ਭਦੌੜ ਪੁਲਿਸ ਵੱਲੋਂ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਸਮੇਤ 1 ਕਾਬੂ

ss1

ਭਦੌੜ ਪੁਲਿਸ ਵੱਲੋਂ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਸਮੇਤ 1 ਕਾਬੂ

vikrant-bansal-4ਭਦੌੜ 26 ਨਵੰਬਰ (ਵਿਕਰਾਂਤ ਬਾਂਸਲ) ਭਦੌੜ ਪੁਲਿਸ ਨੇ ਵੱਡੀ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ, ਸ਼ੀਸ਼ੀਆਂ ਅਤੇ ਟੀਕਿਆਂ ਸਮੇਤ ਇੱਕ ਵਿਅਕਤੀ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਥਾਣਾ ਮੁੱਖੀ ਇੰਸਪੈਕਟਰ ਅਜੈਬ ਸਿੰਘ ਅਤੇ ਐਸ.ਆਈ. ਅਸ਼ੋਕ ਕੁਮਾਰ ਨੇ ਮੁਲਜ਼ਮ ਨੂੰ ਕੋਰਟ ਵਿੱਚ ਪੇਸ਼ ਕਰਨ ਲਈ ਲਿਜਾਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸੁਖਦੇਵ ਸਿੰਘ ਉਰਫ਼ ਕਾਲਾ ਪੁੱਤਰ ਜਗਰਾਜ ਸਿੰਘ ਨਿਵਾਸੀ ਮੱਝੂਕੇ ਦੇ ਘਰੇ ਜਦੋਂ ਰੇਡ ਕੀਤੀ ਤਾਂ ਉਸ ਕੋਲੋਂ 35 ਸ਼ੀਸ਼ੀਆਂ ਕੋਰੈਕਸ ਡੀ.ਐਕਸ., 11 ਸ਼ੀਸ਼ੀਆਂ ਆਰ.ਸੀ. ਕਫ਼ ਡੀ.ਐਕਸ., 4 ਸ਼ੀਸ਼ੀਆਂ ਪਿਕੋਲਿਕਸ, 13 ਟੀਕੇ ਟਾਰਮੋਰ, 6600 ਨਸ਼ੀਲੀਆਂ ਗੋਲੀਆਂ ਡੀ.ਜੀ. ਫਰੈਸ਼, 600 ਗੋਲੀ ਜਲਪਰਾ, 530 ਗੋਲੀਆਂ ਨੀਂਦਰਾਂ 0.5, 740 ਗੋਲੀਆਂ ਟਾਰਡੋਲ 100, 200 ਗੋਲੀਆਂ ਪਿਨੋਡੋਲ ਫੋਰਟ ਬਰਾਮਦ ਕੀਤੀਆਂ ਹਨ। ਪੁਲਿਸ ਨੇ ਮੁਕੱਦਮਾ ਨੰ: 84 ਮਿਤੀ 24-11-16 ਧਾਰਾ 22/61/85 ਐਨ.ਡੀ.ਪੀ.ਐਸ.ਐਕਟ ਤਹਿਤ ਮੁਕੱਦਮਾ ਤਰਜ ਕਰਕੇ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰ ਦਿੱਤਾ। ਇਸ ਮੌਕੇ ਪਵਨ ਕੁਮਾਰ, ਕਰਮਜੀਤ ਸਿੰਘ, ਮੁੱਖ ਮੁਨਸ਼ੀ ਰਜਿੰਦਰ ਸਿੰਘ, ਨਿਰਮਲ ਸਿੰਘ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *