ਭਦੌੜ ਪੁਲਿਸ ਨੇ ਸੁਲਝਾਈ ਕਤਲ ਦੀ ਗੁੱਥੀ – ਜ਼ਮੀਨੀ ਵਿਵਾਦ ਪਿੱਛੇ ਨੂੰਹ ਨੇ ਹੀ ਕੀਤਾ ਬਜ਼ੁਰਗ ਸੱਸ ਦਾ ਘੋਟਣੇ ਮਾਰ ਕਤਲ

ss1

ਭਦੌੜ ਪੁਲਿਸ ਨੇ ਸੁਲਝਾਈ ਕਤਲ ਦੀ ਗੁੱਥੀ – ਜ਼ਮੀਨੀ ਵਿਵਾਦ ਪਿੱਛੇ ਨੂੰਹ ਨੇ ਹੀ ਕੀਤਾ ਬਜ਼ੁਰਗ ਸੱਸ ਦਾ ਘੋਟਣੇ ਮਾਰ ਕਤਲ

2-7 (2)

ਭਦੌੜ 02 ਅਗਸਤ (ਵਿਕਰਾਂਤ ਬਾਂਸਲ) ਬੀਤੇ ਦਿਨ ਪਿੰਡ ਨੈਣੇਵਾਲ ਵਿਖੇ ਦਿਨ ਦਿਹਾੜੇ ਹੋਏ ਬਜ਼ੁਰਗ ਔਰਤ ਦੇ ਕਤਲ ਦੀ ਗੁੱਥੀ ਨੂੰ ਭਦੌੜ ਪੁਲਿਸ ਨੇ ਥੋੜੇ ਸਮੇਂ ਵਿੱਚ ਹੀ ਸੁਲਝਾ ਲਿਆ ਹੈ ਅਤੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੀ ਘਰ ਦੀ ਨੂੰਹ ਹੀ ਨਿਕਲੀ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਥਾਣਾ ਮੁੱਖੀ ਅਜੈਬ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਪਿੰਡ ਨੈਣੇਵਾਲ ਵਿਖੇ ਬਜ਼ੁਰਗ ਔਰਤ ਅਮਰੋ ਕੌਰ ਪਤਨੀ ਲਛਮਣ ਸਿੰਘ ਦਾ ਦਿਨ ਦਿਹਾੜੇ ਕਤਲ ਕੀਤਾ ਗਿਆ ਸੀ ਅਤੇ ਪੁਲਿਸ ਨੇ ਜਾਂਚ ਪੜਤਾਲ ਦੌਰਾਨ ਪਾਇਆ ਕਿ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਅਮਰ ਕੌਰ ਦੀ ਨੂੰਹ ਵੀਰਪਾਲ ਕੌਰ ਨੇ ਦਿੱਤਾ ਹੈ ਅਤੇ ਉਸ ਦੇ ਪਤੀ ਸਤਪਾਲ ਸਿੰਘ ਉਰਫ ਬੱਬੂ ਜਿਸਨੂੰ ਅਮਰੋ ਨੇ ਗੋਦ ਲਿਆ ਹੋਇਆ ਸੀ ਵੀ ਇਸ ਸਾਜਿਸ਼ ਵਿੱਚ ਸ਼ਾਮਲ ਸੀ।
ਕਤਲ ਦਾ ਕਾਰਨ : ਮ੍ਰਿਤਕ ਅਮਰੋ ਕੌਰ ਪਹਿਲਾਂ ਪਿੰਡ ਰੁੜੇਕੇ ਰਹਿੰਦੀ ਸੀ ਅਤੇ ਇਸ ਨੇ ਸਤਪਾਲ ਸਿੰਘ ਉਰਫ ਬੱਬੂ ਨੂੰ ਗੋਦ ਲਿਆ ਹੋਇਆ ਸੀ ਤੇ ਸਤਪਾਲ ਸਿੰਘ ਦੇ ਪਿੰਡ ਰੁੜੇਕੇ ਕਲਾਂ ਦੀ ਵੀਰਪਾਲ ਕੌਰ ਨਾਲ ਸਬੰਧ ਬਣ ਗਏ ਤੇ ਇਸ ਕਾਰਨ ਅਮਰ ਕੌਰ ਆਪਣੇ ਹਿੱਸੇ ਦਾ ਮਕਾਨ ਵੇਚ ਸਤਪਾਲ ਸਿੰਘ ਨਾਲ ਪਿੰਡ ਨੈਣੇਵਾਲ ਆਪਣੇ ਪੇਕੇ ਘਰ ਰਹਿਣ ਲੱਗ ਪਈ ਤੇ ਕਰੀਬ ਤਿੰਨ ਮਹੀਨੇ ਪਹਿਲਾਂ ਇਸ ਦਾ ਗੋਦ ਲਿਆ ਲੜਕਾ ਸਤਪਾਲ ਸਿੰਘ ਵੀਰਪਾਲ ਨੂੰ ਉਥੋ ਵਰਗਲਾ ਲਿਆਇਆ ਤੇ ਅਦਾਲਤੀ ਵਿਆਹ ਕਰਵਾ ਦੋਨੋ ਨਾਲ ਰਹਿਣ ਲੱਗ ਪਏ। ਮ੍ਰਿਤਕ ਅਮਰ ਕੌਰ ਦੇ ਨਾਮ ਢਾਈ ਬਿਸਵੇ ਜਗ੍ਹਾ ਸੀ। ਜਿਸ ਨੂੰ ਉਹ ਆਪਣੀਆਂ ਕੁੜੀਆਂ ਦੇ ਨਾਮ ਕਰਵਾਉਣਾ ਜਾਂ ਵੇਚਣਾ ਚਹੁੰਦੀ ਸੀ ਤੇ ਇਸ ਦੀ ਨੂੰਹ ਵੀਰਪਾਲ ਕੌਰ ਇਸ ਨੂੰ ਆਪਣੇ ਨਾਮ ਕਰਵਾਉਣਾ ਚੀੁੰਦੀ ਸੀ। ਇਸ ਕਾਰਨ ਦੋਨੇ ਪਤੀ ਪਤਨੀ ਅਮਰ ਕੌਰ ਨਾਲ ਝਗੜਾ ਕਰਦੇ ਸੀ ਤੇ ਇੱਕ ਦਿਨ ਦੋਨਾਂ ਨੇ ਇਸ ਨੂੰ ਕਤਲ ਕਰਨ ਦੀ ਯੋਜ਼ਨਾ ਬਣਾਈ। ਸਤਪਾਲ ਸਿੰਘ ਉਰਫ ਬੱਬੂ ਆਪਣੇ ਲੇਬਰ ਦੇ ਕੰਮ ਤੇ ਰਾਮਪੁਰਾ ਚੱਲਿਆ ਗਿਆ ਤੇ ਮਗਰੋਂ ਸਵੇਰੇ ਦਸ ਕੁ ਵਜ਼ੇ ਵੀਰਪਾਲ ਕੌਰ ਨੇ ਬਜੁਰਗ ਅਮਰ ਕੌਰ ਦੇ ਸਿਰ ਵਿੱਚ ਘੋਟਨੇ ਮਾਰ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਤੇ ਇਸ ਕਤਲ ਨੂੰ ਛਿਪਾਉਣ ਲਈ ਵੀਰਪਾਲ ਕੌਰ ਮੀਡੀਆ ਅਤੇ ਪੁਲਸ ਨੂੰ ਇਹ ਲੁੱਟ ਦਾ ਮਾਮਲਾ ਦੱਸ ਗੁੰਮਰਾਹ ਕਰਦੀ ਰਹੀ।
ਦੋਸ਼ੀ ਕੀਤੇ ਕਾਬੂ : ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੀ ਵੀਰਪਾਲ ਕੌਰ ਤੇ ਉਸ ਨਾਲ ਸਾਜ਼ਿਸ ਵਿੱਚ ਸ਼ਾਮਲ ਉਸ ਦੇ ਪਤੀ ਨੂੰ ਗ੍ਰਿਫਤਾਰ ਕਰ ਦੋਨਾਂ ਖਿਲਾਫ਼ ਮੁੱਕਦਮਾ ਨੰ 45 ਅਧੀਨ ਧਾਰਾ 302, 34 ਆਈ.ਪੀ.ਸੀ ਤਹਿਤ ਦਰਜ਼ ਕਰ ਦੋਨਾਂ ਨੂੰ ਅਦਾਲਤ ਪੇਸ਼ ਕਰ ਰਿਮਾਂਡ ਹਾਸ਼ਲ ਕੀਤਾ ਜਾ ਰਿਹਾ ਸੀ।

Share Button

Leave a Reply

Your email address will not be published. Required fields are marked *