Fri. Dec 13th, 2019

‘ਭਗਤੀ ਤੇ ਸ਼ਕਤੀ ਦੀ ਮਹਿਮਾ’ ਗੀਤਕਾਰ ਸੇਖੋਂ ਜੰਡਵਾਲਾ ਦੀ ਇੱਕ ਨਿਵੇਕਲੀ ਪੇਸ਼ਕਾਰੀ

‘ਭਗਤੀ ਤੇ ਸ਼ਕਤੀ ਦੀ ਮਹਿਮਾ’ ਗੀਤਕਾਰ ਸੇਖੋਂ ਜੰਡਵਾਲਾ ਦੀ ਇੱਕ ਨਿਵੇਕਲੀ ਪੇਸ਼ਕਾਰੀ
-ਗੀਤਕਾਰੀ ਤੋਂ ਸਾਹਿਤਕਾਰ ਖੇਤਰ ਵੱਲ ਪੁੱਟੀਆਂ ਖ਼ੂਬਸੂਰਤ ਤਰੀਕੇ ਨਾਲ ਪੁਲਾਂਘਾਂ-

5-16 (2)
-ਆਪਣੀ ‘ਉਲਝੇ ਤੰਦ’ ਕਿਤਾਬ ਦੀ ਅਪਾਰ ਸਫ਼ਲਤਾ ਤੋਂ ਬਾਅਦ ਗੀਤਕਾਰ ਅਤੇ ਲੇਖਕ ‘ਸੇਖੋਂ ਜੰਡਵਾਲਾ’ ਦੀ ਬਿਲਕੁਲ ਨਵੀਂ ਕਿਤਾਬ ‘ਭਾਈ ਭਗਤੂ ਦੀ ਮਹਿਮਾ’ ਨੂੰ ਪਿਛਲੇ ਦਿਨੀਂ ਲੋਕ ਅਰਪਨ ਕੀਤਾ ਗਿਆ। ਇਸ ਸੰਬੰਧੀ ਗੱਲਬਾਤ ਕਰਨ ਅਤੇ ਆਪਣੀ ਨਵੀਂ ਕਿਤਾਬ ਪੱਤਰਕਾਰ ਨੂੰ ਭੇਂਟ ਕਰਨ ਲਈ ‘ਸੇਖੋਂ ਜੰਡਵਾਲਾ’ ਵਿਸ਼ੇਸ਼ ਤੌਰ ’ਤੇ ਪਹੁੰਚੇ। ਦੱਸਣਯੋਗ ਹੈ ਕਿ ਗੀਤਕਾਰ ‘ਸੇਖੋਂ ਜੰਡਵਾਲਾ’ ਪੰਜਾਬੀ ਗੀਤਕਾਰੀ ਦੇ ਖੇਤਰ ਵਿੱਚ ਆਪਣੀ ਇੱਕ ਵੱਖਰੀ ਹੀ ਪਹਿਚਾਣ ਬਣਾ ਚੁੱਕੇ ਹਨ, ਜਿਨਾਂ ਦੇ ਲਿਖੇ ਹੋਏ ਗੀਤ ਵੱਖ-ਵੱਖ ਨਾਮਵਰ ਗਾਇਕਾਂ ਦੀ ਆਵਾਜ਼ ’ਚ ਰਿਲੀਜ਼ ਹੋ ਚੁੱਕੇ ਹਨ, ਜਿਨਾਂ ਵਿੱਚ ‘ਅੱਜ ਕੱਤੀ ਮਾਰਚ ਨੀ ਠੇਕੇ ਟੁੱਟ ਗਏ’, ‘ਹੋਰ ਫ਼ਿਰ ਕਿਵੇਂ ਆਂ ਸੁਣਾ ਸੋਹਣੀਏ ਵੇ ਬੜੇ ਵਧੀਆ ਸ਼ੌਕੀਨਾਂ’, ‘ਮੇਰਾ ਪੜਨੇ ਨੂੰ ਕਰਦਾ ਨੀਂ ਜੀ’, ‘ਦੁੱਧ ਵਰਗੇ ਦਰਸ਼ਨ ਹੋ ਗਏ’, ‘ਰਾਤ ਦਾ ਸ਼ਰਾਬੀ ਸੁਬਾ ਮੰਗਦਾ ਦਹੀਂ’, ‘ਮਾਹੀ ਗੱਡੀ ਲੱਦਕੇ ਤੁਰ ਗਿਆ ਗੁਹਾਟੀ ਨੂੰ’, ‘ਸਾਲ ਹੋ ਗਿਆ ਪੂਰਾ ਮਿਲਣ ਗਈ ਨਾ ਪੇਕੇ ਵੇ’, ‘ਪਾਣੀ ਮਾੜੇ ਹੋ ਗਏ ਸ਼ਹਿਰਾਂ ਅਤੇ ਪਿੰਡਾਂ ਦੇ’ ਆਦਿ ਗੀਤਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਗੀਤਾਂ ਦੀ ਝੜੀ ਲਾ ਦਿੱਤੀ।

