ਭਗਤ ਪੂਰਨ ਸਿਹਤ ਬੀਮਾਂ ਯੋਜਨਾਂ ਤਹਿਤ 86 ਕਿਸਾਨਾਂ ਨੂੰ ਕਾਰਡ ਵੰਡੇ

ss1

ਆਰਥਿਕ ਤੋਰ ਤੇ ਪਛੜੇ ਕਿਸਾਨਾਂ ਲਈ ਵਰਦਾਨ ਭਗਤ ਪੂਰਨ ਸਿੰਘ ਬੀਮਾਂ ਯੋਜਨਾਂ-ਦਵਿੰਦਰ ਸਿੰਘ ਥਿੰਦ
ਭਗਤ ਪੂਰਨ ਸਿਹਤ ਬੀਮਾਂ ਯੋਜਨਾਂ ਤਹਿਤ 86 ਕਿਸਾਨਾਂ ਨੂੰ ਕਾਰਡ ਵੰਡੇ

21-18
ਬੋਹਾ 20 ਮਈ (ਦਰਸ਼ਨ ਹਾਕਮਵਾਲਾ)-ਪੰਜਾਬ ਸਰਕਾਰ ਦੀ ਭਗਤ ਪੂਰਨ ਸਿੰਘ ਸਿਹਤ ਬੀਮਾਂ ਯੋਜਨਾਂ ਸੂਬੇ ਦੇ ਕਿਸਾਨਾਂ ਲਈ ਲਾਹੇਬੰਦ ਸਾਬਿਤ ਹੋ ਰਹੀ ਹੈ।ਮਾਲਵੇ ਖੇਤਰ ਵਿੱਚ ਬੀਮਾਰੀਆਂ ਦਾ ਜਿਆਦਾ ਪਸਾਰਾ ਹੋਣ ਕਾਰਨ ਇੱਥੋਂ ਦੇ ਕਿਸਾਨ ਇਸ ਸਕੀਮ ਨਾਲ ਜੁੜਕੇ ਉਕਤ ਸਕੀਮ ਗੰਭੀਰ ਬੀਮਾਰੀਆਂ ਤੋਂ ਨਿਯਾਤ ਪਾ ਸਕਣਗੇ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਯੂਥ ਅਕਾਲੀ ਦਲ ਦੇ ਜਿਲਾ ਮੀਤ ਪ੍ਰਧਾਨ ਦਵਿੰਦਰ ਸਿੰਘ ਥਿੰਦ(ਬਲਾਕ ਸੰਮਤੀ ਮੈਂਬਰ) ਨੇ ਇੱਥੇ ਪਿੰਡ ਹਾਕਮਵਾਲਾ ਦੇ 86 ਕਿਸਾਨਾਂ ਨੂੰ ਕਾਰਡ ਵੰਡਣ ਸਮੇਂ ਕੀਤਾ।ਸ਼ੀ੍ਰ ਥਿੰਦ ਨੇ ਆਖਿਆ ਕਿ ਅਕਾਲੀ ਭਾਜਪਾ ਸਰਕਾਰ ਦੀਆਂ ਕਿਸਾਨਾਂ ਅਤੇ ਮਜਦੂਰਾਂ ਦੀ ਭਲਾਈ ਲਈ ਚਲਾਈਆਂ ਗਈਆਂ ਨਵੀਆਂ ਸਕੀਮਾਂ ਗੱਠਜੋੜ ਸਰਕਾਰ ਨੂੰ ਤੀਜੀ ਵਾਰ ਸੱਤਾ ਵਿੱਚ ਲਿਆਉਣ ਲਈ ਸਹਾਈ ਹੋਣਗੀਆਂ ਕਿਉਂਕਿ ਹਰ ਵਰਗ ਸਰਕਾਰ ਦੀਆਂ ਨੀਤੀਆਂ ਤੋਂ ਪੂਰੀ ਤਰਾਂ ਖੁਸ਼ ਹੈ।ਇਸ ਮੌਕੇ ਸੀਨੀਅਰ ਅਕਾਲੀ ਆਗੂ ਗੁਰਨਾਮ ਸਿੰਘ ਗਾਮਾਂ,ਮਾਰਕੀਟ ਕਮੇਟੀ ਮੈਂਬਰ ਰਾਜਵਿੰਦਰ ਸਿੰਘ,ਯੂਥ ਆਗੂ ਲਖਵਿੰਦਰ ਸਿੰਘ ਰਸ਼ੀ,ਸਾਬਕਾ ਸਰਪੰਚ ਬਲਵਿੰਦਰ ਸਿੰਘ ਮਿੱਠੂ,ਸੁਖਵਿੰਦਰ ਸਿੰਘ ਪੰਚ,ਸਾਬਕਾ ਪੰਚ ਪਲਵਿੰਦਰ ਸਿੰਘ,ਗੁਰਦੀਪ ਸਿੰਘ ਭੋਲਾ,ਜਗਦੇਵ ਸਿੰਘ ਜੱਸੜ ਤੋਂ ਇਲਾਵਾ ਮਾਰਕੀਟ ਕਮੇਟੀ ਦੇ ਅਧਿਕਾਰੀ ਜੁਗਰਾਜ ਸਿੰਘ,ਸੰਦੀਪ ਸਿੰਘ ਆਦਿ ਮੌਜੂਦ ਸਨ।

Share Button

Leave a Reply

Your email address will not be published. Required fields are marked *