ਭਦੌੜ ਕਤਲ ਕੇਸ ਵਿੱਚ ਪਿਉ-ਪੁੱਤ ਗ੍ਰਿਫ਼ਤਾਰ, ਇੱਕ ਦੀ ਭਾਲ ਜਾਰੀ

ss1

ਭਦੌੜ ਕਤਲ ਕੇਸ ਵਿੱਚ ਪਿਉ-ਪੁੱਤ ਗ੍ਰਿਫ਼ਤਾਰ, ਇੱਕ ਦੀ ਭਾਲ ਜਾਰੀ

vikrant-bansalਭਦੌੜ 14 ਅਕਤੂਬਰ (ਵਿਕਰਾਂਤ ਬਾਂਸਲ) ਮੁਹੱਲਾ ਬੁੱਟਰਾਂ ਵਿਖੇ 2 ਗੁਆਂਢੀ ਪਰਿਵਾਰਾਂ ਵਿਚ ਨਿੱਜੀ ਰੰਜਿਸ਼ ਨੂੰ ਲੈ ਕੇ ਹੋਏ ਖੂਨੀ ਟਕਰਾਅ ‘ਚ ਮਾਰੇ ਗਏ ਹਰਦੀਪ ਸਿੰਘ ਦੇ ਕਤਲ ਦੇ ਦੋਸ਼ ‘ਚ ਭਦੌੜ ਪੁਲਿਸ ਨੇ ਯਾਦਵਿੰਦਰ ਸਿੰਘ ਗੋਗੀ ‘ਤੇ ਉਸ ਦੇ ਦੋਵਾਂ ਪੁੱਤਰਾਂ ਗੁਰਮੀਤ ਸਿੰਘ ਤੇ ਸਤਵੀਰ ਸਿੰਘ ਖਿਲਾਫ ਮਾਮਲਾ ਦਰਜ ਕਰ ਕੇ ਯਾਦਵਿੰਦਰ ਸਿੰਘ ਅਤੇ ਸਤਵੀਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦੋਂਕਿ ਗੁਰਮੀਤ ਸਿੰਘ ਦੀ ਭਾਲ ਜਾਰੀ ਹੈ ਇਸ ਸਬੰਧੀ ਥਾਣਾ ਭਦੌੜ ਦੇ ਇੰਸਪੈਕਟਰ ਅਜੈਬ ਸਿੰਘ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਦੁਸਹਿਰੇ ਦੀ ਰਾਤ ਨੂੰ ਮੁਲਜ਼ਮ ਪਿਓ-ਪੁੱਤਾਂ ਨੇ ਮਨਦੀਪ ਸਿੰਘ, ਹਰਦੀਪ ਸਿੰਘ ਅਤੇ ਜਸਕਰਨ ਸਿੰਘ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਹਰਦੀਪ ਸਿੰਘ ਦੀ ਮੌਤ ਹੋ ਗਈ ਸੀ ਅਤੇ ਬਾਕੀ ਦੋਵੇਂ ਗੰਭੀਰ ਜ਼ਖਮੀ ਹੋ ਗਏ ਸਨ, ਜਿਨਾਂ ਵਿਚੋਂ ਮ੍ਰਿਤਕ ਹਰਦੀਪ ਸਿੰਘ ਦਾ ਚਚੇਰਾ ਲੜਕਾ ਜਸਕਰਨ ਸਿੰਘ ਡੀ. ਐੱਮ. ਸੀ. ਲੁਧਿਆਣਾ ਵਿਖੇ ਜ਼ੇਰੇ ਇਲਾਜ ਹੈ ਜ਼ਿਕਰਯੋਗ ਹੈ ਕਿ ਹਰਦੀਪ ਸਿੰਘ ਦਾ 20 ਦਿਨਾਂ ਬਾਅਦ ਵਿਆਹ ਸੀ ਇਸ ਮੌਕੇ ਏ.ਐੱਸ.ਆਈ. ਅਸ਼ੋਕ ਕੁਮਾਰ, ਏ.ਐੱਸ.ਆਈ. ਦਰਸ਼ਨ ਸਿੰਘ, ਹੌਲਦਾਰ ਮਲਕੀਤ ਸਿੰਘ, ਹੈੱਡ ਮੁਨਸ਼ੀ ਰਣਜੀਤ ਸਿੰਘ, ਸਹਾਇਕ ਮੁਨਸ਼ੀ ਰਾਜਿੰਦਰ ਸਿੰਘ ਹਾਜ਼ਰ ਸਨ ।

Share Button

Leave a Reply

Your email address will not be published. Required fields are marked *