ਭਦੌੜ ਵਿਖੇ ਫਰੀ ਮੈਡੀਕਲ ਚੈੱਕਅੱਪ ਕੈਂਪ ਲਗਾਇਆ ਗਿਆ

ss1

ਭਦੌੜ ਵਿਖੇ ਫਰੀ ਮੈਡੀਕਲ ਚੈੱਕਅੱਪ ਕੈਂਪ ਲਗਾਇਆ ਗਿਆ

500 ਦੇ ਕਰੀਬ ਮਰੀਜਾਂ ਦਾ ਕੀਤਾ ਚੈਕਅੱਪ, ਮੁਫ਼ਤ ਦਿੱਤੀਆਂ ਦਵਾਈਆਂ

31-26 (1)

ਭਦੌੜ 31 ਜੁਲਾਈ (ਵਿਕਰਾਂਤ ਬਾਂਸਲ)- ਐਮਰਜੈਂਸੀ ਬਲੱਡ ਸੇਵਾ ਬਲੱਡ ਡੋਨਰ ਸੁਸਾਇਟੀ ਭਦੌੜ ਵੱਲੋਂ ਕਾਲਾ ਪੀਲੀਆ, ਸ਼ੂਗਰ, ਬਲੱਡ ਪ੍ਰੈਸ਼ਰ ਆਦਿ ਬੀਮਾਰੀਆਂ ਦੇ ਚੈੱਕਅੱਪ ਲਈ ਫਰੀ ਮੈਡੀਕਲ ਚੈੱਕਅੱਪ ਕੈਂਪ ਕੌੜਿਆਂ ਦੀ ਧਰਮਸ਼ਾਲਾ, ਨੇੜੇ ਬੱਸ ਸਟੈਂਡ ਭਦੌੜ ਵਿਖੇ ਲਗਾਇਆ ਗਿਆ। ਜਿਸ ਕੈਂਪ ਵਿੱਚ ਡਾ. ਮਨਪ੍ਰੀਤ ਸਿੰਘ ਸਿੱਧੂ, ਸਿਵਲ ਹਸਪਤਾਲ ਬਰਨਾਲਾ ਨੇ ਉਚੇਚੇ ਤੌਰ ’ਤੇ ਪਹੁੰਚ ਕੇ ਮਰੀਜ਼ਾਂ ਦਾ ਚੈੱਕਅੱਪ ਕੀਤਾ। ਇਸ ਮੌਕੇ ਸਟੇਜ ਸੰਚਾਲਨ ਦੀ ਭੂਮਿਕਾ ਨਿਭਾਅ ਰਹੇ ਸਮਾਜਸੇਵੀ ਡਾ. ਵਿਪਨ ਗੁਪਤਾ ਨੇ ਨੌਜਵਾਨਾਂ ਵੱਲੋਂ ਕੀਤੇ ਇਸ ਉਪਰਾਲੇ ਦੀ ਅਤੇ ਡਾ. ਮਨਪ੍ਰੀਤ ਸਿੱਧੂ ਵੱਲੋਂ ਇਲਾਕੇ ਵਿੱਚ ਦਿੱਤੀਆਂ ਜਾ ਰਹੀਆਂ ਮੈਡੀਕਲ ਸਹੂਲਤਾਂ ਦੀ ਖ਼ੂਬ ਸ਼ਲਾਘਾ ਕੀਤੀ। ਇਸ ਉਪਰੰਤ ਕਲੱਬ ਮੈਂਬਰਾਂ ਅਤੇ ਪਤਵੰਤੇ ਸੱਜਣਾਂ ਵੱਲੋਂ ਡਾ. ਮਨਪ੍ਰੀਤ ਸਿੱਧੂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਕੈਂਪ ਦੌਰਾਨ 500 ਦੇ ਕਰੀਬ ਮਰੀਜਾਂ ਦੀ ਕਾਲਾ ਪੀਲੀਆ, ਸ਼ੂਗਰ, ਬਲੱਡ ਪ੍ਰੈਸ਼ਰ ਆਦਿ ਬੀਮਾਰੀਆਂ ਦੀ ਫ਼ਰੀ ਜਾਂਚ ਕੀਤੀ ਗਈ ਅਤੇ ਇਹਨਾਂ ਦੇ ਇਲਾਜ ਸਬੰਧੀ ਮੁਫ਼ਤ ਦਵਾਈਆਂ ਵੀ ਕਲੱਬ ਵੱਲੋਂ ਵਿਸ਼ੇਸ਼ ਤੌਰ ’ਤੇ ਵੰਡੀਆਂ ਗਈਆਂ। ਇਸ ਤੋਂ ਇਲਾਵਾ ਇਸ ਕੈਂਪ ਦੌਰਾਨ ਮਰੀਜ਼ਾਂ ਦੀ ਈ.ਸੀ.ਜੀ. ਚੈਕ ਅੱਪ ਵੀ ਬਿਲਕੁਲ ਫ਼ਰੀ ਕੀਤਾ ਗਿਆ। ਚੈਕਅੱਪ ਲਈ ਆਏ ਮਰੀਜ਼ਾਂ ਅਤੇ ਲੋਕਾਂ ਲਈ ਨੌਜਵਾਨਾਂ ਵੱਲੋਂ ਠੰਢੇ ਮਿੱਠੇ ਜਲ ਦੀ ਛਬੀਲ ਵੀ ਲਗਾਈ ਗਈ। ਇਸ ਮੌਕੇ ‘ਆਪ’ ਆਗੂ ਡਾ. ਬਲਵੀਰ ਸਿੰਘ ਠੰਢੂ, ਮਾ: ਗੁਰਮੇਲ ਭੁਟਾਲ, ਕਲੱਬ ਪ੍ਰਧਾਨ ਹੈਪੀ ਬਾਂਸਲ, ਮੀਤ ਪ੍ਰਧਾਨ ਇਕਬਾਲ ਸਿੰਘ, ਖਜ਼ਾਨਚੀ ਅਮਨਪ੍ਰੀਤ ਸਿੰਘ, ਅਵਤਾਰ ਸਿੰਘ, ਤਲਵਿੰਦਰ ਸਿੰਘ, ਅਜਮੇਰ ਨੈਣੇਵਾਲੀਆ, ਬਲੌਰ ਸਿੰਘ, ਅਮਨਦੀਪ ਨਾਰਦ, ਮਨਦੀਪ ਸਿੰਘ, ਬੀਰਬਲ ਸਿੰਘ, ਸੁਖਵਿੰਦਰ ਸਿੰਘ, ਅਮਨਦੀਪ ਸਿੰਘ, ਜਸਵਿੰਦਰ ਸਿੰਘ, ਤੇਜਿੰਦਰ ਸ਼ਰਮਾਂ, ਸਨਦੀਪ ਸਿੰਘ, ਚਮਕੌਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮਰੀਜ਼ ਹਾਜ਼ਰ ਰਹੇ।

 

Share Button

Leave a Reply

Your email address will not be published. Required fields are marked *