ਆਪਣੀ ਨਵੀਂ ਰਿਲੀਜ਼ ਹੋਈ ਕਿਤਾਬ ਸੰਬੰਧੀ ਗੱਲਬਾਤ ਕਰਦਿਆਂ ‘ਸੇਖੋਂ ਜੰਡ ਵਾਲਾ’ ਨੇ ਦੱਸਿਆ ਕਿ ਭਾਈ ਭਗਤੂ ਜੀ ਤੇ ਮਾਈ ਵੀਰੋ ਜੀ ਬਾਰੇ ਪ੍ਰਸੰਗ ਲਿਖਣ ਦਾ ਸਬੱਬ ਉਸ ਅਕਾਲ ਪੁਰਖ਼ ਵਾਹਿਗੁਰੂ ਅਪਰ-ਅਪਾਰ ਕ੍ਰਿਪਾ ਨਾਲ ਬਣਿਆ ਸੀ। ਉਨਾਂ ਅੱਗੇ ਕਿਹਾ ਕਿ 16 ਦਸੰਬਰ 2015 ਨੂੰ ਪਿੰਡ ਗਹਿਲ ਜ਼ਿਲਾ ਬਰਨਾਲਾ ਜਾਣ ਦਾ ਮੌਕਾ ਮਿਲਿਆ, ਪਿੰਡ ਦੇ ਚੜਦੇ ਬੰਨੇ ਭਾਈ ਭਗਤੂ ਜੀ ਦਾ ਅਸਥਾਨ ਮੰਜੀ ਸਾਹਿਬ ਭਗਤੂਆਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ, ਜਿੱਥੇ ਉਨਾਂ ਦੇ ਸਰੂਪਾਂ ਦੇ ਦਰਸ਼ਨ ਕੀਤੇ ਗੁਰਦੁਆਰਾ ਸਾਹਿਬ ਇਤਿਹਾਸਿਕ ਬੋਰਡ ਤੋਂ ਸੰਖੇਪ ਇਤਿਹਾਸ ਦੀਆਂ ਲਿਖਤਾਂ ਪੜੀਆਂ ਤੇ ਸੇਵਾਦਾਰਾਂ ਨੇ ਪੜਨ ਲਈ ਕੁਝ ਲਿਟਰੇਚਰ ਵੀ ਦਿੱਤਾ। ਉਨਾਂ ਕਿਹਾ ਕਿ ਕਿਤਾਬ ‘ਭਾਈ ਭਗਤੂ ਦੀ ਮਹਿਮਾ’ ਇੱਕ ਭਗਤ ਦੀ ਆਪਣੇ ਗੁਰੂ ਪ੍ਰਤੀ ਸ਼ਰਧਾ ਅਤੇ ਭਾਵਨਾ ਨੂੰ ਪੇਸ਼ ਕਰਦੀ ਕਿਤਾਬ ਹੈ ਜੋ ਪਾਠਕਾਂ ਨੂੰ ਕਾਫ਼ੀ ਪਸੰਦ ਆਵੇਗੀ। ਉਨਾਂ ਅੱਗੇ ਵਿਸ਼ਵਾਸ ਜਿਤਾਇਆ ਕਿ ਜਿਸ ਤਰਾਂ ਸਰੋਤੇ ਉਨਾਂ ਦੇ ਲਿਖੇ ਹਰ ਗੀਤ ਨੂੰ ਭਰਵਾਂ ਪਿਆਰ ਦਿੰਦੇ ਹਨ ਉਸੇ ਤਰਾਂ ਹੀ ਇਸ ਕਿਤਾਬ ‘ਭਾਈ ਭਗਤੂ ਦੀ ਮਹਿਮਾਂ’ ਨੂੰ ਵੀ ਭਰਪੂਰ ਹੁੰਗਾਰਾ ਮਿਲੇਗਾ।

5-16 (1)

ਪੱਤਰਕਾਰ ਗੁਲਜ਼ਾਰ ਮਦੀਨਾ, ਸਾਦਿਕ, ਫ਼ਰੀਦਕੋਟ।

ਸੰਪਰਕ: 94174-੪੮੭੮੬

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: