Thu. Apr 25th, 2019

ਭਜਨ ਸਿੰਘ ਭੋਤਨਾ ਨੇ ਬੀ ਡੀ ਪੀ ਓ ਵਜੋਂ ਮਹਿਲ ਕਲਾਂ ਵਿਖੇ ਅਹੁਦੇ ਦਾ ਚਾਰਜ ਸੰਭਾਲਿਆ

ਭਜਨ ਸਿੰਘ ਭੋਤਨਾ ਨੇ ਬੀ ਡੀ ਪੀ ਓ ਵਜੋਂ ਮਹਿਲ ਕਲਾਂ ਵਿਖੇ ਅਹੁਦੇ ਦਾ ਚਾਰਜ ਸੰਭਾਲਿਆ

4-31
ਮਹਿਲ ਕਲਾਂ 3 ਜੂਨ (ਭੁਪਿੰਦਰ ਸਿੰਘ ਧਨੇਰ) ਸਥਾਨਕ ਬਲਾਕ ਵਿਖੇ ਪਿਛਲੇ ਕਾਫੀ ਸਮੇਂ ਤੋਂ ਖਾਲੀ ਪਈ ਪੋਸਟ ਨੂੰ ਅੱਜ ਬਲਾਕ ਸਹਿਣਾ ਤੋ ਬਦਲ ਕੇ ਆਏ ਭਜਨ ਸਿੰਘ ਭੋਤਨਾ ਨੇ ਹਲਕਾ ਇੰਚਾਰਜ ਅਜੀਤ ਸਿੰਘ ਸਾਂਤ ਦੀ ਹਾਜਰੀ ਅੱਜ ਬਤੌਰ ਬੀ.ਡੀ.ਪੀ.ਓ ਵਜੋਂ ਚਾਰਜ ਸੰਭਾਲ ਲਿਆ। ਇਸ ਮੌਕੇ ਹਲਕਾ ਇੰਚਾਰਜ ਅਜੀਤ ਸਿੰਘ ਸਾਂਤ ਨੇ ਸ. ਭਜਨ ਸਿੰਘ ਭੋਤਨਾ ਦਾ ਮੂੰਹ ਮਿੱਠਾ ਕਰਵਾ ਕੇ ਉਹਨਾਂ ਨੂੰ ਵਧਾਈ ਦਿੱਤੀ। ਇਸ ਮੌਕੇ ਬੀ ਡੀ ਪੀ ਓ ਭਜਨ ਸਿੰਘ ਭੋਤਨਾ ਨੇ ਵਿਸ਼ਵਾਸ ਦਿਵਾਇਆ ਕਿ ਉਹ ਅਪਣੀ ਬਣਦੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਪਿੰਡਾ ਦੇ ਵਿਕਾਸ ਕਾਰਜਾਂ ਨੂੰ ਬਿਨਾ ਕਿਸੇ ਵਿਤਕਰੇ ਦੇ ਕਰਵਾਉਣਗੇ। ਇਸ ਮੌਕੇ ਵਰਕਿੰਗ ਕਮੇਟੀ ਮੈਬਰ ਜਥੇਦਾਰ ਅਜਮੇਰ ਸਿੰਘ ਮਹਿਲ ਕਲਾਂ,ਬਲਾਕ ਸੰਮਤੀ ਦੀ ਚੇਅਰਪਰਸਨ ਪਰਮਜੀਤ ਕੌਰ ਗਾਗੇਵਾਲ,ਵਾਈਸ ਚੇਅਰਮੈਨ ਲਛਮਣ ਸਿੰਘ ਮੂੰਮ,ਮਾਰਕੀਟ ਕਮੇਟੀ ਮਹਿਲ ਕਲਾਂ ਦੇ ਚੇਅਰਮੈਨ ਅਜੀਤ ਸਿੰਘ ਕੁਤਬਾ,ਵਾਈਸ ਚੇਅਰਮੈਨ ਰੂਬਲ ਗਿੱਲ,ਜਿਲਾ ਪ੍ਰੀਸਦ ਮੈਬਰ ਪ੍ਰਿਤਪਾਲ ਸਿੰਘ ਛੀਨੀਵਾਲ,ਯੂਥ ਅਕਾਲੀ ਆਗੂ ਗੁਰਸੇਵਕ ਸਿੰਘ ਗਾਗੇਵਾਲ,ਸਰਕਲ ਠੁੱਲੀਵਾਲ ਦੇ ਪ੍ਰਧਾਨ ਦਰਸਨ ਸਿੰਘ ਰਾਣੂੰ,ਸਰਪੰਚ ਰੇਸ਼ਮ ਸਿੰਘ ਮਹਿਲ ਕਲਾਂ,ਸਰਪੰਚ ਸੇਰ ਸਿੰਘ ਛੀਨੀਵਾਲ,ਸਰਪੰਚ ਰੇਸ਼ਮ ਸਿੰਘ ਮਹਿਲ ਖੁਰਦ,ਯੂਥ ਆਗੂ ਮਨਦੀਪ ਸਿੰਘ ਨੋਨੀ,ਹਰਗੋਪਾਲ ਸਿੰਘ ਪਾਲਾ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: