ਭਗਵੰਤ ਮਾਨ ਖਿਲਾਫ਼ ਅਕਾਲ ਤਖ਼ਤ ’ਤੇ ਸ਼ਿਕਾਇਤ ਦਾ ਜਵਾਬ ਦੇਣ ਲਈ ਆਪ ਵੱਲੋਂ ਧਾਰਮਿਕ ਪੁਸਤਕਾ ਦੀ ਛਾਣਬੀਣ ਸ਼ੁਰੂ

ss1

ਭਗਵੰਤ ਮਾਨ ਖਿਲਾਫ਼ ਅਕਾਲ ਤਖ਼ਤ ’ਤੇ ਸ਼ਿਕਾਇਤ ਦਾ ਜਵਾਬ ਦੇਣ ਲਈ ਆਪ ਵੱਲੋਂ ਧਾਰਮਿਕ ਪੁਸਤਕਾ ਦੀ ਛਾਣਬੀਣ ਸ਼ੁਰੂ

– ਸੂਤਰਾ ਮੁਤਾਬਕ 11 ਮੈਂਬਰੀ ਕਮੇਟੀ ਦਾ ਗਠਨ

ਫ਼ਰੀਦਕੋਟ 5 ਦਸੰਬਰ ( ਜਗਦੀਸ਼ ਬਾਂਬਾ ) ਪਿਛਲੇ ਦਿਨੀਂ ਦਿੱਲੀ ਦੇ ਸੀਨੀਅਰ ਭਾਜਪਾ ਆਗੂ ਆਰ.ਪੀ.ਸਿੰਘ ਵੱਲੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਦਾ 10 ਸਾਲ ਪੁਰਾਣਾ ਵੀਡੀਓ ਕਲਿੱਪ ਅਕਾਲ ਤਖਤ ਦੇ ਮੁੱਖ ਸੇਵਾਦਾਰ ਗਿਆਨੀ ਗੁਰਬਚਨ ਸਿੰਘ ਨੂੰ ਸੌਂਪ ਕੇ ਕਾਰਵਾਈ ਦੀ ਮੰਗ ਕੀਤੀ ਹੈ,ਜਿਸ ਬਾਰੇ ਜਿਥੇ ਸੋਸ਼ਲ ਮੀਡੀਏ ’ਚ ਤਰ੍ਹਾਂ ਤਰ੍ਹਾਂ ਦੀ ਚਰਚਾ ਦੇਖਣ ,ਪੜਨ ਅਤੇ ਸੁੱਨਣ ਨੂੰ ਮਿਲ ਰਹੀ ਹੈ,ਉੱਥੇ ਆਮ ਆਦਮੀ ਪਾਰਟੀ ਨੇ ਵੀ ਧਰਮ ਦੇ ਨਾਂ ਤੇ ਅਕਾਲੀ ਭਾਜਪਾ ਗਠਜੋੜ ਵੱਲੋਂ ਕੀਤੀ ਜਾ ਰਹੀ ਗਲਤ ਰਾਜਨੀਤੀ ਦਾ ਮੂੰਹ ਤੋੜ ਜਵਾਬ ਦੇਣ ਦਾ ਫੈਸਲਾ ਕੀਤੀ ਹੈ । ਸ਼ੋਸ਼ਲ ਮੀਡੀਏ ਰਾਹੀਂ ਇਕ ਨਾਗਰਿਕ ਨੇ ਇਥੋ ਤੱਕ ਲਿਖ ਦਿੱਤਾ ਕਿ ਉਹ ਦਿਨ ਦੂਰ ਨਹੀ,ਜਿਸ ਦਿਨ ਭਗਵੰਤ ਮਾਨ ਨਾਲ ਪ੍ਰਾਇਮਰੀ ਜਮਾਤ ’ਚ ਪੜਨ ਵਾਲੇ ਕਿਸੇ ਸਹਿਪਾਠੀ ਦੀ ਇਸ ਸ਼ਿਕਾਇਤ ਤੇ ਭਗਵੰਤ ਮਾਨ ਖਿਲਾਫ਼ ਪਰਚਾ ਦਰਜ ਕਰ ਦਿੱਤਾ ਜਾਵੇਗਾ ਕਿ ਇਸ ਨੇ ਫੱਟੀ ਸੁਕਾਉਣ ਮੌਕੇ ਹੋਈ ਤੂੰ-ਤੂੰ,ਮੈਂ ਮੈਂ ’ਚ ਮੈਨੂੰ ਗੰਦੀਆਂ ਗਾਲ੍ਹਾ ਕੱਢੀਆ ਸਨ । ਆਪ ਦੇ ਅੰਦਰੂਨੀ ਮਾਮਲਿਆਂ ਦੇ ਜਾਣਕਾਰ ਸੂਤਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਦਿਨੀਂ ਆਪ ਵਲੋਂ ਜਾਰੀ ਕੀਤੇ ਗਏ ਚੌਣ ਮੈਨੀਫੈਸਟੋ ਤੇ ਛਪੀ ਝਾੜੂ ਦੀ ਤਸਵੀਰ ਨੂੰ ਧਾਰਮਿਕ ਮੁੱਦਾ ਬਣਾਇਆ ਗਿਆ ਤੇ ਹੁਣ 10 ਸਾਲ ਪੁਰਾਣੇ ਵੀਡੀਓ ਕਲਿੱਪ ਦੀ ਆੜ ’ਚ ਗੰਦੀ ਰਾਜਨੀਤੀ ਬਰਦਾਸ਼ਤ ਤੋਂ ਬਾਹਰ ਹੈ । ਸੂਤਰਾ ਅਨੁਸਾਰ ਆਪ ਨੇ ਇਸ ਸਬੰਧੀ ਇਕ 11 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ,ਜੋ ਆਰ.ਐਸ.ਐਸ.ਰਾਸਟਰੀ ਸਿੱਖ ਸੰਗਤ,ਭਾਜਪਾ ਜਾਂ ਇਸ ਦੀਆਂ ਸਹਿਯੋਗੀ ਸੰਸਥਾਵਾਂ ਜੱਥੇਬੰਦੀਆਂ ਵੱਲੋਂ ਪਿਛਲੇ ਸਮੇਂ ’ਚ ਸਿੱਖ ਇਤਿਹਾਸ ਨੂੰ ਵਿਗਾੜਨ ਸਬੰਧੀ ਪੁਸਤਕਾ ਛਪਵਾਈਆਂ ਗਈਆਂ ਹਨ,ਉਨ੍ਹਾਂ ਦੀ ੋਘੋਖ ਕਰੇਗੀ। ਇਸ ਬਾਰੇ ਪ੍ਰਕਿਰਿਆ ਸੁਰੂ ਹੋ ਚੁੱਕੀ ਹੈ ਤੇ ਦੇਸ਼ ਭਰ ਦੇ ਵੱਖ ਵੱਖ ਹਿੱਸਿਆਂ ਤੋਂ ਹਿੰਦੀ,ਪੰਜਾਬੀ ਜਾਂ ਅੰਗਰੇਜੀ ’ਚ ਗੁਰਬਾਣੀ ਤੇ ਸਿੱਖ ਇਤਿਹਾਸ ਨੂੰ ਗਲਤ ਰੰਗਤ ਦੇਣ ਵਾਲੀਆਂ ਕਿਤਾਬਾਂ ਨੂੰ ਇੱਕਠਾ ਕਰਨ ਦਾ ਕੰਮ ਵੀ ਸੁਰੂ ਹੋ ਚੁੱਕਾ ਹੈ । ਉਨ੍ਹਾਂ ਦੱਸਿਆ ਕਿ ਉਕਤ ਸ਼ਿਕਾਇਤ ਦਾ ਮੂੰਹ ਤੋੜ ਜਵਾਬ ਦੇਣ ਲਈ ਸੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੱਖਾਂ ਦੀ ਗਿਣਤੀ ’ਚ ਛਾਪ ਕੇ ਵੰਡੀ ਜਾ ਚੁੱਕੀ ਹਿੰਦੀ ਦੀ ਸਿੱਖ ਇਤਿਹਾਸ ਪੁਸਤਕ ਦਾ ਮੁੱਦਾ ਵੀ ਉਠੇਗਾ,ਜਿਸਨੂੰ ਅਕਾਲੀ ਭਾਜਪਾ ਗਠਜੋੜ ਤੇ ਸ੍ਰੋਮਣੀ ਕਮੇਟੀ ਨੇ ਬੜੀ ਚਲਾਕੀ ਨਾਲ ਦਬਾਅ ਦਿੱਤਾ ਸੀ । ਜਿਕਰਯੋਗ ਹੈ ਕਿ ਉਕਤ ਹਿੰਦੀ ਪੁਸਤਕ ’ਚ ਗੁਰੂ ਸਾਹਿਬਾਨ ਬਾਰੇ ਅਜਿਹੀਆਂ ਅਪਮਾਨਜਨਕ ਟਿੱਪਣੀਆਂ ਕੀਤੀਆਂ ਗਈਆਂ ਸਨ,ਜਿਨ੍ਹਾਂ ਨੂੰ ਇਥੇ ਦੁਹਰਾਉਣਾ ਬਹੁਤ ਮੁਸ਼ਕਲ ਜਾਪਦਾ ਹੈ । ਆਪ ਵੱਲੋਂ ਗੁਪਤ ਤੌਗ਼ ਤੇ ਕੀਤੀ ਜਾ ਰਹੀ ਉਕਤ ਕਾਰਵਾਈ ਦਾ ਸੰਕੇਤ ਉਦੋ ਮਿਲਿਆ ਜਦੋਂ ਫ਼ਰੀਦਕੋਟ ਵਿਖੇ ਪਾਰਟੀ ਰੈਲੀ ਦੌਰਾਨ ਹਜਾਰਾਂ ਲੋਕਾਂ ਦੇ ਇਕੱਠ ਸਾਹਮਣੇ ਭਗਵੰਤ ਮਾਨ ਨੇ ਕਿਹਾ ਕਿ ਹੋਲੀ ਮਨਾਉਣ ਦੇ ਬਹਾਨੇ ਅਕਾਲੀ ਦਲ ਦੇ ਪ੍ਰਧਾਨ ਤੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਨੰਗੇ ਸਿਰ ਫੋਟੋਆਂ ਖਿਚਵਾ ਕੇ ਸ਼ੋਸ਼ਲ ਮੀਡੀਏ ’ਤੇ ਵਾਇਰਲ ਕਰਨ ਤੋਂ ਬਾਅਦ ਧਰਮ ਦੇ ਨਾਂ ਤੇ ਕਿਸੇ ਹੋਰ ਨੂੰ ਜਲੀਲ ਕਰਨ ਦਾ ਕੋਈ ਅਧਿਕਾਰੀ ਨਹੀ,ਇਸ ਤੋਂ ਇਲਾਵਾ ਉਨ੍ਹਾਂ ਹੋਰ ਵੀ ਤਿੱਖੇ ਵਾਰ ਕੀਤੇ ਹੋਣ ਦੀ ਜਿੳ ਹੀ ਅੱਜ ਦੇ ਪਹਿਰੇਦਾਰ ਅੰਕ ਵਿੱਚ ਪ੍ਰਮੁੱਖਤਾ ਨਾਲ ਖ਼ਬਰ ਪ੍ਰਕਾਸ਼ਿਤ ਹੋਈ ਤਾਂ ਸੋਸਲ ਮੀਡੀਏ ’ਤੇ ਲੋਕਾਂ ਨੇ ਹੱਕ ਸੱਚ ਦੀ ਅਵਾਜ ਦੀ ਭਰਪੂਰ ਸਲਾਘਾ ਕੀਤੀ ।

Share Button

Leave a Reply

Your email address will not be published. Required fields are marked *