ਭਦੌੜ ਕਤਲ ਕੇਸ ਵਿੱਚ ਤਿੰਨੋਂ ਪਿਉ-ਪੁੱਤ ਗ੍ਰਿਫ਼ਤਾਰ, ਕਤਲ ਲਈ ਵਰਤੇ ਹਥਿਆਰ ਬਰਾਮਦ

ss1

ਭਦੌੜ ਕਤਲ ਕੇਸ ਵਿੱਚ ਤਿੰਨੋਂ ਪਿਉ-ਪੁੱਤ ਗ੍ਰਿਫ਼ਤਾਰ, ਕਤਲ ਲਈ ਵਰਤੇ ਹਥਿਆਰ ਬਰਾਮਦ
ਤਿੰਨਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਅਦਾਲਤੀ ਹੁਕਮਾਂ ਅਨੁਸਾਰ ਜੇਲ ਭੇਜ ਦਿੱਤਾ ਜਾਵੇਗਾ ਥਾਣਾ ਮੁੱਖੀ ਭਦੌੜ

vikrant-bansalਭਦੌੜ 17 ਅਕਤੂਬਰ (ਵਿਕਰਾਂਤ ਬਾਂਸਲ) ਦੁਸ਼ਹਿਰੇ ਵਾਲੀ ਰਾਤ ਨੂੰ ਮੁਹੱਲਾ ਬੁੱਟਰਾਂ ਦਾ ਭਦੌੜ ਵਿਖੇ 2 ਗੁਆਂਢੀ ਪਰਿਵਾਰਾਂ ਵਿਚ ਨਿੱਜੀ ਰੰਜਿਸ਼ ਨੂੰ ਲੈ ਕੇ ਹੋਏ ਖੂਨੀ ਟਕਰਾਅ ‘ਚ ਮਾਰੇ ਗਏ ਨੌਜਵਾਨ ਹਰਦੀਪ ਸਿੰਘ ਦੇ ਕਤਲ ਦੇ ਦੋਸ਼ ‘ਚ ਭਦੌੜ ਪੁਲਿਸ ਨੇ ਯਾਦਵਿੰਦਰ ਸਿੰਘ ਗੋਗੀ ‘ਤੇ ਉਸ ਦੇ ਦੋਵਾਂ ਪੁੱਤਰਾਂ ਗੁਰਮੀਤ ਸਿੰਘ ਤੇ ਸਤਵੀਰ ਸਿੰਘ ਖਿਲਾਫ ਮਾਮਲਾ ਦਰਜ ਕਰ ਕੇ ਯਾਦਵਿੰਦਰ ਸਿੰਘ ਗੋਗੀ ਅਤੇ ਸਤਵੀਰ ਸਿੰਘ ਰਾਣਾ ਨੂੰ ਤਾਂ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਸੀ ਪ੍ਰੰਤੂ ਗੁਰਮੀਤ ਸਿੰਘ ਟੀ.ਸੀ. ਫ਼ਰਾਰ ਸੀ, ਨੂੰ ਪੁਲਿਸ ਨੇ ਮਿਲੀ ਸੂਚਨਾ ਦੇ ਆਧਾਰ ‘ਤੇ 15 ਅਕਤੂਬਰ ਨੂੰ ਗ੍ਰਿਫ਼ਤਾਰ ਕਰਕੇ ਤਿੰਨਾਂ ਦੋਸ਼ੀਆਂ ਦਾ 2 ਦਿਨਾਂ ਰਿਮਾਂਡ ਲੈ ਲਿਆ ਸੀ। ਇਸ ਸਬੰਧੀ ਥਾਣਾ ਭਦੌੜ ਦੇ ਇੰਸਪੈਕਟਰ ਅਜੈਬ ਸਿੰਘ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਦੁਸਹਿਰੇ ਦੀ ਰਾਤ ਨੂੰ ਮੁਲਜ਼ਮ ਪਿਓ-ਪੁੱਤਾਂ ਨੇ ਮਨਦੀਪ ਸਿੰਘ, ਹਰਦੀਪ ਸਿੰਘ ਅਤੇ ਜਸਕਰਨ ਸਿੰਘ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਹਰਦੀਪ ਸਿੰਘ ਦੀ ਮੌਤ ਹੋ ਗਈ ਸੀ ਅਤੇ ਬਾਕੀ ਦੋਵੇਂ ਗੰਭੀਰ ਜ਼ਖਮੀ ਹੋ ਗਏ ਸਨ, ਜਿਨਾਂ ਵਿਚੋਂ ਮ੍ਰਿਤਕ ਹਰਦੀਪ ਸਿੰਘ ਦਾ ਚਚੇਰਾ ਲੜਕਾ ਜਸਕਰਨ ਸਿੰਘ ਡੀ. ਐੱਮ. ਸੀ. ਲੁਧਿਆਣਾ ਵਿਖੇ ਜ਼ੇਰੇ ਇਲਾਜ ਹੈ ਇਹਨਾਂ ਦੇ ਕਤਲ ਦੇ ਦੋਸ਼ ਵਿੱਚ ਦੋ ਪਿਉ-ਪੁੱਤ ਯਾਦਵਿੰਦਰ ਸਿੰਘ ਗੋਗੀ ਅਤੇ ਸਤਵੀਰ ਸਿੰਘ ਰਾਣਾ ਤਾਂ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਏ ਗਏ ਸਨ ਅਤੇ ਬਾਕੀ ਰਹਿੰਦਾ ਤੀਸਰਾ ਦੋਸ਼ੀ ਗੁਰਮੀਤ ਸਿੰਘ ਟੀ.ਸੀ. ਮਿਲੀ ਗੁਪਤ ਸੂਚਨਾ ਦੇ ਆਧਾਰ ‘ਤੇ ਸਥਾਨਕ ਮੱਝੂਕੇ ਰੋਡ ਭਦੌੜ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਇਹਨਾਂ ਸਭ ਦਾ 2 ਦਿਨਾਂ ਪੁਲਿਸ ਰਿਮਾਂਡ ਲਿਆ ਗਿਆ ਸੀ। ਰਿਮਾਂਡ ਦੌਰਾਨ ਕੀਤੀ ਪੁੱਛਗਿੱਛ ਦੌਰਾਨ ਇਹਨਾਂ ਵੱਲੋਂ ਕਤਲ ਲਈ ਵਰਤੇ ਗਏ ਹਥਿਆਰ ਵੀ ਬਰਾਮਦ ਕਰ ਲਏ ਗਏ ਸਨ। ਥਾਣਾ ਮੁੱਖੀ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਤਿੰਨਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਅਦਾਲਤੀ ਹੁਕਮਾਂ ਅਨੁਸਾਰ ਜੇਲ ਭੇਜ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਮ੍ਰਿਤਕ ਨੌਜਵਾਨ ਹਰਦੀਪ ਸਿੰਘ ਦਾ 20 ਦਿਨਾਂ ਬਾਅਦ ਵਿਆਹ ਸੀ ਇਸ ਮੌਕੇ ਐਸ.ਆਈ. ਅਸ਼ੋਕ ਕੁਮਾਰ, ਏ.ਐਸ.ਆਈ. ਪਰਮਜੀਤ ਸਿੰਘ, ਏ.ਐੱਸ.ਆਈ. ਦਰਸ਼ਨ ਸਿੰਘ, ਹੌਲਦਾਰ ਕਰਮਜੀਤ ਸਿੰਘ, ਹੌਲਦਾਰ ਮਲਕੀਤ ਸਿੰਘ, ਹੈੱਡ ਮੁਨਸ਼ੀ ਰਣਜੀਤ ਸਿੰਘ, ਸਹਾਇਕ ਮੁਨਸ਼ੀ ਰਾਜਿੰਦਰ ਸਿੰਘ ਹਾਜ਼ਰ ਸਨ ।

Share Button

Leave a Reply

Your email address will not be published. Required fields are marked *