ਭਗਵਾਨ ਵਾਲਮੀਕ ਜੀ ਨੇ ਸਮੁੱਚੀ ਮਨੁੱਖਤਾ ਦੀ ਭਲਾਈ ਲਈ ਕਾਰਜ ਕੀਤੇ: ਸੰਤ ਹਰੀ ਦਾਸ ਮੱਧ ਪ੍ਰਦੇਸ਼

ss1

ਭਗਵਾਨ ਵਾਲਮੀਕ ਜੀ ਨੇ ਸਮੁੱਚੀ ਮਨੁੱਖਤਾ ਦੀ ਭਲਾਈ ਲਈ ਕਾਰਜ ਕੀਤੇ: ਸੰਤ ਹਰੀ ਦਾਸ ਮੱਧ ਪ੍ਰਦੇਸ਼

kgarh3ਗੜ੍ਹਸ਼ੰਕਰ ੨੩ ਨਵੰਬਰ (ਅਸ਼ਵਨੀ ਸ਼ਰਮਾ) ਮਹਾਰਿਸ਼ੀ ਭਗਵਾਨ ਵਾਲਮੀਕ ਜੀ ਨੇ ਮਾਨਵਤਾ ਦੀ ਭਲਾਈ ਲਈ ਆਪਣਾ ਸਾਰਾ ਜੀਵਨ ਲਗਾ ਦਿੱਤਾ।ਇਸ ਲਈ ਸਾਨੂੰ ਉਨਾ ਦੀਆਂ ਸਿਖਿਆਵਾਂ ਨੂੰ ਆਪਣੇ ਜੀਵਨ ਅੰਦਰ ਲੈ ਕੇ ਚੱਲਣਾ ਚਾਹੀਦਾ ਹੈ।ਇਹ ਵਿਚਾਰ ਸੰਤ ਹਰੀ ਦਾਸ ਪ੍ਰਧਾਨ ਆਦਿ ਧਰਮ ਮਿਸ਼ਨ ਮੱਧ ਪ੍ਰਦੇਸ਼ ਵਾਲਿਆ ਨੇ ਸ਼੍ਰੀ ਗੁਰੁ ਰਵਿਦਾਸ ਇਤਿਹਾਸਕ ਧਰਮ ਅਸਥਾਨ ਚਰਨਛੋਹ ਗੰਗਾ ਸੱਚਖੰਡ ਖੁਰਾਲਗੜ੍ਹ ਸਾਹਿਬ ਵਿਖੇ ਆਦਿ ਧਰਮ ਮਿਸ਼ਨ ਵੱਲੋ ਮਹਾਰਿਸ਼ੀ ਭਗਵਾਨ ਵਾਲਮੀਕ ਜੀ ਦੇ ਅਵਤਾਰ ਪੁਰਬ ਦੁ ਸਬੰਧ ਵਿਚ ਕਰਵਾਏ ਸਮਾਗਮ ਮੌਕੇ ਸੰਗਤਾਂ ਦੇ ਵਿਸ਼ਾਲ ਇਕੱਠ ਵਿਚ ਪ੍ਰਗਟ ਕੀਤੇ।ਉਨਾ ਕਿਹਾ ਕਿ ਸਾਨੂੰ ਆਪਸੀ ਭਾਈਚਾਰਕ ਸਾਂਝ ਨੂਮ ਮਜਬੂਤ ਕਰਨ ਲਈ ਯਤਨਸ਼ਲਿ ਹੋਣਾ ਚਾਹੀਦਾ ਹੈ।ਇਸ ਮੌਕੇ ਤੇ ਸੰਤ ਸਤਵਿੰਦਰ ਹੀਰਾ ਅਤੇ ਸੰਤ ਸਰਬਣ ਦਾਸ ਪ੍ਰਧਾਨ ਆਦਿ ਧਰਮ ਮਿਸ਼ਨ ਸੰਤ ਸਮਾਜ ਨੇ ਸੰਗਤਾਂ ਨੂਮ ਭਗਵਾਨ ਵਾਲਮੀਕ ਜੀ ਦੇ ਜਨਮ ਦਿਨ ਦੀਆਂ ਵਧਾਈਆ ਦਿੰਦਿਆ ਦੇਸ਼ੁਵਿਦੇਸ਼ ਤੋ ਪਹੁੰਚੇ ਮਹਾਪੁਰਸ਼ਾਂ ਤੇ ਸੰਗਤਾਂ ਦਾ ਧੰਨਵਾਦ ਕੀਤਾ।