ਭਗੌੜੇ ਅਪਰਾਧੀਆਂ ਤੇ ਡਰੱਗ ਮਾਫੀਆ ਨੂੰ ਨੱਥ ਪਾਉਣ ਵਾਲਾ ਪੁਲਿਸ ਅਧਿਕਾਰੀ ਖੁਦ ਇਨਸਾਫ ਲਈ ਰਿਹਾ ਭਟਕ

ss1

ਭਗੌੜੇ ਅਪਰਾਧੀਆਂ ਤੇ ਡਰੱਗ ਮਾਫੀਆ ਨੂੰ ਨੱਥ ਪਾਉਣ ਵਾਲਾ ਪੁਲਿਸ ਅਧਿਕਾਰੀ ਖੁਦ ਇਨਸਾਫ ਲਈ ਰਿਹਾ ਭਟਕ
ਪੜਤਾਲ ਉਪਰੰਤ ਕਾਰਵਾਈ ਕੀਤੀ ਜਾਵੇਗੀ- ਡੀਜੀਪੀ

25-23 (4)
ਮਲੋਟ, 24 ਜੂਨ (ਆਰਤੀ ਕਮਲ) ਡਰੱਗਜ ਮਾਫੀਆ ਨੂੰ ਤਰੇਲੀਆਂ ਲਿਆਉਣ ਅਤੇ ਭਗੌੜੇ ਅਪਰਾਧੀਆਂ ਨੂੰ ਖੁੱਡਾਂ ਵਿੱਚੋ ਕੱਢਣ ਵਾਲੇ ਪੁਲੀਸ ਅਧਿਕਾਰੀ ਕ੍ਰਿਸ਼ਨ ਲਾਲ ਦੇ ਪਰਿਵਾਰ ਦੀ ਹਾਲਤ ਪੁਲੀਸ ਵਿਭਾਗ ਦੇ ਆਹਲਾ ਅਧਿਕਾਰੀਆਂ ਦੇ ਕਥਿਤ ਅਵੇਸਲੇਪਣ ਕਾਰਨ ਬੁਰੀ ਤਰਾਂ ਚਰਮਰਾ ਗਈ ਹੈ, ਵਿਭਾਗ ਵਿੱਚੋਂ ਮੁਅੱਤਲੀ ਦੇ ਚਲਦਿਆਂ ਅਤੇ ਰੁਜਗਾਰ ਦਾ ਕੋਈ ਹੋਰ ਵਸੀਲਾ ਨਾ ਹੋਣ ਕਾਰਨ ਉਸ ਦੀ ਜਿੰਦਗੀ ਦਾ ਪੰਧ ਹੁਣ ਇਸ ਕਦਰ ਬਿਖੜਾ ਹੈ ਕਿ ਉਸ ਨੂੰ ਰੋਜਮਰਾ ਦੀਆਂ ਲੋੜਾਂ ਲਈ ਵੀ ਦੁਸਰਿਆਂ ’ਤੇ ਨਿਰਭਰ ਹੋਣਾ ਪੈ ਰਿਹਾ ਹੈ। ਉਸ ਦਾ ਕਸੂਰ ਸਿਰਫ ਇਨਾ ਹੈ ਕਿ ਉਸ ਨੇ ਆਪਣੀ ਡਿਊਟੀ ਦੌਰਾਨ ਇਕ ਰਸੂਖਜਦਾ ਵਿਅਕਤੀ ਦੇ ਖੇਤੋਂ 800 ਗ੍ਰਾਮ ਅਫੀਮ ਫੜੀ ਅਤੇ ਉਸ ਮੌਕੇ ਸਥਾਨਕ ਪੁਲੀਸ, ਸੀਆਈਏ ਤੇ ਨਾਰਕੋਟੈਕ ਵਿੰਗ ਤੇ ਅਧਾਰਿਤ 9 ਮੈਂਬਰੀ ਪੁਲੀਸ ਟੀਮ ਮੌਜੂਦ ਸੀ । ਰਸੂਖਜਦਾ ਵਿਅਕਤੀ ਹੋਣ ਕਾਰਨ ਉਸਨੂੰ ਇਸ ਪ੍ਰਾਪਤੀ ਤੇ ਸ਼ਬਾਸ਼ੀ ਦੀ ਥਾਂ ਉਲਟਾ ਦੋਸ਼ੀ ਬਣਾ ਦਿੱਤਾ ਗਿਆ ਅਤੇ ਕਥਿਤ ਸਿਆਸੀ ਦਬਾਅ ਕਾਰਨ ਝੂਠੇ ਕੇਸ ਵਿੱਚ ਉਲਝਾ ਕੇ 2 ਸਾਲ ਦੀ ਸਜਾ ਕਰਵਾ ਦਿੱਤੀ ।

ਉਧਰ ਜਿਸ ਵਿਅਕਤੀ ਦੇ ਖੇਤੋਂ ਅਫੀਮ ਫੜੀ ਗਈ ਉਸ ਦੇ ਖਿਲਾਫ ਪੁਲੀਸ ਨੇ ਕੋਈ ਵੀ ਕਾਰਵਾਈ ਕਰਨੀ ਮੁਨਾਸਿਬ ਨਹੀ ਸਮਝੀ। ਹੁਣ ਉਹ ਬਿਨਾ ਅਪਰਾਧ ਦੀ ਸਜਾ ਵੀ ਪੂਰੀ ਕਰਆਇਆ ਹੈ ਪਰ ਉਸਨੂੰ ਆਹਲਾ ਅਧਿਕਾਰੀਆਂ ਦੇ ਭਰੋਸੇ ਉਪਰੰਤ ਵੀ ਵਿਭਾਗ ਨੇ ਹਾਲੇ ਤੱਕ ਬਹਾਲ ਨਹੀ ਕੀਤਾ ਜਦੋਂਕਿ ਨਿਯਮਾਂ ਅਨੁਸਾਰ 3 ਸਾਲ ਤੋਂ ਘੱਟ ਸਜਾਯਾਫਤਾ ਪੁਲੀਸ ਮੁਲਾਜਮ ਤੇ ਅਧਿਕਾਰੀਆਂ ਨੂੰ ਵਿਭਾਗ ਵੱਲੋਂ ਬਹਾਲ ਕਰ ਦਿੱਤਾ ਜਾਦਾ ਹੈ। ਜਿਕਰਯੋਗ ਹੈ ਕਿ ਇਸ ਪੁਲਿਸ ਅਧਿਕਾਰੀ ਕ੍ਰਿਸ਼ਨ ਲਾਲ ਨੇ ਆਪਣੀ ਮੋਗੇ ਡਿਊਟੀ ਦੌਰਾਨ 95 ਭਗੌੜੇ ਅਪਰਾਧੀਆਂ ਨੂੰ ਕਾਬੂ ਕੀਤਾ ਤੇ ਡਰੱਗਜ ਮਾਫੀਆ ’ਤੇ ਨੱਥ ਮਾਰੀ, ਜਿਸ ਦੇ ਮੱਦੇਨਜਰ ਤੱਤਕਾਲੀਨ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਇਸ ਸਬੰਧੀ ਪੰਜਾਬ ਪੁਲੀਸ ਦੇ ਡਾਇਰੈਕਟਰ ਜਰਨਲ ਸ਼੍ਰੀ ਸੁਰੇਸ਼ ਅਰੋੜਾ ਨੇ ਪ੍ਰਵਾਨ ਕੀਤਾ ਕਿ ਨਿਯਮਾਂ ਅਨੁਸਾਰ ਸਜਾਯਾਫਤਾ ਮੁਲਾਜਮ ਤੇ ਅਧਿਕਾਰੀ ਬਹਾਲ ਹੋਏ ਹਨ , ਇਹ ਅਧਿਕਾਰੀ ਵੀ ਉਹਨਾਂ ਤੱਕ ਪਹੁੰਚ ਕਰੇ ਤਾਂ ਲੋੜੀਦੀ ਪੜਤਾਲ ਕਰਵਾ ਕੇ ਬਣਦੀ ਕਾਰਵਾਈ ਨੂੰ ਤਰਜੀਹ ਦਿੱਤੀ ਜਾਵੇਗੀ।

Share Button

Leave a Reply

Your email address will not be published. Required fields are marked *