ਭਗਵੰਤ ਮਾਨ ਅੱਜ ਵੀ ਪੰਜਾਬ ਵਿੱਚ ‘ਨੰਬਰ 1’: ਡਾ. ਧਰਮਵੀਰ ਗਾਂਧੀ

ss1

ਭਗਵੰਤ ਮਾਨ ਅੱਜ ਵੀ ਪੰਜਾਬ ਵਿੱਚ ‘ਨੰਬਰ 1’: ਡਾ. ਧਰਮਵੀਰ ਗਾਂਧੀ

ਆਪ ਪਾਰਟੀ ਤੋ ਪਹਿਲਾਂ ਹੀ ਮੁਅਤੱਲ ਕਰ ਦਿੱਤੇ ਗਏ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਭਗਵੰਤ ਮਾਨ ਦਾ ਸਮਰੱਥਨ ਕੀਤਾ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਬਿਲਕੁਲ ਸਹੀ ਕਹਿ ਰਹੇ ਹਨ। ਇਸ ਲਈ ਆਮ ਆਦਮੀ ਪਾਰਟੀ ਨੂੰ ਸੱਚ ਕੌੜਾ ਲੱਗ ਰਿਹਾ ਹੈ। ਪਾਰਟੀ ਵਿੱਚ ਸੱਚ ਬੋਲਣ ਵਾਲੇ ਬੰਦਿਆਂ ਨੂੰ ਬਰਦਾਸ਼ਤ ਨਹੀ ਕੀਤਾ ਜਾਂਦਾ। ਉਨ੍ਹਾਂ ਨੂੰ ਪਹਿਲਾਂ ਦੱਬ ਕੇ ਵਰਤਿਆ ਜਾਂਦਾ ਹੈ ਤੇ ਜਦੋਂ ਪਾਰਟੀ ਨੂੰ ਉਸ ਵਿਅਕਤੀ ਦੀ ਲੋੜ ਨਹੀ ਰਹਿੰਦੀ ਜਾ ਉਹ ਸੱਚ ਬੋਲਦਾ ਹੈ ਤਾ ਉਸਨੂੰ ਬਾਹਰ ਦਾ ਰਸਤਾ ਵਿਖਾ ਦਿੱਤਾ ਜਾਂਦਾ ਹੈ।
ਜਿਵੇਂ ਕਿ ਪਹਿਲਾਂ ਮੇਰੇ ਨਾਲ ਹੋਇਆ, ਫੇਰ ਚੋਣਾਂ ਤੋਂ ਬਿਲਕੁਲ ਪਹਿਲਾਂ ਸੁੱਚਾ ਸਿੰਘ ਛੋਟੇਪੁਰ ਨਾਲ ਹੋਇਆ ਤੇ ਹੁਣ ਅੱਗੇ ਵੇਖੋ ਕਿਸ ਨਾਲ ਧੱਕਾ ਕਰਕੇ ਪਾਰਟੀ ‘ਚੋ ਕੱਢਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਤੋਂ ਪਹਿਲਾਂ ਦਿੱਲੀ ਚੋਣਾਂ ਵਿੱਚ ਪ੍ਰਚਾਰ ਕਰਵਾਇਆ ਗਿਆ ਫੇਰ ਪੰਜਾਬ ਵਿੱਚ ਵਰਤਿਆ ਗਿਆ। ਭਗਵੰਤ ਮਾਨ ਨੇ ਵੀ ਆਪਣੀ ਸਿਹਤ ਦਾ ਧਿਆਨ ਨਾ ਕਰਦੇ ਹੋਏ ਪਾਰਟੀ ਦੀ ਜਿੱਤ ਲਈ ਦਿਨ-ਰਾਤ ਇਕ ਕਰ ਦਿੱਤਾ।
ਉਨ੍ਹਾਂ ਭਗਵੰਤ ਮਾਨ ਦੀ ਸਿਫਤ ਕਰਦਿਆਂ ਕਿਹਾ ਕਿ ਭਗਵੰਤ ਮਾਨ ਪੰਜਾਬ ਦੀ ਰਾਜਨੀਤੀ ਲਈ ਕਾਬਲ ਹੈ। ਭਗਵੰਤ ਮਾਨ ਨੇ ‘ਅੱਛੇ ਦਿਨਾਂ’ ਲਈ ਪ੍ਰਧਾਨ ਮੰਤਰੀ ਨੂੰ ਵੀ ਘੇਰਿਆ ਤੇ ਸੰਸਦ ਵਿੱਚ ਪੰਜਾਬ ਦੇ ਗੰਭੀਰ ਮੁੱਦਿਆਂ ਨੂੰ ਉਠਾਇਆ ਜਦਕਿ ਪੰਜਾਬ ਦੇ ਕਿਸੇ ਵੀ ਨੇਤਾ ਨੇ ਇਸ ਤਰ੍ਹਾਂ ਦੀ ਹਿੰਮਤ ਨਹੀ ਵਿਖਾਈ।
ਉਨ੍ਹਾਂ ਭਗਵੰਤ ਮਾਨ ਦਾ ਪੱਖ ਪੂਰਦਿਆਂ ਕਿਹਾ ਕਿ ਭਗਵੰਤ ਮਾਨ ਨੂੰ ਪੰਜਾਬ ਦੇ ਲੋਕ ਅੱਜ ਵੀ ਪਸੰਦ ਕਰਦੇ ਹਨ ਕਿਉਂਕਿ ਉਸਦੇ ਮਨ ਵਿੱਚ ਪੰਜਾਬ ਦੇ ਲੋਕਾਂ ਲਈ ਪਿਆਰ ਹੈ। ਉਹ ਰਾਜਨੀਤਿਕ ਅਹੁੱਦੇ ਤੇ ਹੋਣ ਤੋ ਬਾਅਦ ਵੀ ਲੋਕਾਂ ਵਿੱਚ ਆਮ ਇਨਸਾਨ ਦੀ ਤਰ੍ਹਾਂ ਵਿਚਰਦਾ ਹੈ।
ਭਗਵੰਤ ਮਾਨ ਨੇ ਜੋ ਵੀ ਬੋਲਿਆ ਹੈ ਸੱਚ ਬੋਲਿਆ ਹੈ ਜਦਕਿ ਬਾਕੀ ਨੇਤਾ ਡਰ ਦੇ ਕਾਰਨ ਚੁੱਪੀ ਧਾਰੀ ਬੈਠੇ ਹਨ ਉਨ੍ਹਾਂ ਨੂੰ ਆਪਣੇ ਅਹੁੱਦੇ ਖੁੱਸ ਜਾਣ ਦਾ ਡਰ ਹੈ।

Share Button

Leave a Reply

Your email address will not be published. Required fields are marked *