ਇਸ ਮੌਕੇ ਤੇ ਸੰਤ ਬੀਬੀ ਰੇਸ਼ਮ ਕੋਰ ਫਗਵਾੜਾ ਵਾਲੇ,ਸੰਤ ਜਸਪਾਲ ਦਾਸ ਫਿਰੋਜਪੁਰ ,ਸੰਤ ਸਰਬਦਿਆਲ ਜੀ,ਅਨਮੋਲ ਰਤਨ ਪ੍ਰੋ:ਲਾਲ ਸਿੰਘ,ਲਾਭ ਸਿੰਘ ਭੱਟੀ,ਬਾਬੂ ਰਾਮ ਰਤਨ,ਪੀ.ਐਲ.ਸੂਦ,ਸੰਤ ਸੁਰਿੰਦਰ ਦਾਸ,ਸੰਤ ਮੁਥਰਾ ਦਾਸ ਅਸ਼ੋਕ ਵਿਹਾਰ ਮੱਧ ਪ੍ਰਦੇਸ਼,ਧਨੀ ਰਾਮ ਨੰਗਲ,ਓਮ ਪ੍ਰਕਾਸ਼ ਦਿੱਲੀ,ਸੰਤ ਭਗਤ ਰਾਮ ਤਨਹੇਰਾ ਹਿਮਾਚਲ ਪ੍ਰਦੇਸ਼,ਸੰਤ ਜਸਵੰਤ ਦਾਸ ਰਾਲਪਿੰਡੀ,ਰਾਜ ਕੁਮਾਰ ਹੰਸ,ਗਿਆਨ ਚੰਦ ਦੀਵਾਲੀ ਦੋਵੇ ਮੈਂਬਰ ਐਸ.ਸੀ.ਕਮਿਸ਼ਨ ਪੰਜਾਬ ਸਰਕਾਰ,ਸੰਤ ਸ਼ਮਸ਼ੇਰ ਸਿੰਘ ਰਾਏ ਕੋਟ,ਲੁਭਾਇਆ ਰਾਮ ਪ੍ਰਧਾਨ ਵਾਲਮੀਕ ਸਭਾ ਜਿਲਾ ਜਲੰਧਰ,ਬਾਬੂ ਗਿਰਧਾਰੀ ਲਾਲ ਸੂਦ,ਗੁਰਪ੍ਰੀਤ ਸਿੰਘ ਥਾਪਾ ਯੂਥ ਅਕਾਲੀ ਆਗੂ,ਪ੍ਰੇਮ ਪਾਲ ਡੁਮੇਲੀ,ਰਾਮ ਕਿਸ਼ਨ ਪੱਲੀ ਝਿੱਕੀ,ਮਾ:ਰਾਜ ਕੁਮਾਰ ਡੋਗਰਪੁਰ ਆਦਿ ਨੇ ਵੀ ਸ਼ਮੂਲੀਅਤਾ ਕੀਤਾ।ਆਖਰ ਵਿਚ ਪ੍ਰਬੰਧਕ ਕਮੇਟੀ ਵੱਲੋ ਆਏ ਮਹਾਪੁਰਸ਼ਾਂ ਦਾ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।

Share Button

Leave a Reply

Your email address will not be published. Required fields are marked *