ਭਗਤਾ ਭਾਈ ਦੇ ਮੇਨ ਚੋਂਕ ਵਿੱਚ ਕਾਂਗਰਸੀਆਂ ਨੇ ਫੂਕਿਆ ਚਿੱਟੇ ਰਾਵਣ ਦਾ ਪੁਤਲਾ

ss1

ਭਗਤਾ ਭਾਈ ਦੇ ਮੇਨ ਚੋਂਕ ਵਿੱਚ ਕਾਂਗਰਸੀਆਂ ਨੇ ਫੂਕਿਆ ਚਿੱਟੇ ਰਾਵਣ ਦਾ ਪੁਤਲਾ

136ਭਗਤਾ ਭਾਈ ਕਾ,18 ਅਕਤੂਬਰ (ਸਵਰਨ ਸਿੰਘ ਭਗਤਾ) ਪੰਜਾਬ ਵਿੱਚ ਦਿਨੋ ਦਿਨ ਵਧ ਰਹੀ ਨਸ਼ੇ ਦੀ ਮਾਤਰਾ ਨੂੰ ਲੈ ਕੇ ਕਾਂਗਰਸੀ ਆਗੂਆਂ ਤੇ ਵਰਕਰਾਂ ਵਲੋਂ ਭਗਤਾ ਭਾਈ ਕਾ ਦੇ ਮੇਨ ਚੋਂਕ ਵਿੱਚ ‘ਚਿੱਟੇ ਰਾਵਣ’ ਦਾ ਪੁਤਲਾ ਫੂਕਿਆ ਗਿਆ।ਇਸ ਮੌਕੇ ਭਾਰੀ ਗਿਣਤੀ ਵਿੱਚ ਕਾਂਗਰਸੀ ਆਗੂ ਤੇ ਵਰਕਰਾਂ ਵਲੋਂ ਹਿੱਸਾ ਲਿਆ ਗਿਆ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਕਾਂਗੜ ਵਲੋਂ ਕਿਹਾ ਗਿਆ ਕਿ ਅਕਾਲੀਆਂ ਨੇ ਪੰਜਾਬ ਨੂੰ ਸੋਨੇ ਦੀ ਚਿੜੀ ਤੋਂ ਬਦਲ ਕੇ ਚਿੱਟੇ ਦੀ ਚਿੜੀ ਵਿੱਚ ਬਦਲ ਕੇ ਰੱਖ ਦਿੱਤਾ ਗਿਆ ਹੈ ਅਤੇ ਪੰਜਾਬ ਦੀ ਜਵਾਨੀ ਨਿੱਤ ਖੁਰਦੀ ਜਾ ਰਹੀ ਹੈ ਅਤੇ ਆਏ ਦਿਨ ਪੰਜਾਬ ਵਿੱਚ ਜੁਰਮ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ।ਇਸ ਮੌਕੇ ਰਾਜਵੰਤ ਸਿੰਘ ਭਗਤਾ ਬਲਾਕ ਪ੍ਰਧਾਨ,ਜਰਨੈਲ ਸਿੰਘ ਸਾਬਕਾ ਸਰਪੰਚ,ਅਜਾਇਬ ਸਿੰਘ ਐਮ.ਸੀ,ਮਨਜੀਤਇੰਦਰ ਸਿੰਘ,ਹਰਿੰਦਰ ਬਰਾੜ,ਸੁਰਿੰਦਰ ਕਟਾਰੀਆ,ਸੁਰਿੰਦਰ ਕਾਲਾ,ਲਖਵੀਰ ਸਿੰਘ ਚੇਅਰਮੈਨ ਕਿਸਾਨ ਸੈਲ,ਰਾਕੇਸ਼ ਕੁਮਾਰ,ਰਾਮ ਕੁਮਾਰ,ਬਿੰਦਰ ਕੁਮਾਰ ਗੋਗਾ,ਤੇਜਵਿੰਦਰ ਸਿੰਘ,ਹਰਦੀਪ ਸਿੱਧੂ,ਮਲਕੀਤ ਸਿੱਧੂ,ਕੌਰ ਬਰਾੜ,ਰਣਧੀਰ ਸਿੰਘ ਧੀਰਾ ਯੂਥ ਆਗੂ,ਸ਼ੰਮਾ ਸਿੱਧੂ ਯੂਥ ਆਗੂ,ਬਲਦੇਵ ਗਿਆਨੀ,ਰੈਂਪਲ ਭੱਲਾ,ਜਗਜੀਤ ਸਿੰਘ ਕੋਇਰ ਸਿੰਘ ਵਾਲਾ,ਗੁਰਮੁੱਖ ਸਿੰਘ,ਤੀਰਥ ਭਾਈਰੂਪਾ,ਬੇਅੰਤ ਸਿੰਘ ਸਲਾਬਤਪੁਰਾ,ਗੁਰਪ੍ਰੀਤ ਸਿੰਘ ਸਲਾਬਤਪੁਰਾ,ਜਗਮੀਤ ਘੰਮੀ,ਰਾਜਿੰਦਰ ਬਾਬੇ ਕਾ,ਜਸਵਿੰਦਰ ਪੱਪੂ,ਸਤਿਕਾਰ ਸਿੰਘ,ਗੁਰਚਰਨ ਸਿੰਘ,ਜਰਨੈਲ ਬਰਾੜ,ਨਿਰਭੈ ਸਿੰਘ,ਸੁਰੇਸ਼ ਕੁਮਾਰ,ਸਤੀਸ਼ ਕੁਮਾਰ ਬਿੱਟੂ,ਧਰਮ ਸਿੰਘ ਖਾਲਸਾ,ਹਰਪ੍ਰੀਤ ਸਿੰਘ,ਸਾਧੂ ਸਿੰਘ,ਹਰਦਿਆਲ ਸਿੰਘ ਤੋਂ ਇਲਾਵਾ ਹੋਰ ਵੀ ਲੋਕ ਹਾਜਿਰ ਸਨ।

Share Button

Leave a Reply

Your email address will not be published. Required fields are marked *