ਭਦੌੜ ਵਿਖੇ ਫਰੀ ਮੈਡੀਕਲ ਚੈੱਕਅੱਪ ਕੈਂਪ

ss1

ਭਦੌੜ ਵਿਖੇ ਫਰੀ ਮੈਡੀਕਲ ਚੈੱਕਅੱਪ ਕੈਂਪ

ਭਦੌੜ 30 ਜੁਲਾਈ (ਵਿਕਰਾਂਤ ਬਾਂਸਲ)- ਐਮਰਜੈਂਸੀ ਬਲੱਡ ਸੇਵਾ ਬਲੱਡ ਡੋਨਰ ਸੁਸਾਇਟੀ ਭਦੌੜ ਵੱਲੋਂ ਕਾਲਾ ਪੀਲੀਆ, ਸ਼ੂਗਰ, ਬਲੱਡ ਪ੍ਰੈਸ਼ਰ ਆਦਿ ਬੀਮਾਰੀਆਂ ਦੇ ਚੈੱਕਅੱਪ ਲਈ ਫਰੀ ਮੈਡੀਕਲ ਚੈੱਕਅੱਪ ਕੈਂਪ ਅੱਜ ਸਵੇਰੇ 10:30 ਵਜੇ ਕੌੜਿਆਂ ਦੀ ਧਰਮਸ਼ਾਲਾ, ਨੇੜੇ ਬੱਸ ਸਟੈਂਡ ਭਦੌੜ ਵਿਖੇ ਲਗਾਇਆ ਜਾ ਰਿਹਾ ਹੈ। ਇਸ ਵਿੱਚ ਡਾ. ਮਨਪ੍ਰੀਤ ਸਿੰਘ ਸਿੱਧੂ, ਸਿਵਲ ਹਸਪਤਾਲ ਬਰਨਾਲਾ ਉਚੇਚੇ ਤੌਰ ’ਤੇ ਪਹੁੰਚ ਕੇ ਮਰੀਜ਼ਾਂ ਦਾ ਚੈੱਕਅੱਪ ਕਰਨਗੇ। ਇਸ ਫਰੀ ਮੈਡੀਕਲ ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਮੈਂਬਰ ਹੈਪੀ ਬਾਂਸਲ ਅਤੇ ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਕੈਂਪ ਵਿੱਚ ਸਾਰੇ ਮਰੀਜਾਂ ਦਾ ਕਾਲੇ ਪੀਲੀਆ, ਸ਼ੂਗਰ, ਬਲੱਡ ਪ੍ਰੈਸ਼ਰ ਅਤੇ ਈ.ਸੀ.ਜੀ. ਦਾ ਚੈਕ ਅੱਪ ਬਿਲਕੁਲ ਫ਼ਰੀ ਕੀਤਾ ਜਾਵੇਗਾ ਅਤੇ ਸਬੰਧਤ ਬੀਮਾਰੀ ਵਾਲੇ ਮਰੀਜਾਂ ਦਾ ਇਲਾਜ ਲੋੜਵੰਦ ਦਵਾਈਆਂ ਨਾਲ ਕੀਤਾ ਜਾਵੇਗਾ।

Share Button

Leave a Reply

Your email address will not be published. Required fields are marked *