ਭਗੌੜੇ ਮਾਲਿਆ ਨੂੰ ਲੰਡਨ ‘ਚ ਦਬੋਚਿਆ

ss1

ਭਗੌੜੇ ਮਾਲਿਆ ਨੂੰ ਲੰਡਨ ‘ਚ ਦਬੋਚਿਆ

ਭਾਰਤੀ ਬੈਂਕਾਂ ਦੇ ਕਰਜ਼ਦਾਰ ਕਾਰੋਬਾਰੀ ਵਿਜੇ ਮਾਲਿਆ ਨੂੰ ਲੰਡਨ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਭਾਰਤ ਸਰਕਾਰ ਦੀ ਅਪੀਲ ਉੱਤੇ ਲੰਡਨ ਪੁਲਿਸ ਨੇ ਵਿਜੇ ਮਾਲਿਆ ਖ਼ਿਲਾਫ਼ ਇਹ ਕਾਰਵਾਈ ਕੀਤੀ ਗਈ ਹੈ। ਮਾਲਿਆ ਨੂੰ ਵਾਪਸ ਲੈ ਕੇ ਆਉਣ ਲਈ ਸੀਬੀਆਈ ਦੀ ਟੀਮ ਛੇਤੀ ਹੀ ਲੰਡਨ ਜਾਵੇਗੀ।
 ਦੂਜੇ ਪਾਸੇ ਗ੍ਰਿਫਤਾਰੀ ਤੋਂ ਤੁਰੰਤ ਬਾਅਦ ਮਾਲਿਆ ਨੂੰ ਲੰਡਨ ਦੀ ਅਦਾਲਤ ਤੋਂ ਜ਼ਮਾਨਤ ਮਿਲ ਗਈ ਹੈ। ਜ਼ਮਾਨਤ ਤੋਂ ਬਾਅਦ ਟਵੀਟ ਕਰਦਿਆ ਵਿਜੇ ਮਾਲਿਆ ਨੇ ਕਿਹਾ ਕਿ ਭਾਰਤੀ ਮੀਡੀਆ ਨੇ ਖ਼ਬਰ ਨੂੰ ਵਧਾ ਚੜਾ ਕੇ ਪੇਸ਼ ਕੀਤਾ ਹੈ।
ਵਿਜੇ ਮਾਲਿਆਂ ਖ਼ਿਲਾਫ਼ ਸੀਬੀਆਈ ਤੇ ਈਡੀ ਵੱਲੋਂ ਵੱਖ-ਵੱਖ ਮਾਮਲੇ ਦਰਜ ਹਨ। ਇਸ ਤੋਂ ਇਲਾਵਾ ਭਾਰਤੀ ਬੈਂਕਾਂ ਦੇ ਉਹ ਕਰੀਬ 9000 ਕਰੋੜ ਦੇ ਕਰਜ਼ਦਾਰ ਹਨ। ਭਾਰਤ ਤੋਂ ਭੱਜ ਕੇ ਵਿਜੇ ਮਾਲਿਆ ਲੰਡਨ ਚਲੇ ਗਏ ਸਨ ਜਿੱਥੇ ਉਹ ਕਾਫ਼ੀ ਸਮੇਂ ਤੋਂ ਸਨ।
ਸਕਾਟਲੈਂਡ ਯਾਰਡ ਦੀ ਪੁਲਿਸ ਨੇ ਭਾਰਤ ਦੀ ਅਪੀਲ ਉੱਤੇ ਅੱਜ ਵਿਜੇ ਮਾਲਿਆ ਦੇ ਘਰ ਉੱਤੇ ਛਾਪਾ ਮਾਰਿਆ ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ। ਇਸ ਤੋਂ ਬਾਅਦ ਮਾਲਿਆ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਉਹਨਾਂ ਨੂੰ ਜ਼ਮਾਨਤ ਮਿਲ ਮਿਲ ਗਈ। ਦੂਜੇ ਪਾਸੇ ਲੰਡਨ ਵਿੱਚ ਗ੍ਰਿਫ਼ਤਾਰੀ ਤੋਂ ਬਾਅਦ ਵਿਜੇ ਮਾਲਿਆ ਨੂੰ ਦੇਸ਼ ਲਿਆਉਣ ਦੀਆਂ ਕੋਸ਼ਿਸ਼ਾਂ ਤੇਜ਼ ਹੋ ਗਈਆਂ ਹਨ।
Share Button

Leave a Reply

Your email address will not be published. Required fields are marked *