੇ ਨੈਣੇਵਾਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 100 ਮੀਟਰ ਦੌੜ ਲੜਕੀਆਂ ਵਿਚ ਵੀਰਪਾਲ ਕੌਰ ਨੈਣੇਵਾਲ ਨੇ ਪਹਿਲਾ ਅਤੇ ਮਨਿਆਰੀ ਦੇਵੀ ਢਿਲੱਵਾਂ ਨਾਭਾ ਨੇ ਦੂਜਾ, 200 ਮੀਟਰ ਵਿਚ ਸੁਖਪ੍ਰੀਤ ਕੌਰ ਜੰਗੀਆਣਾਂ ਪਹਿਲਾ ਅਤੇ ਅਮ੍ਰਿਤ ਕੌਰ ਭੋਤਨਾ ਨੇ ਦੂਜਾ, 400 ਮੀਟਰ ਵੀਰਪਾਲ ਕੌਰ ਨੈਣੇਵਾਲ ਪਹਿਲਾ, ਰਾਜਵੀਰ ਕੌਰ ਜੰਗੀਆਣਾਂ ਦੂਜਾ, 400 ਰਿਲੇਅ ਰੇਸ ਵਿਚ ਭਦੌੜ ਕੁੜੀਆਂ ਸਕੂਲ ਨੇ ਪਹਿਲਾ ਅਤੇ ਭੋਤਨਾ ਸਕੂਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਲੰਬੀ ਛਾਲ ਮੁੰਡੇ ਵਿਚ ਜੀਵਨ ਸਿੰਘ ਤਾਜੋਕੇ ਪਹਿਲਾ, ਸਮੀਰਖਾਨ ਸਹਿਣਾਂ ਦੂਜਾ, ਲੰਬੀ ਛਾਲ ਕੁੜੀਆ ਵਿਚ ਮਨਿਆਰੀ ਦੇਵੀ ਢਿਲਵਾਂ ਨਾਭਾ ਨੇ ਪਹਿਲਾ ਅਤੇ ਅਮਨਦੀਪ ਕੌਰ ਪੱਖੋਕੇ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਸਾਟਪੁੱਟ ਲੜਕੇ ਵਿਚ ਸਮੀਰਖਾਨ ਸਹਿਣਾਂ ਪਹਿਲਾ ਅਤੇ ਸਰਜੀਤ ਸਿੰਘ ਟੱਲੇਵਾਲ ਨੇ ਦੂਜਾ, ਸਾਟਪੁੱਟ ਕੁੜੀਆਂ ਵਿਚ ਜਸ਼ਨਦੀਪ ਕੌਰ ਟੱਲੇਵਾਲ ਪਹਿਲਾ ਅਤੇ ਸੁਖਪ੍ਰੀਤ ਕੌਰ ਲੜਕੀਆਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਰੋਪਸਕਿਪਿੰਗ ਲੜਕੇ ਵਿਚ ਜੀਵਨ ਸ਼ਰਮਾਂ ਜੰਗੀਆਣਾਂ ਪਹਿਲਾ ਅਤੇ ਹਰਜਿੰਦਰ ਸਿੰਘ ਭੋਤਨਾ ਨੇ ਦੂਜਾ, ਲੜਕੀਆਂ ਵਿਚ ਮਨਦੀਪ ਕੌਰ ਪਹਿਲਾ ਸਥਾਨ ਪ੍ਰਾਪਤ ਕੀਤਾ। ਜਿਮਨਾਸਟਿਕ ਲੜਕੇ ਵਿਚ ਜਗਜੀਤ ਸਿੰਘ ਨੇ ਪਹਿਲਾ ਅਤੇ ਨਵਜੋਤ ਸਿੰਘ ਨੈਣੇਵਾਲ ਨੇ ਦੂਜਾ, ਲੜਕੀਆਂ ਵਿਚ ਰਮਨਦੀਪ ਕੌਰ ਸਹਿਣਾਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਓਵਰ ਆਲ ਟਰਾਫੀ ਸਰਕਾਰੀ ਪ੍ਰਾਇਮਰੀ ਸਕੂਲ ਜੰਗੀਆਣਾਂ ਨੇ ਜਿੱਤੀ। ਇਨਾਮਾਂ ਦੀ ਵੰਡ ਉਪ ਜਿਲਾਂ ਸਿੱਖਿਆ ਅਫਸਰ ਸਰਬਸੁਖਜੀਤ ਸਿੰਘ, ਅਮਰਜੀਤ ਸਿੰਘ ਮੀਕਾ ਅਤੇ ਮਨਜੀਤ ਤਲਵਾੜ ਨੇ ਸਾਂਝੇ ਤੌਰ ਤੇ ਕੀਤੀ। ਸਟੇਜ ਦਾ ਸੰਚਾਲਨ ਨਰਿੰਦਰ ਢਿਲਵਾਂ, ਸੁਖਪਾਲ ਕੈਰੇ, ਕੀਰਤਨ ਸਿੰਘ ਅਤੇ ਮਗਿੰਦਰਜੀਤ ਸਿੰਘ ਨੇ ਬਾਖੂਬੀ ਕੀਤਾ।

Share Button

Leave a Reply

Your email address will not be published. Required fields are marked *